ਪੰਜਾਬ

punjab

ETV Bharat / city

ਉਰਦੂ ਭਾਸ਼ਾ ਨੂੰ ਵਿਦੇਸ਼ੀ ਭਾਸ਼ਾ ਬਣਾਏ ਜਾਣ 'ਤੇ ਅਕਾਲੀ ਦਲ ਨੇ ਜਤਾਇਆ ਇਤਰਾਜ਼ - SAD spoke person daljeet cheema

ਪੰਜਾਬੀ ਮਾਂ ਬੋਲੀ ਨੂੰ ਲੈ ਕੇ ਪਿਛਲੇ ਦਿਨਾਂ ਵਿੱਚ ਕਾਫ਼ੀ ਵਿਵਾਦ ਵੇਖਣ ਨੂੰ ਮਿਲਿਆ ਹੈ ਜਿਸ ਦੀ ਲਪੇਟ ਵਿੱਚ ਕਲਾਕਾਰ ਆਏ ਤੇ ਹੁਣ ਸਿਆਸਤਦਾਨ ਵੀ ਆਏ। ਉੱਥੇ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੰਜਾਬੀ ਤੋਂ ਇਲਾਵਾ ਉਰਦੂ ਭਾਸ਼ਾ ਨੂੰ ਵਿਦੇਸ਼ੀ ਭਾਸ਼ਾਵਾਂ ਦੇ ਨਾਲ ਪੜ੍ਹਾਏ ਜਾਣ ਦੇ ਫ਼ੈਸਲੇ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ।

ਫ਼ੋਟੋ

By

Published : Oct 2, 2019, 11:23 PM IST

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੰਜਾਬੀ ਤੋਂ ਇਲਾਵਾ ਉਰਦੂ ਭਾਸ਼ਾ ਨੂੰ ਵਿਦੇਸ਼ੀ ਭਾਸ਼ਾਵਾਂ ਦੇ ਨਾਲ ਪੜ੍ਹਾਏ ਜਾਣ ਦੇ ਫ਼ੈਸਲੇ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਪੰਜਾਬ ਯੂਨੀਵਰਸਿਟੀ ਦੇ ਇਸ ਫ਼ੈਸਲੇ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਇਤਰਾਜ਼ ਜਤਾਇਆ ਹੈ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਤੇ ਸਾਨੂੰ ਪੰਜਾਬੀ 'ਤੇ ਧਿਆਨ ਦੇਣਾ ਚਾਹੀਦਾ ਹੈ।

ਵੀਡੀਓ

ਚੀਮਾ ਨੇ ਕਿਹਾ ਕਿ ਸਭ ਨੂੰ ਪੰਜਾਬੀ ਨੂੰ ਹੀ ਪ੍ਰਮੋਟ ਕਰਨਾ ਚਾਹੀਦਾ ਹੈ, ਪਰ ਉਰਦੂ ਭਾਸ਼ਾ ਵੀ ਸਾਡੇ ਦੇਸ਼ ਦੀ ਵੰਡ ਤੋਂ ਪਹਿਲਾਂ ਪੰਜਾਬ ਤੇ ਕਈ ਹਿੱਸਿਆਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਸੀ ਤੇ ਪੁਰਾਣੇ ਦਸਤਾਵੇਜ਼ਾਂ 'ਤੇ ਵੀ ਸਾਫ਼ ਜ਼ਾਹਿਰ ਹੁੰਦਾ ਹੈ। ਦਲਜੀਤ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਤੇ ਉਸ ਦੇ ਹੀ ਨਾਂਅ 'ਤੇ ਪੰਜਾਬ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਸੀ। ਪੰਜਾਬ ਦਾ ਹੀ ਹੱਕ ਪੰਜਾਬ ਯੂਨੀਵਰਸਿਟੀ 'ਤੇ ਹੈ ਯੂਨੀਵਰਸਿਟੀ ਨੂੰ ਦਿੱਤੇ ਜਾਣ ਵਾਲੇ ਫੰਡ 'ਚ ਵੀ ਪੰਜਾਬ ਦੀ ਵੱਡੀ ਭਾਗੇਦਾਰੀ ਹੈ ਤੇ ਪੰਜਾਬ ਹੀ ਦਿੰਦਾ ਹੈ।

ਦਰਅਸਲ, ਉਰਦੂ ਭਾਸ਼ਾ ਨੂੰ ਹੋਰ ਵਿਦੇਸ਼ੀ ਭਾਸ਼ਾਵਾਂ ਜਿਸ ਵਿੱਚ ਫ੍ਰੈਂਚ ਜਰਮਨ ਭਾਸ਼ਾਵਾਂ ਨਾਲ ਦਰਜਾ ਦੇਣ 'ਤੇ ਇਤਰਾਜ਼ ਜਤਾਇਆ ਗਿਆ। ਇਸ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਤਰਾਜ਼ ਜਤਾਇਆ ਕਿ ਉਰਦੂ ਭਾਸ਼ਾ ਪੁਰਾਣੇ ਸਮੇਂ ਤੋਂ ਪੰਜਾਬ ਤੇ ਦੇਸ਼ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਰਹੀ ਹੈ ਤੇ ਇਸ ਨੂੰ ਵਿਦੇਸ਼ੀ ਭਾਸ਼ਾ ਦਾ ਦਰਜਾ ਕਬੂਲ ਨਹੀਂ ਕੀਤਾ ਜਾਵੇਗਾ।

ABOUT THE AUTHOR

...view details