ਚੰਡੀਗੜ੍ਹ: ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਨੇ 'ਸਿੱਖ ਫ਼ਾਰ ਜਸਟਿਸ' 'ਤੇ ਪਾਬੰਦੀ ਲਾਉਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਿੱਖ ਫ਼ਾਰ ਜਸਟਿਸ 'ਤੇ ਰੋਕ ਲਾ ਕੇ ਗ਼ਲਤ ਕੀਤ ਹੈ।
'ਸਿੱਖ ਫ਼ਾਰ ਜਸਟਿਸ' ਨੂੰ ਬੈਨ ਕਰਨਾ ਗ਼ਲਤ: ਅਕਾਲੀ ਦਲ - PB
'ਸਿੱਖ ਫ਼ਾਰ ਜਸਟਿਸ' ਨੂੰ ਬੈਨ ਕਰਨ ਦੇ ਫ਼ੈਸਲੇ ਦੀ ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ 'ਸਿੱਖ ਫ਼ਾਰ ਜਸਟਿਸ' 'ਤੇ ਪਾਬੰਦੀ ਲਾ ਕੇ ਗ਼ਲਤ ਕੀਤਾ ਹੈ।
ਗੁਰਦੀਪ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਭਾਵੇਂ ਰੈਫ਼ਰੈਂਡਮ 2020 'ਤੇ ਕੀਤੀ ਕਾਨਫ਼ਰੰਸ ਦੀ ਹਮਾਇਤ ਨਹੀਂ ਕੀਤੀ ਸੀ ਪਰ ਜਿਹੜੀ ਪਾਬੰਦੀ ਲਾਈ ਗਈ ਹੈ, ਉਹ ਗ਼ਲਤ ਹੈ। ਇਸ ਦੇ ਚਲਦਿਆਂ ਬੇਇਨਸਾਫ਼ੀ ਤੇ ਵਿਤਕਰਿਆਂ ਦੀ ਭਾਵਨਾ ਪੈਦਾ ਹੋਈ ਹੈ। ਉੱਥੇ ਹੀ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਿਫਰੈਂਡਰਮ 2020 ਨੂੰ ਲੈ ਕੇ ਜਿਹੜੀ ਗੱਲ ਕਹੀ ਜਾ ਰਹੀ ਹੈ ਉਹ ਬਿਲਕੁਲ ਗ਼ਲਤ ਹੈ।
ਦਰਅਸਲ, ਬੀਤੇ ਦਿਨੀਂ ਹੀ ਕੇਂਦਰ ਸਰਕਾਰ ਨੇ ਸਿੱਖ ਫ਼ਾਰ ਜਸਟਿਸ ਨੂੰ 5 ਸਾਲਾਂ ਲਈ ਬੈਨ ਕਰ ਦਿੱਤਾ ਸੀ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਵੀ ਅਮਰੀਕਾ ਅਤੇ ਕੈਨੇਡਾ ਵਰਗੇ ਮੁਲਕਾਂ ਵਿੱਚ ਸਿੱਖ ਵਿਰੋਧੀ ਜਥੇਬੰਦੀਆਂ ਨੂੰ ਨੱਥ ਪਾਉਣ ਦੀ ਗੱਲ ਵੀ ਕਹੀ ਸੀ।