ਚੰਡੀਗੜ੍ਹ:ਵਿਆਹ ਦੇ ਬੰਧਨ ਨੂੰ ਬੜਾ ਪੱਵਿਤਰ ਮੰਨਿਆ ਜਾਂਦਾ ਸੀ ਪਰ ਸਮਾਂ ਬਦਲਣ ਨਾਲ ਰਿਸ਼ਤੇ ਬਦਲ ਰਹੇ ਹਨ।ਸਮਾਜ ਲਈ ਇਕ ਚਿੰਤਾ ਦਾ ਵਿਸ਼ਾ ਹੈ ਕਿ ਤਲਾਕ ਦੇ ਮਾਮਲੇ ਦਿਨੋ ਦਿਨ ਵੱਧਦੇ ਜਾ ਰਹੇ ਹਨ। ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਤੁਸੀ ਜਾਣ ਕੇ ਹੈਰਾਨ ਹੋਵੋਗੇ। 15 ਫਰਵਰੀ ਨੂੰ ਵਿਆਹ ਹੁੰਦਾ ਹੈ ਅਤੇ 2 ਦਿਨ ਬਾਅਦ ਹੀ ਦੋਵੇ ਇੱਕ ਦੂਜੇ ਤੋਂ ਤਲਾਕ (Divorce) ਲੈਣਾ ਚਾਹੁੰਦੇ ਹਨ। ਗੁਰੂਗ੍ਰਾਮ ਦੀ ਅਦਾਲਤ 'ਚ ਤਲਾਕ ਦੀ ਅਰਜੀ ਦਾਖਿਲ ਕਰਦੇ ਹਨ ਪਰ ਉਥੇ ਉਨ੍ਹਾਂ ਨੂੰ ਕਿਹਾ ਗਿਆ ਕਿ ਇੱਕ ਸਾਲ ਇੱਕਠੇ ਰਹਿਣਾ ਹੋਵੇਗਾ ਪਰ ਹਾਈਕੋਰਟ ਨੇ ਕਿਹਾ ਕਿ ਜੋ ਵਿਆਹੁਤਾ ਜੋੜਾ ਵਿਆਹ ਤੋਂ 2 ਦਿਨ ਤੋਂ ਜਿਆਦਾ ਇਕੱਠੇ ਨਾਲ ਨਹੀ ਰਹਿ ਸਕਦੇ ਉਨ੍ਹਾਂ ਨੂੰ ਤਲਾਕ ਲਈ 1 ਸਾਲ ਤੱਕ ਇੰਤਜਾਰ ਕਰਨਾ ਉਚਿਤ ਨਹੀਂ ਹੈ।ਕੋਰਟ ਨੇ ਗੁਰੂਗ੍ਰਾਮ ਦੇ ਵਿਆਹਤੇ ਜੋੜੇ ਨੂੰ ਤਲਾਕ ਦੇ ਲਈ ਛੂਟ ਪ੍ਰਦਾਨ ਕੀਤੀ ਹੈ।
ਹਾਈਕੋਰਟ (High Court) ਨੇ ਕਿਹਾ ਕਿ ਉਹ ਇਸ ਮਾਮਲੇ 'ਚ ਫੈਮਿਲੀ ਕੋਰਟ ਦੇ ਸਾਹਮਣੇ ਬਿਆਨ ਦਰਜ ਕਰਾਉਣ ਲਈ ਕਹਿਣ ਦੀ ਜ਼ਰੂਰਤ ਨਹੀਂ ਸਮਝਦਾ ਕਿਉਂਕਿ ਸਾਰੇ ਪੱਖਾਂ ਦਾ ਬੇਲੌੜਾ ਉਤਪੀੜਨ ਹੋਵੇਗਾ।ਇਸਦੇ ਲਈ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਵਕੀਲ ਨਿਯੁਕਤ ਕਰਨਾ ਹੋਵੇਗਾ। ਹਾਈਕੋਰਟ ਦੇ ਸਾਹਮਣੇ ਦਿੱਤੇ ਗਏ ਬਿਆਨ ਹਿੰਦੂ ਵਿਆਹ ਅਧਿਨਿਯਮ ਦੀ ਧਾਰਾ 13ਬੀ ਦੇ ਤਹਿਤ ਤਲਾਕ ਦੀ ਡਿਗਰੀ ਦੇਣ ਲਈ ਸਮਰੱਥ ਹੈ। ਹਾਈਕੋਰਟ ਨੇ ਕਿਹਾ ਕਿ ਦੋਨਾਂ ਦੀ ਉਮਰ ਹੁਣੇ ਵਿਆਹ ਲਾਈਕ ਹੈ 2 ਦਿਨ ਦੇ ਅੰਦਰ ਦੋਵੇ ਵੱਖ ਹੋ ਗਏ। ਅਜਿਹੇ ਵਿੱਚ ਉਨ੍ਹਾਂ ਨੂੰ ਅੱਗੇ ਚੱਲ ਕੇ ਜੀਵਨ ਦਾ ਫੈਸਲਾ ਲੈਣ ਵਿੱਚ ਪਰੇਸ਼ਾਨੀ ਨਾ ਹੋ ਇਸਦੇ ਲਈ ਉਨ੍ਹਾਂ ਨੂੰ ਤਲਾਕ ਦੇਣਾ ਜਰੂਰੀ ਹੈ।