ਚੰਡੀਗੜ੍ਹ :ਪੰਜਾਬ ਵਿਚ ਪੈਦਾ ਹੋਏ ਬਿਜਲੀ ਸੰਕਟ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੀ ਕੈਪਟਚਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਦੀ ਸਰਕਾਰ ਵਿੱਚ ਹਰ ਹਫ਼ਤੇ. ਮਹੀਨੇ, ਅਤੇ 6 ਮਹੀਨੇ ਦੀ ਰਿਪੋਰਟ ਪਲਾਨ ਬਣਾ ਕੇ ਚੱਲਦੇ ਸਨ। ਉਨ੍ਹਾਂ ਇਸ ਸੰਕਟ ਨੂੰ ਕੈਪਟਨ ਸਰਕਾਰ ਦੀ ਨਾਲਾਇਕੀ ਨੂੰ ਜ਼ਿੰਮੇਵਾਰ ਦੱਸਿਆ।
ਬਿਜਲੀ ਸੰਕਟ ਲਈ ਕੈਪਟਨ ਸਰਕਾਰ ਦੀ ਨਾਲਾਇਕੀ ਜ਼ਿੰਮੇਵਾਰ : ਸੁਖਬੀਰ
ਸੁਖਬੀਰ ਬਾਦਲ ਨੇ ਕਿਹਾ ਕਿ ਉਹ ਬਿਜਲੀ ਵਿਭਾਗ ਨਾਲ ਹਰ ਹਫਤੇ ਬੈਠਕ ਕਰਦੇ ਸਨ। ਕਿੰਨੀ ਬਿਜਲੀ ਦੀ ਜਰੂਰਤ ਹੈ ਕਿੰਨੀ ਮੌਜੂਦ ਹੈ। ਲੇਕਿਨ ਕੈਪਟਨ ਅਮਰਿੰਦਰ ਸਿੰਘ ਕੋਲ ਬਿਜਲੀ ਵਿਭਾਗ ਹੋਣ ਦੇ ਬਾਵਜੂਦ ਨਿਗਰਾਨੀ ਨਹੀਂ ਰੱਖੀ ਜਾ ਰਹੀ ਜਿਸ ਕਾਰਨ ਅੱਜ ਬੱਚਿਆਂ ਦੀ ਪੜ੍ਹਾਈ ਨਹੀਂ ਹੋ ਰਹੀ ਕਿਸਾਨਾਂ ਨੂੰ ਪੁਰੀ ਬਿਜਲੀ ਨਹੀਂ ਮਿਲ ਰਹੀ ਜਿਸ ਕਰ ਕੇ ਕਿਸਾਨਾਂ ਦਾ ਝੋਨਾ ਸੁੱਕ ਰਿਹਾ ਹੈ।
ਉਨ੍ਹਾਂ ਅਕਾਲੀ ਸਰਕਾਰ ਦੀ ਪਿੱਠ ਥਾਪੜਦਿਆਂ ਅਕਾਲੀ ਸਰਕਾਰ ਸਮੇਂ ਲੋਕਾਂ ਨੇ ਇੰਵਰਟਰ ਤੇ ਜਨਰੇਟਰ ਵੇਚ ਦਿੱਤੇ ਸਨ ਕਿਉਂਕਿ ਬਿਜਲੀ ਸਮੇਂ 'ਤੇ ਪੂਰੀ ਮਿਲਦੀ ਸੀ ਪਰ ਕੈਪਟਨ ਦਾ ਬਿਜਲੀ ਵਿਭਾਗ ਉਪਰ ਕੋਈ ਕੰਟਰੋਲ ਨਹੀਂ।