ਚੰਡੀਗੜ੍ਹ:ਪੰਜਾਬ 'ਚ ਮੌਨਸੂਨ ਦੇ ਪਹੁੰਚਣ ਨਾਲ ਪੰਜਾਬ ਦੇ ਉੱਤਰੀ ਇਲਾਕਿਆਂ ਵਿੱਚ ਲਗਾਤਾਰ ਬਾਰਿਸ਼ ਜਾਰੀ ਹੈ। ਪੰਜਾਬ ਵਿੱਚ ਮੌਸਮ ਦਾ ਮਿਜਾਜ਼ ਬਦਲ ਰਿਹਾ ਹੈ। ਬੀਤੇ ਦੋ ਤਿੰਨ ਦਿਨਾਂ ਤੋਂ ਮੌਸਮ ਬੱਦਲਵਾਈ ਵਾਲਾ ਬਣਿਆ ਹੋਇਆ ਹੈ। ਕਈ ਥਾਵਾਂ ਉੱਤੇ ਰੁੱਕ ਰੁੱਕ ਕੇ ਮੀਂਹ ਵੀ ਹੋ ਰਿਹਾ ਹੈ।
ਪੰਜਾਬ ਦੇ ਲਗਭਗ ਸਾਰੇ ਹਿੱਸਿਆਂ 'ਚ ਕਈ ਥਾਵਾਂ 'ਤੇ ਮੀਂਹ ਪੈ ਰਿਹਾ ਹੈ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਮੀਂਹ ਪੈ ਚੁੱਕਾ ਹੈ। ਮੀਂਹ ਪੈਣ ਨਾਲ ਮੌਸਮ 'ਚ ਤਬਦੀਲੀ ਆਈ ਹੈ। ਮੀਂਹ ਪੈਣ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਬੀਤੇ ਕਈ ਦਿਨਾਂ ਤੋਂ ਤਾਪਮਾਨ ਵੱਧਣ ਦੇ ਚੱਲਦੇ ਹੁੰਮਸ ਭਰਿਆ ਮੌਸਮ ਸੀ, ਜਿਸ ਕਾਰਨ ਲੋਕ ਬੇਹਦ ਪਰੇਸ਼ਾਨ ਸਨ।
ਜਾਣੋ ਪੰਜਾਬ ਵਿੱਚ ਕਿਹੜੇ ਸ਼ਹਿਰ ਦਾ ਕੀ ਹੈ ਤਾਪਮਾਨ
ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਇਸ ਵਾਰ ਜੁਲਾਈ ਦਾ ਮਹੀਨਾ ਖੁਸ਼ਕ ਰਿਹਾ ।ਕਈ ਦਿਨ ਬਿਨਾਂ ਮੀਂਹ ਤੋਂ ਗੁਜ਼ਰ ਗਏ ਹਨ। ਮੌਸਮ ਵਿਭਾਗ ਦੇ ਮੁਤਾਬਿਕ ਪੰਜਾਬ ਦੇ ਅੰਮ੍ਰਿਤਸਰ ਵਿੱਚ ਤਾਪਮਾਨ 31.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ , ਲੁਧਿਆਣਾ ਵਿੱਚ 32.6,ਪਟਿਆਲਾ 30.6,ਪਠਾਨਕੋਟ 33.5, ਬਠਿੰਡਾ 33.5, ਫ਼ਰੀਦਕੋਟ 33.8,ਗੁਰਦਾਸਪੁਰ 33 ,ਐਸਬੀਐਸ ਨਗਰ 32.5,ਬਰਨਾਲਾ 34.3, ਫਤਿਹਗੜ੍ਹ ਸਾਹਿਬ 32.6, ਫਿਰੋਜ਼ਪੁਰ 34.5,ਗੁਰਦਾਸਪੁਰ 32.5 ਜਲੰਧਰ 34.2 ,ਲੁਧਿਆਣਾ 33.2, ਮੋਗਾ 33.8,ਮੋਹਾਲੀ 36.6 ,ਮੁਕਤਸਰ 33.3,ਪਟਿਆਲਾ 32.2,ਰੋਪੜ 33.7 ਅਤੇ ਸੰਗਰੂਰ 31.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ।