ਪੰਜਾਬ

punjab

ETV Bharat / city

ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 612 , ਹੁਣ ਤੱਕ 20 ਦੀ ਹੋ ਚੁੱਕੀ ਹੈ ਮੌਤ - ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ

ਪੰਜਾਬ ਵਿੱਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 27 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 612 ਹੋ ਗਈ ਹੈ।

ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 612 , ਹੁਣ ਤੱਕ 20 ਦੀ ਹੋ ਚੁੱਕੀ ਹੈ ਮੌਤ
ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 612 , ਹੁਣ ਤੱਕ 20 ਦੀ ਹੋ ਚੁੱਕੀ ਹੈ ਮੌਤ

By

Published : May 2, 2020, 10:05 AM IST

ਚੰਡੀਗੜ੍ਹ: ਪੰਜਾਬ ਵਿੱਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 27 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 612 ਹੋ ਗਈ ਹੈ। ਇਨ੍ਹਾਂ 27 ਮਾਮਲਿਆਂ ਵਿੱਚੋਂ 6 ਮੋਹਾਲੀ, 5 ਫ਼ਤਿਹਗੜ੍ਹ ਸਾਹਿਬ, 1 ਪਟਿਆਲਾ, 16 ਜਲੰਧਰ, 22 ਲੁਧਿਆਣਾ, 4 ਫ਼ਾਜ਼ਿਲਕਾ, 15 ਫ਼ਿਰੋਜ਼ਪੁਰ, 1 ਮੋਗਾ ਅਤੇ 48 ਮਾਮਲੇ ਅੰਮ੍ਰਿਤਸਰ ਤੋਂ ਸਾਹਮਣੇ ਆਏ। ਕੋਰੋਨਾ ਵਾਇਰਸ ਕਾਰਨ ਸੂਬੇ ਵਿੱਚ ਹੁਣ ਤੱਕ 20 ਲੋਕਾਂ ਦੀ ਮੌਤ ਹੋਈ ਹੈ।

ਇਨ੍ਹਾਂ 612 ਮਰੀਜ਼ਾਂ ਵਿੱਚੋਂ 108 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 504 ਐਕਟਿਵ ਮਾਮਲੇ ਹਨ।

ਪੰਜਾਬ ਦੇ ਸਾਰੇ 22 ਜ਼ਿਲ੍ਹੇ ਕੋਰੋਨਾ ਦੀ ਮਾਰ ਹੇਠ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਹੁਣ ਤੱਕ ਆਏ ਮਾਮਲਿਆਂ ਦੀ ਗਿਣਤੀ ਇਸ ਤਰ੍ਹਾਂ ਹੈ। ਜਲੰਧਰ ਵਿੱਚ 105, ਮੋਹਾਲੀ ਵਿੱਚ 92, ਪਟਿਆਲਾ ਵਿੱਚ 65, ਪਠਾਨਕੋਟ ਵਿੱਚ 25, ਨਵਾਂਸ਼ਹਿਰ ਵਿੱਚ 23, ਲੁਧਿਆਣਾ ਵਿੱਚ 98, ਅੰਮ੍ਰਿਤਸਰ ਵਿੱਚ 90, ਮਾਨਸਾ ਵਿੱਚ 13, ਹੁਸ਼ਿਆਰਪੁਰ ਵਿੱਚ 11, ਤਰਨ ਤਾਰਨ ਵਿੱਚ 14, ਮੋਗਾ ਵਿੱਚ 6, ਰੋਪੜ ਵਿੱਚ 5, ਕਪੂਰਥਲਾ ਵਿੱਚ 12, ਸੰਗਰੂਰ ਵਿੱਚ 6, ਫ਼ਰੀਦਕੋਟ ਵਿੱਚ 6, ਫ਼ਤਿਹਗੜ੍ਹ ਸਾਹਿਬ ਵਿੱਚ 8, ਬਰਨਾਲਾ ਵਿੱਚ 2, ਬਠਿੰਡਾ ਵਿੱਚ 2, ਮੁਕਤਸਰ ਸਾਹਿਬ ਵਿੱਚ 4, ਗੁਰਦਾਸਪੁਰ ਵਿੱਚ 4, ਫਾਜ਼ਿਲਕਾ ਵਿੱਚ 4 ਅਤੇ ਫ਼ਿਰੋਜ਼ਪੁਰ ਵਿੱਚ 17 ਕੋਰੋਨਾ ਪੌਜ਼ੀਟਿਵ ਕੇਸ ਹਨ।

ਇਸੇ ਤਰ੍ਹਾਂ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਕੋਰੋਨਾ ਦੇ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 4 ਨਵੇਂ ਮਾਮਲਿਆਂ ਨਾਲ ਚੰਡੀਗੜ੍ਹ ਵਿੱਚ ਕੁੱਲ ਪੀੜਤਾਂ ਦੀ ਗਿਣਤੀ 92 ਹੋ ਚੁੱਕੀ ਹੈ।

ABOUT THE AUTHOR

...view details