ਪੰਜਾਬ

punjab

ETV Bharat / city

ਕਿਸਾਨ ਅੰਦੋਲਨ ਨੇ ਦਿੱਲੀ-ਹਰਿਆਣਾ ਸਰਹੱਦ ਨੇੜੇ ਕਈ ਥਾਵਾਂ 'ਤੇ ਆਵਾਜਾਈ ਨੂੰ ਕੀਤਾ ਪ੍ਰਭਾਵਤ

ਕਿਸਾਨ ਪਿਛਲੇ ਪੰਜ ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਅੰਦੋਲਨ ਦਾ ਅੱਜ 6ਵਾਂ ਦਿਨ ਹੈ। ਸਿੰਘੂ ਅਤੇ ਟੀਕਰੀ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਹੈ।

singhu-border-and-tikri-border-is-closed-for-any-traffic-movement-due-to-farmers-protest
ਕਿਸਾਨ ਅੰਦੋਲਨ ਨੇ ਦਿੱਲੀ-ਹਰਿਆਣਾ ਸਰਹੱਦ ਨੇੜੇ ਕਈ ਥਾਵਾਂ 'ਤੇ ਆਵਾਜਾਈ ਨੂੰ ਕੀਤਾ ਪ੍ਰਭਾਵਤ

By

Published : Dec 1, 2020, 6:34 PM IST

ਨਵੀਂ ਦਿੱਲੀ / ਚੰਡੀਗੜ੍ਹ: ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ 6ਵੇਂ ਦਿਨ ਵੀ ਕਿਸਾਨ ਅੰਦੋਲਨ ਜਾਰੀ ਹੈ। ਕਿਸਾਨ ਸਿੰਘੂ ਸਰਹੱਦ, ਟੀਕਰੀ ਬਾਰਡਰ ਅਤੇ ਯੂਪੀ ਗੇਟ 'ਤੇ ਡਟੇ ਹੋਏ ਹਨ। ਕਿਸਾਨ ਅੰਦੋਲਨ ਦੇ ਮੱਦੇਨਜ਼ਰ ਟ੍ਰੈਫਿਕ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ।

ਸਿੰਘੂ ਸਰਹੱਦ ਦੋਵਾਂ ਪਾਸਿਆਂ ਤੋਂ ਬੰਦ

ਦਿੱਲੀ ਟ੍ਰੈਫਿਕ ਪੁਲਿਸ ਨੇ ਸਿੰਘੂ ਸਰਹੱਦ ਨੂੰ ਦੋਵਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਹੈ। ਟ੍ਰੈਫਿਕ ਨੂੰ ਮੁਬਰਕਾ ਚੌਕ ਅਤੇ ਜੀਟੀਕੇ ਰੋਡ ਵੱਲ ਮੋੜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਿੰਗ੍ਰੇਚਰ ਬਰਿੱਜ ਤੋਂ ਰੋਹਿਣੀ ਆਊਟਰ ਰਿੰਗ ਰੋਡ ਵੱਲ ਜਾਣ ਤੋਂ ਵੀ ਬਚਣ ਦੀ ਸਲਾਹ ਦਿੱਤੀ ਗਈ ਹੈ।

ਟੀਕਰੀ ਰੋਡ 'ਤੇ ਵੀ ਆਵਾਜਾਈ ਬੰਦ

ਟੀਕਰੀ ਬਾਰਡਰ 'ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ। ਬਦੂਸਰਾਏ ਅਤੇ ਝਟੀਕਾਰਾ ਸਰਹੱਦ 'ਤੇ ਸਿਰਫ ਦੋਪਹੀਆ ਵਾਹਨ ਚਲਾਉਣ ਦੀ ਇਜਾਜ਼ਤ ਹੈ। ਅਜਿਹੇ ਵਿੱਚ ਹਰਿਆਣਾ ਜਾਣ ਲਈ ਝੜੌਦਾ, ਢਾਂਸਾ, ਦਾਉਰੌਲਾ, ਕਾਪਸਹੇੜਾ, ਰਜੋਕਰੀ NH8, ਬਿਜਵਾਸਨ ਅਤੇ ਪਾਲਮ ਵਿਹਾਰ ਦੇ ਰਸਤੇ ਖੁੱਲ੍ਹੇ ਹਨ।

ABOUT THE AUTHOR

...view details