ਪੰਜਾਬ

punjab

ETV Bharat / city

ਕ੍ਰਿਸਮਸ ਮੌਕੇ ਮਸੀਹ ਭਾਈਚਾਰੇ ਵੱਲੋਂ ਚੰਡੀਗੜ੍ਹ 'ਚ ਕੱਢੀ ਗਈ ਸ਼ੋਭਾ ਯਾਤਰਾ

ਚੰਡੀਗੜ੍ਹ 'ਚ ਕ੍ਰਿਸਮਸ ਦੇ ਤਿਉਹਾਰ ਮੌਕੇ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਸੰਗਤ ਵੱਲੋਂ ਪ੍ਰਭੂ ਯਸੂ ਮਸੀਹ ਦੇ ਭਜਨ ਗਾਏ ਗਏ ਅਤੇ ਸ਼ਹਿਰ ਵਾਸੀਆਂ ਦੇ ਸੁੱਖ ਅਤੇ ਸ਼ਾਂਤੀ ਲਈ ਅਰਦਾਸ ਕੀਤੀ ਗਈ।

ਕ੍ਰਿਸਮਸ ਮੌਕੇ ਕੱਢੀ ਗਈ ਸ਼ੋਭਾ ਯਾਤਰਾ
ਕ੍ਰਿਸਮਸ ਮੌਕੇ ਕੱਢੀ ਗਈ ਸ਼ੋਭਾ ਯਾਤਰਾ

By

Published : Dec 21, 2019, 12:01 PM IST

ਚੰਡੀਗੜ੍ਹ : ਮਸੀਹ ਭਾਈਚਾਰੇ ਵੱਲੋਂ ਪ੍ਰਭੂ ਯਸੂ ਮਸੀਹ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ਹਿਰ 'ਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ 'ਚ ਸੰਗਤ ਨੇ ਵੱਧ ਚੜ ਕੇ ਹਿੱਸਾ ਲਿਆ।

ਕ੍ਰਿਸਮਸ ਮੌਕੇ ਕੱਢੀ ਗਈ ਸ਼ੋਭਾ ਯਾਤਰਾ

ਇਹ ਸ਼ੋਭਾ ਯਾਤਰਾ 'ਚ ਸਮੂਹ ਮਸੀਹ ਭਾਈਚਾਰੇ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਨੌਜਵਾਨਾਂ ਨੇ ਮੋਟਰਸਾਈਕਲਾਂ ਅਤੇ ਗੱਡੀਆਂ 'ਤੇ ਝੰਡੇ ਲਗਾ ਕੇ ਤੇ ਗੱਡੀਆਂ ਦੀ ਸਜਾਵਕ ਕਰਕੇ ਸ਼ੋਭਾ ਯਾਤਰਾ ਦੀ ਅਗਵਾਈ ਕੀਤੀ। ਇਸ ਮੌਕੇ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਵੇਖਿਆਂ ਗਈਆਂ।ਸ਼ੋਭਾ ਯਾਤਰਾ ਵਿੱਚ ਮਸੀਹ ਭਾਈਚਾਰੇ ਦੇ ਲੋਕਾਂ ਨੇ ਪ੍ਰਭੂ ਯਸੂ ਮਸੀਹ ਦੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਹ ਸ਼ੋਭਾ ਯਾਤਰਾ ਬਲਾਕ ਮਾਜਰੀ ਤੋਂ ਨਿਕਲ ਕੇ ਡੋਗਰਾ ਪਿੰਡ ਹੁੰਦੇ ਹੋਏ ਸੈਕਟਰ 24v ਤੋਂ ਸੈਕਟਰ 15-16 ਹੁੰਦੇ ਹੋਏ ਸੈਕਟਰ 17 ਬੱਸ ਸਟੈਂਡ ਦੇ ਸਾਹਮਣੇ ਤੋਂ ਹੁੰਦੀ ਹੋਈ ਸੈਕਟਰ 18-21 ਤੋਂ ਨਿਕਲ ਕੇ ਸੈਕਟਰ 22 ਅਰੋਮਾ ਲਾਈਟ ਪੁਆਇੰਟ ਤੋਂ ਹੁੰਦੇ ਹੋਏ ਵਾਪਿਸ ਬਲਾਕ ਮਾਜਰੀ 'ਚ ਸਮਾਪਤ ਹੋਈ।

ਹੋਰ ਪੜ੍ਹੋ : ਰਾਸ਼ਟਰਪਤੀ ਰਾਮਨਾਥ ਕੋਵਿੰਦ ਦੱਖਣੀ ਦੌਰੇ ਲਈ ਪੁੱਜੇ ਹੈਦਰਾਬਾਦ

ਇਸ ਮੌਕੇ ਪੌਫੇਟ ਵਜਿੰਦਰ ਸਿੰਘ ਨੇ ਸ਼ਹਿਰਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਪ੍ਰਭੂ ਯਸੂ ਮਸੀਹ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤਿਆਂ ਅਤੇ ਸ਼ਹਿਰ ਵਾਸੀਆਂ ਨੂੰ ਪ੍ਰਭੂ ਯਸੂ ਮਸੀਹ ਵੱਲੋਂ ਦਿੱਤੇ ਗਏ ਇੱਕਜੁਟਤਾ ਨਾਲ ਰਹਿਣ ਅਤੇ ਅਮਨ-ਸ਼ਾਂਤੀ ਦੇ ਸੁਨੇਹੇ ਨੂੰ ਅਪਣਾਉਣ ਦੀ ਅਪੀਲ ਕੀਤੀ।

ABOUT THE AUTHOR

...view details