ਅੰਮ੍ਰਿਤਸਰ: ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਜਿੱਤੇਗਾ ਪੰਜਾਬ ਚੈਨਲ ਉੱਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਕੋਲ ਹਰ ਇੱਕ ਮੁੱਦੇ ਦਾ ਹੱਲ ਹੈ ਤੇ ਉਹ ਹਮੇਸ਼ਾ ਪੰਜਾਬ ਲਈ ਖੜ੍ਹੇ ਰਹਿਣਗੇ। ਸਿੱਧੂ ਨੇ ਸਿਆਸੀ ਲੋਕਾਂ ਉੱਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ 1996 ਵਿੱਚ 15 ਹਜ਼ਾਰ 216 ਕਰੋੜ ਦਾ ਕਰਜ਼ ਸੀ ਜੋ ਕਿ 2002 ਵਿੱਚ ਸਰਕਾਰ ਬਦਲਣ ਸਮੇਂ 32 ਹਜ਼ਾਰ ਕੁਝ ਕਰਜ਼ਾ ਸੀ ਪਰ 2007 ਤੋਂ 2016 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੋਂ ਬਾਅਦ ਡੇਢ ਲੱਖ ਕਰੋੜ ਦਾ ਕਰਜ਼ਾ ਪੰਜਾਬ ਸਿਰ ਚੜ੍ਹ ਗਿਆ ਜੋ ਕਿ ਅੱਜ ਦੇ ਸਮੇਂ 2 ਲੱਖ 48 ਹਜ਼ਾਰ ਕਰੋੜ ਹੈ ਅਤੇ ਹੁਕਮਰਾਨਾਂ ਨੇ ਪੰਜਾਬ ਦੀ ਮ੍ਯੁਨਿਸਿਪੈਲਿਟੀ ਜ਼ਮੀਨਾਂ, ਰੈਸਟ ਹਾਊਸ, ਅਤੇ ਕਈ ਬਿਲਡਿੰਗਾਂ ਨੂੰ ਗਿਰਵੀ ਰੱਖ ਦਿੱਤਾ ਹੈ।
ਪੰਜਾਬ ਦੇ ਲੋਕਾਂ ਦਾ ਹੱਕ ਮਾਰ ਕੇ ਸਿਆਸੀ ਲੋਕਾਂ ਵੱਲੋਂ ਨਿੱਜੀ ਢਿੱਡ ਭਰੇ ਗਏ ਜਿਸ ਦਾ ਸਿੱਧਾ ਅਸਰ ਪੰਜਾਬ ਦੇ ਲੋਕਾਂ ਉੱਤੇ ਪੈ ਰਿਹ ਹੈ। ਕਿਉਂਕਿ ਉਹ ਟੈਕਸ ਭਰਦੇ ਹਨ। ਨਵਜੋਤ ਸਿੱਧੂ ਨੇ ਅੱਗੇ ਕਿਹਾ ਕਿ ਉਹ ਪੰਜਾਬ ਨੂੰ ਊਸ ਦਿਨ ਪੰਜਾਬ ਮੰਨਣਗੇ ਜਿਸ ਦਿਨ ਇੱਕ ਰਿਕਸ਼ਾ ਚਾਲਕ ਦਾ ਮੁੰਡਾ ਸਰਕਾਰੀ ਸਕੂਲ ਵਿੱਚ ਪੜ੍ਹ ਲਿਖ ਕੇ IAS ਅਫਸਰ ਬਣੇਗਾ। ਉਸ ਦਿਨ ਨਵੇਂ ਪੰਜਾਬ ਦੇ ਸਿਰਜਣ ਦੀ ਸ਼ੁਰੂਵਾਤ ਹੋਵੇਗੀ।
ਗੱਲਾਂ ਹੀ ਗੱਲਾਂ ਵਿੱਚ ਆਪਣੀ ਸਰਕਾਰ ਉੱਤੇ ਵੀ ਨਿਸ਼ਾਨੇ ਸਾਧ ਦਿਆਂ ਸਿੱਧੂ ਨੇ ਕਿਹਾ ਕਿ ਆਮ ਲੋਕਾਂ ਵਲੋਂ ਦਿੱਤਾ ਜਾਂਦੇ ਟੈਕਸ ਨਾਲ MBBS ਡਾਕਟਰ ਦੀ ਤਨਖਾਹਾਂ ਅਤੇ ਅਧਿਆਪਕਾਂ ਦੀ ਤਨਖਾਹ ਸਣੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਲਈ ਖਰਚ ਕਿਉਂ ਨਹੀਂ ਕੀਤੇ ਜਾਂਦੇ। ਨਵਜੋਤ ਸਿੱਧੂ ਨੇ ਇਹ ਵੀ ਕਿਹਾ ਕਿ 88 ਹਜ਼ਾਰ ਕਰੋੜ ਦਾ ਇਸ ਸਾਲ ਬਜਟ ਅਨੁਮਾਨ ਰੱਖਿਆ ਗਿਆ ਸੀ ਪਰ ਜਿਸ ਵਿੱਚੋਂ 67 ਹਜ਼ਾਰ ਕਰੋੜ ਸਰਕਾਰ ਦੀ ਕਰਜ਼ੇ ਦੀ ਦੇਨਦਾਰੀ ਬਣਦੀ ਹੈ ਤੇ ਕਮਾਈ 62 ਹਜ਼ਾਰ ਕਰੋੜ ਹੈ ਤੇ ਦੇਨਦਾਰੀ 68 ਹਜ਼ਾਰ ਕਰੋੜ ਹੈ ਤੇ ਪੰਜਾਬ ਕਿਸ ਵੱਲ ਨੂੰ ਜਾਵੇਗਾ ਇਸ ਵਾਰ 25 ਹਜ਼ਾਰ ਕਰੋੜ ਰੁਪਿਆ ਐਸਟੀਮੇਟ ਵਿੱਤ ਮੰਤਰੀ ਨੇ ਬਚਾਇਆ ਹੈ।
ਨਵਜੋਤ ਸਿੱਧੂ ਨੇ ਤਾਮਿਲਨਾਡੂ ਦੀ ਉਦਾਹਰਣ ਦਿੰਦਿਆ ਕਿਹਾ ਕਿ ਤਾਮਿਲਨਾਡੂ ਸਰਕਾਰ 33 ਹਜ਼ਾਰ ਕਰੋੜ ਸਿਰਫ ਐਕਸਾਈਜ਼ ਵਿਭਾਗ ਤੋਂ ਕਮਾਉਂਦਾ ਹੈ ਜਦਕਿ ਪੰਜਾਬ ਵਿੱਚ ਸਾਰੇ ਟੈਕਸ ਨੂੰ ਮਿਲਾਕੇ ਸਿਰਫ 32 ਹਜ਼ਾਰ ਕਰੋੜ ਬਣਦਾ ਹੈ ਤੇ ਉਸੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਸ਼ਰਾਬ ਦਾ ਪੈਸਾ ਨਿੱਜੀ ਹੱਥਾਂ ਵਿੱਚ ਜਾ ਰਿਹਾ ਹੈ ਤੇ ਕੇਂਦਰ ਸਰਕਾਰ ਪਹਿਲਾਂ ਸੂਬਾ ਸਰਕਾਰ ਵੱਲੋਂ ਕਿਸੀ ਸਕੀਮ ਉੱਤੇ 10 ਪੈਸੇ ਖਰਚ ਕਰਨ ਉੱਤੇ 90 ਪੈਸੇ ਦਿੰਦੀ ਸੀ ਪਰ ਹੁਣ ਕੇਂਦਰ ਵੀ 60 ਫੀਸਦੀ ਦੇਣ ਲੱਗ ਪਈ ਜਿਸ ਨਾਲ ਵੀ ਨੁਕਸਾਨ ਹੋ ਰਿਹਾ ਹੈ।
ਨਵਜੋਤ ਸਿੱਧੂ ਨੇ ਮੁੜ ਤੇਲੰਗਾਨਾ ਦੀ ਰੇਤ ਮਾਈਨਿੰਗ ਪਾਲਿਸੀ ਬਾਰੇ ਗੱਲ ਕਰਦਿਆਂ ਕਿਹਾ ਕਿ 10 ਦਿਨ ਵਿੱਚ ਤੇਲੰਗਾਨਾ ਸਰਕਾਰ ਮਾਈਨਿੰਗ ਤੋਂ 44 ਕਰੋੜ ਕਮਾਉਂਦੀ ਸੀ ਜਦਕਿ ਅਕਾਲੀ ਦਲ ਦੀ ਸਰਕਾਰ ਸਾਲ ਵਿੱਚ ਮਹਿਜ਼ 43 ਕਰੋੜ ਕਮਾਉਂਦੀ ਸੀ ਅਤੇ 2 ਬੱਸ ਤੋਂ 2 ਹਜ਼ਾਰ ਬਸਾਂ ਬਾਦਲ ਪਰਿਵਾਰ ਨੇ ਬਣਾ ਲਈਆਂ ਨਵਜੋਤ ਸਿੱਧੂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਕਿਸੀ ਨਾਲ ਨਿੱਜੀ ਲੜਾਈ ਨਹੀਂ ਹੈ ਪਰ ਉਹ ਪੰਜਾਬ ਨੂੰ ਮੁੜ ਪੰਜਾਬ ਬਣਾਉਣਗੇ ਤੇ ਇੱਕ ਦਿਨ ਪੰਜਾਬ ਸੋਨੇ ਦੀ ਚਿੜੀ ਜਰੂਰ ਬਣੇਗੀ ਲੇਕਿਨ ਊਸ ਲਈ ਸਮਾਂ ਲੱਗੇਗਾ।