ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਆਲ ਇੰਡਿਆ ਕਾਂਗਰਸ ਕਮੇਟੀ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਅਸਤੀਫਾ ਦੇਣ ਵੇਲੇ ਪਾਰਟੀ ਦੀ ਕੌਮੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਪੱਤਰ ਵਿੱਚ ਕਿਹਾ ਸੀ ਕਿ ਮਾਈਨਿੰਗ ਵਿਭਾਗ ਨੇ ਉਨ੍ਹਾਂ ਨੂੰ 30 ਤੋਂ ਵੱਧ ਮੌਜੂਦਾ ਵਿਧਾਇਕਾਂ ਤੇ ਮੰਤਰੀਆਂ ਦੇ ਗੈਰ ਕਾਨੂੰਨੀ ਮਾਈਨਿੰਗ ਵਿੱਚ ਰੁੱਝੇ ਹੋਣ ਦੀ ਰਿਪੋਰਟ ਦਿੱਤੀ ਹੈ ਤੇ ਛੇਤੀ ਹੀ ਉਹ ਇਨ੍ਹਾਂ ਨਾਵਾਂ ਨੂੰ ਜਨਤਕ ਕਰ ਦੇਣਗੇ।
ਇਸੇ ’ਤੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ, ਨੇ ਟਵੀਟ ਕਰਕੇ ਕਿਹਾ ਹੈ।
‘ਕੀ ਇਹ ਤੁਹਾਡੀ ਅਯੋਗਤਾ ਅਤੇ ਅਯੋਗਤਾ ਨਹੀਂ ਸੀ ਕਿ ਮੁੱਖ ਮੰਤਰੀ ਵਜੋਂ ਤੁਸੀਂ ਰੇਤ ਦੀ ਖੁਦਾਈ ਕਰਨ ਵਾਲਿਆਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂ ਪੰਜਾਬ ਦੇ ਸਵੈ-ਘੋਸ਼ਿਤ ਮੁਕਤੀਦਾਤਾ ਨੇ ਆਪਣੀ ਸੱਤਾ ਦੀ ਲਾਲਸਾ ਲਈ ਰਾਜ ਦੇ ਹਿੱਤਾਂ ਦੀ ਅਣਦੇਖੀ ਕੀਤੀ। ਜਦੋਂ ਤੋਂ ਤੁਸੀਂ 2017 ਵਿੱਚ ਸੱਤਾ ਦੀ ਵਾਗਡੋਰ ਸੰਭਾਲੀ ਸੀ।’
ਇਸ ਦੇ ਨਾਲ ਹੀ ਰੰਧਾਵਾ ਨੇ ਇੱਕ ਹੋਰ ਟਵੀਟ ਕਰਕੇ ਕਿਹਾ, ‘ਤੁਸੀਂ ਪੀਪੀਏ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ। ਦੁਖ ਹੈ! ਤੁਸੀਂ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਤੁਸੀਂ ਪੰਜਾਬ ਦੇ ਲੋਕਾਂ ਨੂੰ ਸਪੱਸ਼ਟੀਕਰਨ ਦੇਣਾ ਚਾਹੁੰਦੇ ਹੋ। ਮੌਜੂਦਾ ਸਰਕਾਰ ਵਿੱਚ ਪੀਪੀਏ ਨੂੰ ਰੱਦ ਕਰਨ ਦੀ ਹਿੰਮਤ ਸੀ। ਸਾਡੇ ਇਰਾਦਿਆਂ ਦਾ ਸਬੂਤ ਕਾਫ਼ੀ ਹੈ। ਅਤੇ ਇਹ ਸਾਡੀ ਸਰਕਾਰ ਦੁਆਰਾ ਦਿੱਤਾ ਗਿਆ ਕੋਈ ਲੋਲੀਪੌਪ ਨਹੀਂ ਹੈ।’
ਕੈਪਟਨ ਅਮਰਿੰਦਰ ਸਿੰਘ ਨੇ ਹਾਲਾਂਕਿ ਰੰਧਾਵਾ ਦੇ ਉਕਤ ਟਵੀਟ ‘ਤੇ ਸਿੱਧੇ ਤੌਰ ‘ਤੇ ਪ੍ਰਤੀਕ੍ਰਮ ਨਹੀਂ ਦਿੱਤਾ ਪਰ ਸਰਹੱਦ ਪਾਰ ਤੋਂ ਆਏ ਹਥਿਆਰਾਂ ਦੀ ਤਾਜਾ ਖੇਪ ’ਤੇ ਸਰਕਾਰ ਬਾਰੇ ਟਵੀਟ ਕੀਤਾ, ‘ਉਮੀਦ ਹੈ ਪੰਜਾਬ ਸਰਕਾਰ, ਵਿਸ਼ੇਸ਼ ਤੌਰ 'ਤੇ ਗ੍ਰਹਿ ਮੰਤਰੀ ਪੰਜਾਬ, ਇਨਕਾਰ ਮੋਡ ਤੋਂ ਬਾਹਰ ਆਉਣਗੇ ਅਤੇ ਇਸ ਧਮਕੀ ਨੂੰ ਗੰਭੀਰਤਾ ਨਾਲ ਲੈਣਗੇ। ਸਰਹੱਦ ਪਾਰ ਤੋਂ ਨਿਯਮਤ ਤੌਰ 'ਤੇ ਕਈ ਖੇਪ ਭੇਜੇ ਜਾਣ ਦੇ ਨਾਲ, ਚੁਣੌਤੀ ਦਾ ਮੁਕਾਬਲਾ ਕਰਨ ਲਈ ਵਾਧੂ ਚੌਕਸੀ ਅਤੇ ਵਿਸਤ੍ਰਿਤ ਕਾਰਜ ਯੋਜਨਾ ਬਣਾਈ ਜਾਣੀ ਚਾਹੀਦੀ ਹੈ।’
ਰੰਧਾਵਾ ਤੇ ਕੈਪਟਨ ਵਿਚਾਲੇ ਟਵੀਟ ਵਾਰ ਚੱਲ ਹੀ ਰਿਹਾ ਸੀ ਕਿ ਇਸੇ ਦੌਰਾਨ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਇਕ ਕੁਲਬੀਰ ਜੀਰਾ ਨੇ ਵੀ ਕੈਪਟਨ ਤਾਰ ਨਾਲ ਤਾਰ ਜੋੜ ਦਿੱਤੇ। ਉਨ੍ਹਾਂ ਨੇ ਵੀ ਕੈਪਟਨ ‘ਤੇ ਟਵੀਟ ਰਾਹੀਂ ਟਿੱਪਣੀਆਂ ਕੀਤੀਆਂ।
ਵੜਿੰਗ ਨੇ ਕਿਹਾ, ‘ਕੈਪਟਨ ਅਮਰਿੰਦਰ ਸਿੰਘ ਸਮਝੌਤਾ ਕਰਨ ਵਾਲੇ ਮੁੱਖ ਮੰਤਰੀ ਦੇ ਤੌਰ 'ਤੇ, ਕਾਲੇ ਕਾਗਜ਼ 'ਤੇ ਕਾਲੀ ਸਿਆਹੀ ਨਾਲ ਲਿਖਣ ਵਰਗਾ ਸੀ... ਜਦੋਂ ਕਿ ਵਾਅਦਾ ਕਾਲੇ ਅਤੇ ਚਿੱਟੇ ਵਿੱਚ ਦੇਣ ਦਾ ਸੀ। ਤੁਸੀਂ ਕਦੇ ਵੀ ਬਾਦਲਾਂ ਅਤੇ ਭਾਜਪਾ ਦੇ ਖਿਲਾਫ ਆਰਾਮ ਖੇਤਰ ਤੋਂ ਬਾਹਰ ਨਹੀਂ ਆਏ। ਕਿਰਪਾ ਕਰਕੇ ਸੇਵਾਮੁਕਤ ਹੋਵੋ ਸਾਡੇ ਨਾਲ ਗੜਬੜ ਨਾ ਕਰੋ।’ ਇਸੇ ਦੌਰਾਨ ਕੁਲਬੀਰ ਜੀਰਾ ਨੇ ਟਵੀਟ ਕੀਤਾ, ‘ਕੈਪਟਨ ਸਾਹਿਬ ਦੇ ਅਮਿਤ ਸ਼ਾਹ ਇੱਕ ਦੋਸਤ ਹਨ, ਜਿਹੜੇ ਕਿ ਸੰਕਟ ਵਿੱਚ ਕੰਮ ਆਉਂਦੇ ਹਨ। ਜੀਰਾ ਨੇ ਕਿਹਾ ਯੇ ਪਬਲਿਕ ਹੈ ਸਭ ਜਾਨਤੀ ਹੈ....
ਫਿਲਹਾਲ ਇਹ ਆਉਣ ਵਾਲੇ ਦਿਨਾਂ ਵਿੱਚ ਹੀ ਪਤਾ ਲੱਗੇਗਾ ਕਿ ਕੈਪਟਨ ਅਮਰਿੰਦਰ ਸਿੰਘ ਗੈਰ ਕਾਨੂੰਨੀ ਮਾਈਨਿੰਗ ਵਿੱਚ ਕਥਿਤ ਤੌਰ ‘ਤੇ ਰੁੱਝੇ ਵਿਧਾਇਕਾਂ ਤੇ ਮੰਤਰੀਆਂ ਦੇ ਨਾਵਾਂ ਦਾ ਖੁਲਾਸਾ ਕਦੋਂ ਕਰਦੇ ਹਨ ਤੇ ਉਸੇ ਵੇਲੇ ਹੀ ਬਿੱਲੀ ਥੈਲਿਓਂ ਬਾਹਰ ਆਏਗੀ ਕਿ ਸਰਕਾਰ ਵਿੱਚ ਰਹਿੰਦਿਆਂ ਅਹੁਦੇ ਦਾ ਨਜਾਇਜ ਫਾਇਦਾ ਕੋਣ ਚੁੱਕ ਰਿਹਾ ਹੈ।
ਇਹ ਵੀ ਪੜ੍ਹੋ:ਕੀ ਗੁਆਂਢੀ ਸੂਬਿਆਂ ਦੀ ਤਰਜ ’ਤੇ ਪੰਜਾਬ ’ਚ ਵੀ ਹੋਰ ਘਟੇਗਾ ਪੈਟਰੋਲ ਅਤੇ ਡੀਜ਼ਲ ਦਾ ਭਾਅ ?