ਚੰਡੀਗੜ੍ਹ: ਤਾਲਾਬੰਦੀ ਦੌਰਾਨ ਬੰਦ ਹੋਏ ਸਿਨੇਮਾ ਤੇ ਮਨੋਰੰਜਨ ਪਾਰਕ ਨੂੰ ਅੱਜ ਪੰਜਾਬ ਸਰਕਾਰ ਵੱਲੋਂ ਹਰੀ ਝੰਡੀ ਦਿੱਖਾ ਦਿੱਤੀ ਗਈ ਹੈ ਤੇ ਇਨ੍ਹਾਂ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਆਪਣੇ ਸਾਰੇ ਹੀ ਸਰਕਾਰੀ ਵਿਭਾਗਾਂ ਤੋਂ 50 ਫੀਸਦੀ ਸਟਾਫ਼ ਦੀ ਸ਼ਰਤ ਨੂੰ ਵਾਪਿਸ ਲੈ ਲਿਆ ਹੈ।
ਪੰਜਾਬ 'ਚ ਅੱਜ ਤੋਂ ਖੁੱਲ੍ਹਣਗੇ ਸਿਨੇਮਾ ਘਰ, ਮਲਟੀਪਲੈਕਸ ਤੇ ਮਨੋਰੰਜਨ ਪਾਰਕ, ਤਿਆਰੀਆਂ ਮੁਕੰਮਲ - 50 ਫ਼ੀਸਦ ਸਟਾਫ਼
ਪੰਜਾਬ ਸਰਕਾਰ ਵੱਲੋਂ ਸਿਨੇਮਾ ਘਰ, ਮਲਟੀਪਲੈਕਸ ਤੇ ਮਨੋਰੰਜਨ ਪਾਰਕ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਐਤਵਾਰ ਨੂੰ ਪੰਜਾਬ ਭਰ 'ਚ ਸਿਨੇਮਾ ਘਰ, ਮਲਟੀਪਲੈਕਸ ਤੇ ਮਨੋਰੰਜਨ ਪਾਰਕ 50 ਫੀਸਦੀ ਕਪੈਸਟੀ ਦੇ ਨਾਲ ਖੁੱਲ੍ਹਣਗੇ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਲੋੜੀਂਦੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਸੂਬੇ ਦੇ ਗ੍ਰਹਿ ਮੰਤਰਾਲੇ ਤੇ ਨਿਆਂ ਵਿਭਾਗ ਵੱਲੋਂ ਸ਼ਨਿਵਾਰ ਨੂੰ ਸਾਰੇ ਡਿਵਿਜ਼ਨਲ ਕਮਿਸ਼ਨਰ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਇਸ ਸੰਬੰਧੀ ਪੱਤਰ ਜਾਰੀ ਕੀਤਾ ਗਿਆ ਹੈ। ਪੱਤਰ 'ਚ ਕਿਹਾ ਗਿਆ ਹੈ ਕਿ ਐਮਐਚਏ ਵੱਲੋਂ 30 ਸਤੰਬਰ ਨੂੰ ਸੂਬੇ ਦੇ ਕੰਟੇਨਮੇੈਂਟ ਜ਼ੋਨ ਤੋਂ ਬਾਹਰੀ ਖੇਤਰਾਂ 'ਚ ਜਨਤਕ ਗਤੀਵਿਧੀਆਂ ਨੂੰ ਛੋਟ ਦੇਣ ਦੇ ਮਕਸਦ ਨਾਲ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ 1 ਅਕਤੂਬਰ ਤੋਂ ਲਾਗੂ ਕੀਤਾ ਜਾਵੇਗਾ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਨੂੰ ਹੁਣ 30 ਨਵੰਬਰ ਤੱਕ ਵਧਾਇਆ ਗਿਆ ਹੈ, ਜਿਸ 'ਚ 1 ਨਵੰਬਰ ਤੋਂ 30 ਨਵੰਬਰ ਦੇ ਵਿੱਚ ਕੰਟੇਨਮੇੈਂਟ ਜ਼ੋਨਾਂ ਦੇ ਬਾਹਰੀ ਖੇਤਰਾਂ 'ਚ ਸਿਨੇਮਾ ਥਿਏਟਰ ਨੂੰ ਉਨ੍ਹਾਂ 50 ਫੀਸਦੀ ਕਪੈਸਿਟੀ ਦੇ ਨਾਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਇਸ ਹਫ਼ਤੇ ਕੋਵਿਡ ਦੇ ਮਾਮਲਿਆਂ ਦੀ ਗਿਣਤੀ ਨੂੰ ਘੱਟੇ ਵੇਖਦੇ ਹੋਏ ਸਰਕਾਰੀ ਦਫ਼ਤਰਾਂ 'ਚ 50 ਫੀਸਦੀ ਦੀ ਸ਼ਰਤ ਨੂੰ ਵਾਪਿਸ ਲੈ ਲਿਆ ਹੈ। ਹੁਣ ਤੱਕ ਦਫ਼ਤਰਾਂ 'ਚ 50 ਫੀਸਦੀ ਸਟਾਫ ਨੂੰ ਘਰੋਂ ਕੰਮ ਕਰਨ ਦੇ ਆਦੇਸ਼ ਸੀ। ਸਰਕਾਰ ਦੇ ਨਵੇਂ ਫੈਸਲੇ ਤੋਂ ਬਾਅਦ ਹੁਣ ਸਾਰੇ ਦਫ਼ਤਰ, ਬੋਰਡ ਨਿਗਮਾਂ ਦੇ ਦਫ਼ਤਰਾਂ 'ਚ ਸ਼ਤ ਪ੍ਰਤਿਸ਼ਤ ਹਾਜ਼ਰੀ ਲਾਗੂ ਕੀਤੀ ਗਈ ਹੈ।