ਪੰਜਾਬ

punjab

By

Published : Mar 6, 2021, 5:24 PM IST

ETV Bharat / city

ਸੀਨੀਅਰ ਐਡਵੋਕੇਟ ਵਿਕਾਸ ਬਹਿਲ ਦਾ ਨਾਂਅ ਹਾਈਕੋਰਟ ਜੱਜ ਲਈ ਹੋਇਆ ਕਲੀਅਰ

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਵਿਕਾਸ ਬਹਿਲ ਦਾ ਨਾਂਅ ਹਾਈਕੋਰਟ ਜੱਜ ਦੇ ਲਈ ਸੁਪਰੀਮ ਕੋਰਟ ਨੇ ਕਲੀਅਰ ਕਰ ਦਿੱਤਾ ਹੈ।

ਸੀਨੀਅਰ ਐਡਵੋਕੇਟ ਵਿਕਾਸ ਬਹਿਲ ਦਾ ਨਾਂਅ ਹਾਈਕੋਰਟ ਜੱਜ ਲਈ ਹੋਇਆ ਕਲੀਅਰ
ਸੀਨੀਅਰ ਐਡਵੋਕੇਟ ਵਿਕਾਸ ਬਹਿਲ ਦਾ ਨਾਂਅ ਹਾਈਕੋਰਟ ਜੱਜ ਲਈ ਹੋਇਆ ਕਲੀਅਰ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਵਿਕਾਸ ਬਹਿਲ ਦਾ ਨਾਂਅ ਹਾਈਕੋਰਟ ਜੱਜ ਦੇ ਲਈ ਸੁਪਰੀਮ ਕੋਰਟ ਨੇ ਕਲੀਅਰ ਕਰ ਦਿੱਤਾ ਹੈ। ਸੁਪਰੀਮ ਕੋਰਟ ਕੌਲਿਜੀਅਮ ਨੇ ਉਨ੍ਹਾਂ ਤੋਂ ਇਲਾਵਾ ਮੱਧ ਪ੍ਰਦੇਸ਼ ਹਾਈਕੋਰਟ ਦੇ ਲਈ ਤਿੰਨ ਵਕੀਲ ਡਾ. ਵਿਵੇਕ ਸ਼ਰਣ, ਪ੍ਰਣੀਤ ਸ਼ਰਮਾ, ਮਹਿਲਾ ਵਕੀਲ ਨਿਧੀ ਪਟਨਾਗਰ ਅਤੇ ਜੰਮੂ ਕਸ਼ਮੀਰ ਹਾਈ ਕੋਰਟ ਦੇ ਵਕੀਲ ਰਾਹੁਲ ਭਾਰਤੀ ਦਾ ਨਾਂਅ ਵੀ ਹਾਈਕੋਰਟ ਜੱਜ ਦੇ ਲਈ ਕਲੀਅਰ ਕੀਤਾ ਹੈ।

ਹਾਈਕੋਰਟ ਨੇ ਜਨਵਰੀ 2019 ਵਿੱਚ ਕੁੱਲ 8 ਵਕੀਲਾਂ ਨੂੰ ਹਾਈਕੋਰਟ ਜੱਜ ਬਣਾਏ ਜਾਣ ਦੀ ਸਿਫ਼ਾਰਿਸ਼ ਸੁਪਰੀਮ ਕੋਰਟ ਵਿੱਚ ਕੀਤੀ ਸੀ। ਇਨ੍ਹਾਂ ਵਿੱਚੋਂ ਪੰਜ ਵਕੀਲਾਂ ਨੂੰ ਹਾਈਕੋਰਟ ਜੱਜ ਉੱਤੇ ਨਿਯੁਕਤੀ ਕੀਤੀ ਜਾ ਚੁੱਕੀ ਹੈ। ਬਚੇ ਹੋਏ ਤਿੰਨ ਵਕੀਲਾਂ ਵਿੱਚੋ ਹੁਣ ਸੁਪਰੀਮ ਕੋਰਟ ਨੇ ਵਿਕਾਸ ਬਹਿਲ ਦਾ ਨਾਂਅ ਹਾਈ ਕੋਰਟ ਜੱਜ ਦੇ ਲਈ ਕਲੀਅਰ ਕੀਤਾ।

ਸੀਨੀਅਰ ਐਡਵੋਕੇਟ ਵਿਕਾਸ ਬਹਿਲ ਦਾ ਨਾਂਅ ਹਾਈਕੋਰਟ ਜੱਜ ਲਈ ਹੋਇਆ ਕਲੀਅਰ

ਇਹ ਵੀ ਪੜ੍ਹੋ: ਨਰਮਦਾ ਮਹਾਂਆਰਤੀ ‘ਚ ਸ਼ਾਮਲ ਹੋਣ ਵਾਲੇ ਪਹਿਲੇ ਰਾਸ਼ਟਰਪਤੀ ਹੋਣਗੇ ਕੋਵਿੰਦ

ਵਿਕਾਸ ਬਹਿਲ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਬਤੌਰ ਵਕੀਲ ਮਾਰਚ 1999 ਵਿੱਚ ਵਕਾਲਤ ਦੀ ਅਭਿਆਸ ਸ਼ੁਰੂ ਕੀਤਾ ਸੀ। 15 ਸਾਲ ਬਾਅਦ ਉਨ੍ਹਾਂ ਨੂੰ 29 ਜਨਵਰੀ 2014 ਨੂੰ ਹਾਈ ਕੋਰਟ ਦਾ ਸੀਨੀਅਰ ਡੈਜ਼ੀਗਨੇਟਿਡ ਐਡਵੋਕੇਟ ਨਿਯੁਕਤ ਕੀਤਾ ਗਿਆ ਸੀ।

ABOUT THE AUTHOR

...view details