ਚੰਡੀਗੜ੍ਹ:ਕਤਲ ਤੋਂ ਪਹਿਲਾਂ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਦੱਸ ਰਿਹਾ ਹੈ ਕਿ ਉਸਨੂੰ ਫੋਨ ਅਤੇ ਈ-ਮੇਲ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਮਾਨਸਾ ਵਿੱਚ ਐਤਵਾਰ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਬੀਤੇ ਦਿਨ ਹੀ ਉਨ੍ਹਾਂ ਦੇ ਜੱਦੀ ਪਿੰਡ 'ਚ ਮੂਸੇਵਾਲਾ ਦਾ ਅੰਤਿਮ ਸਸਕਾਰ ਕੀਤਾ ਗਿਆ।
ਆਪਣੀ ਇਸ ਵੀਡੀਓ 'ਚ ਮੂਸੇਵਾਲਾ ਇਸ ਪਿੱਛੇ ਇੱਕ ਸਥਾਪਤ ਪੰਜਾਬੀ ਗਾਇਕ ਵੱਲ ਇਸ਼ਾਰਾ ਕਰ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਖੁੱਲ੍ਹ ਕੇ ਕਿਸੇ ਦਾ ਨਾਂ ਨਹੀਂ ਲਿਆ। ਮੂਸੇਵਾਲਾ ਨੇ ਇਹ ਵੀਡੀਓ ਖੁਦ ਕਾਰ 'ਚ ਬੈਠ ਕੇ ਬਣਾਈ ਹੈ। ਇਹ ਵੀਡੀਓ ਕਿੰਨੀ ਪੁਰਾਣੀ ਹੈ ਇਹ ਤਾਂ ਪਤਾ ਨਹੀਂ ਪਰ ਕੁਝ ਲੋਕ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਹਨ, ਉਸ ਨੂੰ ਜ਼ਰੂਰ ਪਤਾ ਸੀ।
ਅੰਮ੍ਰਿਤਸਰ ਦੇ ਕਲਾਕਾਰ ਦਾ ਨੰਬਰ ਦੇ ਕੇ ਗਾਲ੍ਹਾਂ ਕੱਢਵਾਈਆਂ: ਮੂਸੇਵਾਲਾ ਨੇ ਦੱਸਿਆ ਕਿ 15-20 ਸਾਲ ਪਹਿਲਾਂ ਅੰਮ੍ਰਿਤਸਰ ਦਾ ਇੱਕ ਕਲਾਕਾਰ ਸੀ। ਉਸ ਦੇ ਬਹੁਤ ਵਧੀਆ ਗੀਤ ਸਨ। ਜਦੋਂ ਉਸ ਦੀ ਤਰੱਕੀ ਹੋਈ ਤਾਂ ਪਹਿਲਾਂ ਤੋਂ ਸਥਾਪਤ ਕਲਾਕਾਰਾਂ ਨੇ ਉਸ ਦੇ ਘਰ ਦਾ ਨੰਬਰ ਦਿੱਤਾ। ਉਸ ਸਮੇਂ ਲੈਂਡਲਾਈਨ ਫੋਨ ਸਨ। ਉਸ ਦੇ ਘਰ ਦਾ ਨੰਬਰ ਗਰੁੱਪ ਵਿੱਚ ਪਾ ਦਿੱਤਾ ਗਿਆ ਸੀ। ਇਸ ਫੋਨ 'ਤੇ ਹਰ ਕਿਸੇ ਨੂੰ ਗਾਲ੍ਹਾਂ ਕੱਢਣ ਦੀ ਗੱਲ ਕਹੀ ਗਈ। ਉਹ ਇੱਕ ਸ਼ਰੀਫ਼ ਆਦਮੀ ਸੀ ਜੋ ਛੱਡ ਗਏ। ਫਿਰ ਉਨ੍ਹਾਂ ਨੇ ਇਕ-ਦੋ ਲੋਕਾਂ ਨਾਲ ਫਿਰ ਉਹੀ ਗੱਲ ਕੀਤੀ।
ਮੇਰੇ ਨਾਲ ਵੀ ਇਹੀ ਕਰ ਰਹੇ:ਮੂਸੇਵਾਲਾ ਨੇ ਕਿਹਾ ਕਿ ਇਸ ਤਰ੍ਹਾਂ ਹੀ ਇਹ ਮੇਰੇ ਨਾਲ ਕਰ ਰਹੇ ਹਨ। ਜਿਸ ਇਨਕੁਆਰੀ ਨੰਬਰ 'ਤੇ ਸ਼ੋਅ ਬੁੱਕ ਕੀਤੇ ਜਾਂਦੇ ਹਨ, ਉਸ 'ਤੇ ਫੋਨ ਕਰਕੇ ਧਮਕੀਆਂ ਦੇ ਰਹੇ ਹਨ। ਈ-ਮੇਲ ਕਰ ਰਹੇ ਹਨ ਕਿ ਅਸੀਂ ਇਹ ਕਰ ਦੇਵਾਂਗੇ, ਉਹ ਕਰ ਦੇਵਾਂਗੇ।
ਇਹ ਵੀ ਪੜ੍ਹੋ:ਪੁੱਤ ਦੀਆਂ ਅਸਥੀਆਂ ਲੈ ਕੇ ਕੀਰਤਪੁਰ ਸਾਹਿਬ ਪੁੱਜੀ ਮਾਂ ਦੀ ਤਬੀਅਤ ਹੋਈ ਖਰਾਬ, ਕਿਹਾ- 'ਸਵਾਹ ਕੀਤਾ ਮੇਰਾ ਪੁੱਤ'
ਕਿਸੇ ਦਾ ਬੁਰਾ ਨਹੀਂ ਕੀਤਾ: ਮੂਸੇਵਾਲਾ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ 'ਚ ਕਿਸੇ ਨੂੰ ਬੁਰਾ ਨਹੀਂ ਕਿਹਾ। ਜਿਸ ਨੂੰ ਵੀ ਕਿਹਾ, ਖੁੱਲ੍ਹ ਕੇ ਕਿਹਾ। ਮੂਸੇਵਾਲਾ ਨੇ ਕਿਹਾ ਕਿ ਇਨ੍ਹਾਂ ਲੋਕਾਂ ਅਤੇ ਇਨ੍ਹਾਂ ਦੇ ਆਕਾਵਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਮੈਂ ਕਿਸੇ ਦੇ ਲੈਣ-ਦੇਣ 'ਚ ਨਹੀਂ ਹਾਂ। ਮੈਨੂੰ ਵਿਚਕਾਰ ਨਾ ਖਿੱਚੋ। ਹੁਣ ਤੱਕ ਕੁੜੀਆਂ ਦੇ ਪੇਜ 'ਤੇ ਕੁਮੈਂਟ ਕਰਕੇ ਦਬਾਉਂਦੇ ਰਹੇ। ਮੈਂ ਹੇਠਲੇ ਦਰਜੇ ਦੇ ਕੰਮ ਨਹੀਂ ਕਰਦਾ।
ਮੈਂ ਚੰਡੀਗੜ੍ਹ ਵਿੱਚ ਲੁਕ ਕੇ ਨਹੀਂ ਬੈਠਦਾ: ਮੂਸੇਵਾਲਾ ਨੇ ਇਸ ਵੀਡੀਓ 'ਚ ਕਿਹਾ ਹੈ ਕਿ ਮੈਂ ਲੁਕ ਕੇ ਨਹੀਂ ਬੈਠਦਾ। ਮੈਂ ਆਪਣੇ ਪਿੰਡ ਰਹਿੰਦਾ ਹਾਂ। ਕਿਸੇ ਦੀ ਤਰ੍ਹਾਂ ਚੰਡੀਗੜ੍ਹ ਵਿੱਚ ਨਹੀਂ ਰਹਿੰਦਾ। ਜੇਕਰ ਕਿਸੇ ਨੇ ਪੰਗੇ ਲੈਣੇ ਹੋਵੇ ਤਾਂ ਸਾਹਮਣੇ ਆ ਕੇ ਲਵੇ। ਫ਼ੋਨ ਕਰਕੇ ਅਜਿਹੀਆਂ ਗੱਲਾਂ ਨਾ ਕਰੋ। ਵਾਹਿਗੁਰੂ ਨੇ ਟੈਲੇਂਟ ਬਖਸ਼ਿਆ ਹੈ। ਹੋ ਸਕਦਾ ਹੈ ਕਿ ਮੈਂ ਗਲਤੀਆਂ ਕੀਤੀਆਂ ਹੋਣ ਪਰ ਉਹਨਾਂ ਦਾ ਫਾਇਦਾ ਨਾ ਚੁੱਕੋ।
ਇਹ ਵੀ ਪੜ੍ਹੋ:ਹੁਣ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼