ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਐੱਮ. ਪੀ. ਸੰਨੀ ਦਿਓਲ ਨੇ ਲਾਲ ਕਿਲ੍ਹੇ 'ਚ ਹੋਈ ਘਟਨਾ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ 'ਚ ਜੋ ਹੋਇਆ ਉਹ ਦੇਖ ਕੇ ਬਹੁਤ ਮੰਨ ਦੁੱਖੀ ਹੋਇਆ ਹੈ, ਨਾਲ ਹੀ ਉਨ੍ਹਾਂ ਨੇ ਆਪਣੀ 6 ਦਸੰਬਰ ਵਾਲੀ ਇਕ ਪੋਸਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੈਂ ਪਹਿਲਾਂ ਵੀ ਇਹ ਸਾਫ ਕਰ ਚੁੱਕਾ ਹਾਂ ਕਿ ਦੀਪ ਸਿੱਧੂ ਦਾ ਮੇਰੇ ਜਾਂ ਮੇਰੇ ਪਰਿਵਾਰ ਨਾਲ ਕੋਈ ਸੰਬੰਧ ਨਹੀਂ ਹੈ।
ਲਾਲ ਕਿਲ੍ਹੇ 'ਤੇ ਜੋ ਹੋਇਆ ਉਹ ਮੰਦਭਾਗਾ ਹੈ: ਸੰਨੀ ਦਿਉਲ
ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਐੱਮ. ਪੀ. ਸੰਨੀ ਦਿਓਲ ਨੇ ਲਾਲ ਕਿਲ੍ਹੇ 'ਚ ਹੋਈ ਘਟਨਾ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ 'ਚ ਜੋ ਹੋਇਆ ਉਹ ਦੇਖ ਕੇ ਬਹੁਤ ਮੰਨ ਦੁੱਖੀ ਹੋਇਆ ਹੈ, ਨਾਲ ਹੀ ਉਨ੍ਹਾਂ ਨੇ ਆਪਣੀ 6 ਦਸੰਬਰ ਵਾਲੀ ਇਕ ਪੋਸਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੈਂ ਪਹਿਲਾਂ ਵੀ ਇਹ ਸਾਫ ਕਰ ਚੁੱਕਾ ਹਾਂ ਕਿ ਦੀਪ ਸਿੱਧੂ ਦਾ ਮੇਰੇ ਜਾਂ ਮੇਰੇ ਪਰਿਵਾਰ ਨਾਲ ਕੋਈ ਸੰਬੰਧ ਨਹੀਂ ਹੈ।
ਲਾਲ ਕਿਲ੍ਹੇ 'ਤੇ ਜੋ ਹੋਇਆ ਉਹ ਮੰਦਭਾਗਾ ਹੈ: ਸੰਨੀ ਦਿਉਲ
ਦੱਸਣਯੋਗ ਹੈ ਕਿ ਸੰਨੀ ਦਿਓਲ ਇੱਕ ਵਾਰ ਪਹਿਲਾਂ ਵੀ ਦੀਪ ਸਿੱਧੂ ਬਾਰੇ ਸਫ਼ਾਈ ਦਿੰਦੇ ਨਜ਼ਰ ਆਏ ਸਨ। ਉਨ੍ਹਾਂ ਇੱਕ ਪੋਸ਼ਟ 'ਚ ਕਿਹਾ ਸੀ ਕਿ ‘ਦੀਪ ਸਿੱਧੂ ਜੋ ਚੋਣਾਂ ਸਮੇਂ ਮੇਰੇ ਨਾਲ ਸੀ, ਲੰਮੇ ਸਮੇਂ ਤੋਂ ਮੇਰੇ ਨਾਲ ਨਹੀਂ ਹੈ। ਉਹ ਜੋ ਕੁਝ ਕਹਿ ਰਿਹਾ ਹੈ ਤੇ ਕਰ ਰਿਹਾ ਹੈ, ਉਹ ਖੁਦ ਆਪਣੀ ਇੱਛਾ ਨਾਲ ਕਰ ਰਿਹਾ ਹੈ। ਮੇਰਾ ਉਸ ਦੀ ਕਿਸੇ ਵੀ ਗਤੀਵਿਧੀ ਨਾਲ ਕੋਈ ਸਬੰਧ ਨਹੀਂ ਹੈ।