ਚੰਡੀਗੜ੍ਹ:ਜਿਥੇ ਇੱਕ ਪਾਸੇ ਬਿਜਲੀ ਸਮਝੌਤੇ ਨੂੰ ਲੈ ਵਿਰੋਧੀ ਕੈਪਟਨ ਸਰਕਾਰ ਨੂੰ ਘੇਰ ਰਹੇ ਹਨ ਉਥੇ ਹੀ ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ਬਾਦਲਾਂ ਦੇ ਦਸਤਖ਼ਤ ਕੀਤੇ ਬਿਜਲੀ ਸਮਝੌਤੇ ਪੰਜਾਬ ਨੂੰ ਲੁੱਟ ਰਹੇ ਹਨ ਤੇ ਇਨ੍ਹਾਂ ਵਿਰੁੱਧ ਕਾਨੂੰਨੀ ਵਿਕਲਪ ਸੀਮਿਤ ਹਨ, ਕਿਉਂਕਿ ਇਨ੍ਹਾਂ ਸਮਝੌਤਿਆਂ ਨੂੰ ਮਾਣਯੋਗ ਅਦਾਲਤਾਂ ਵੱਲੋਂ ਸੁਰੱਖਿਆ ਮਿਲੀ ਹੋਈ ਹੈ। ਇਨ੍ਹਾਂ ਤੋਂ ਬਚਣ ਦਾ ਇੱਕੋ-ਇੱਕ ਰਾਹ "ਪੰਜਾਬ ਵਿਧਾਨ ਸਭਾ ਵਲੋਂ ਨਵਾਂ ਕਾਨੂੰਨ ਬਨਾਉਣਾ ਹੀ ਹੈ”, ਜੋ ਬਿਜਲੀ ਖਰੀਦ ਕੀਮਤਾਂ ਦੀ ਹੱਦ ਤੈਅ ਕਰੇ, ਪਿਛਲੀ ਸਥਿਤੀ ਵੀ ਬਹਾਲ ਕਰੇ ਅਤੇ ਇਨ੍ਹਾਂ ਲੋਕ ਵਿਰੋਧੀ ਸਮਝੌਤਿਆਂ ਨੂੰ ਰੱਦ ਕਰੇ।’
ਸਿੱਧੂ ਦਾ ਇੱਕ ਹੋਰ ਟਵਿੱਟ, ਵਿਧਾਨਸਭਾ ’ਚ ਬਿਜਲੀ ਸਮਝੌਤਿਆਂ ’ਤੇ White Paper ਲਿਆਉਣ ਦੀ ਕੀਤੀ ਮੰਗ - ਸਫੈਦ-ਪੱਤਰ
ਬਿਜਲੀ ਸੰਕਟ ਨੂੰ ਲੈ ਪੰਜਾਬ ਚ ਲਗਾਤਾਰ ਸਿਆਸਤ ਹੋ ਰਹੀ ਹੈ ਉਥੇ ਹੀ ਹੁਣ ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਕਰ ਭੜਾਸ ਕੱਢੀ ਹੈ।
ਸਿੱਧੂ ਨੇ ਵਿਧਾਨਸਭਾ ’ਚ ਬਿਜਲੀ ਖਰੀਦ ਸਮਝੌਤਿਆਂ ’ਤੇ White Paper ਲਿਆਉਣ ਦੀ ਕੀਤੀ ਮੰਗ
ਉਥੇ ਹੀ ਉਹਨਾਂ ਨੇ ਇਹ ਹੋਰ ਟਵੀਟ ਕਰਦੇ ਲਿਖਿਆ ‘ਵਿਧਾਨ ਸਭਾ ਵਿੱਚ ਬਿਜਲੀ ਖਰੀਦ ਸਮਝੌਤਿਆਂ ਉੱਤੇ ਸਫੈਦ-ਪੱਤਰ (White-Paper) ਲਿਆਂਦਾ ਜਾਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਭ੍ਰਿਸ਼ਟ ਸਮਝੌਤਿਆਂ ਨੂੰ ਕਲਮਬੱਧ ਕਰਨ ਵਾਲੇ ਬਾਦਲਾਂ ਤੇ ਹੋਰਾਂ ਨੂੰ ਲੋਕਾਂ ਦੀ ਕਚਿਹਰੀ 'ਚ ਜੁਆਬਦੇਹ ਬਣਾਇਆ ਜਾ ਸਕੇ... ਮੈਂ ਇਸਦੀ ਮੰਗ 2017 ਤੋਂ ਕਰ ਰਿਹਾ ਹਾਂ ਪਰ ਇਸ ਮਹਿਕਮੇ ਵਿੱਚ ਅਫ਼ਸਰਸ਼ਾਹੀ ਦੇ ਦਬਦਬੇ ਨੇ ਲੋਕਾਂ ਦੇ ਚੁਣੇ ਮੰਤਰੀਆਂ ਨੂੰ ਖੁੱਡੇ ਲਗਾ ਰੱਖਿਆ ਹੈ।