ਪੰਜਾਬ

punjab

ETV Bharat / city

ਕੁੜੀਆਂ ਦੇ 2 ਗੁੱਟ ਸੜਕ ‘ਤੇ ਸ਼ਰੇਆਮ ਹੋਏ ਛਿੱਤਰੋ-ਛਿੱਤਰੀ , VIDEO VIRAL - ਰੋਹਤਕ ਕੋਚਿੰਗ ਸੈਂਟਰ

ਰੋਹਤਕ ਦੇ ਇੱਕ ਕੋਚਿੰਗ ਸੈਂਟਰ ਦੇ ਬਾਹਰ ਸੜਕ ‘ਤੇ ਕੁੜੀਆਂ ਦੇ ਦੋ ਗੁੱਟ ਆਪਸ ਭਿੜ ਗਏ। ਇਸ ਦੌਰਾਨ ਕੁੜੀਆਂ ਦੇ ਦੋਵਾਂ ਨੇ ਜੰਮਕੇ ਇੱਕ ਦੂਜੇ ਦੀ ਕੁੱਟਮਾਰ ਕੀਤੀ ਗਈ ਹੈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਕਾਫੀ ਸਮਾਂ ਇਹ ਕੁੜੀਆਂ ਆਪਸ ਵਿੱਚ ਗੁੱਥਮ-ਗੁੱਥੀ ਹੁੰਦੀਆਂ ਦਿਖਾਈ ਦੇ ਰਹੀਆਂ ਹਨ।

ਕੁੜੀਆਂ ਦੇ 2 ਗੁੱਟ ਸੜਕ ‘ਤੇ ਸ਼ਰੇਆਮ ਹੋਏ ਛਿੱਤਰੋ-ਛਿੱਤਰੀ
ਕੁੜੀਆਂ ਦੇ 2 ਗੁੱਟ ਸੜਕ ‘ਤੇ ਸ਼ਰੇਆਮ ਹੋਏ ਛਿੱਤਰੋ-ਛਿੱਤਰੀ

By

Published : Aug 21, 2021, 7:39 PM IST

ਰੋਹਤਕ:ਜ਼ਿਲ੍ਹੇ ਦੀਆਂ ਲੜਕੀਆਂ ਵਿਚਕਾਰ ਕੁੱਟਮਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ, ਵਿਦਿਆਰਥਣਾਂ ਦੇ ਦੋ ਗੁੱਟ ਆਪਸ ਵਿੱਚ ਭਿੜਦੇ ਹੋਏ ਦਿਖਾਈ ਦੇ ਰਹੇ ਹਨ। ਜਾਣਕਾਰੀ ਅਨੁਸਾਰ ਇਹ ਵੀਡੀਓ ਡੀਐਲਐਫ ਕਲੋਨੀ ਦੀ ਹੈ ਜਿੱਥੇ ਇੱਕ ਕੋਚਿੰਗ ਸੈਂਟਰ ਦੇ ਬਾਹਰ ਸੜਕ ਉੱਤੇ ਵਿਦਿਆਰਥਣਾਂ ਦੇ ਦੋ ਗੁੱਟਾਂ ਨੇ ਇੱਕ ਦੂਜੇ ਦੀ ਜੰਮਕੇ ਕੁੱਟਮਾਰ ਕੀਤੀ।

ਕੁੜੀਆਂ ਦੇ 2 ਗੁੱਟ ਸੜਕ ‘ਤੇ ਸ਼ਰੇਆਮ ਹੋਏ ਛਿੱਤਰੋ-ਛਿੱਤਰੀ

ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਲੜਕੀਆਂ ਇੱਕ ਦੂਜੇ ਨੂੰ ਥੱਪੜਾਂ ਅਤੇ ਮੁੱਕਿਆਂ ਨਾਲ ਕੁੱਟ ਰਹੀਆਂ ਹਨ। ਲੜਾਈ ਵਿੱਚ ਕਈ ਵਿਦਿਆਰਥਣਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਇਸ ਦੇ ਨਾਲ ਹੀ ਉਥੋਂ ਲੰਘ ਰਹੇ ਕੁਝ ਲੋਕਾਂ ਨੇ ਵਿਦਿਆਰਥਣਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਇੱਕ ਦੂਜੇ ਨੂੰ ਉਸਦੇ ਤਰ੍ਹਾਂ ਹੀ ਕੁੱਟਦੇ ਰਹੇ।

ਦੱਸ ਦਈਏ ਕਿ ਡੀਐਲਐਫ ਕਲੋਨੀ ਜਿੱਥੇ ਵਿਦਿਆਰਥਣਾਂ ਦੇ ਦੋ ਗੁੱਟ ਆਪਸ ਵਿੱਚ ਭਿੜੇ ਹਨ ਉੱਥੇ ਬਹੁਤ ਸਾਰੇ ਕੋਚਿੰਗ ਸੈਂਟਰ ਹਨ। ਇਨ੍ਹਾਂ ਕੋਚਿੰਗਾਂ ਸੈਟਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਪੜ੍ਹਨ ਆਉਂਦੇ ਹਨ। ਵੀਡੀਓ ਵਿੱਚ ਦਿਖ ਰਹੀਆਂ ਲੜਕੀਆਂ ਇੱਥੋਂ ਦੀਆਂ ਹੀ ਦੱਸੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ:VIDEO VIRAL: ਤੇਜ਼ ਰਫਤਾਰ ਨੇ ਉੱਡਾਈ ਸਕੂਟੀ ਸਵਾਰ ਮਹਿਲਾ

ABOUT THE AUTHOR

...view details