ਚੰਡੀਗੜ੍ਹ: ਸ਼ਹਿਰ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਣ ਵਾਲੇ ਰੌਕ ਗਾਰਡਨ ਨੂੰ ਬਣਾਉਣ ਵਾਲੀ ਸਖਸ਼ੀਅਤ ਨੇਕ ਚੰਦ ਦੀ ਪੰਜਵੀਂ ਬਰਸੀ ਨੂੰ ਪਰਿਵਾਰ ਅਤੇ ਉਨ੍ਹਾਂ ਦੇ ਸਨੇਹੀਆਂ ਵੱਲੋਂ ਮਨਾਇਆ ਗਿਆ। ਇਸ ਮੌਕੇ ਨੇਕ ਚੰਦ ਦੇ ਪੁੱਤਰ ਅਨੁਜ ਸੈਣੀ ਨੇ ਉਨ੍ਹਾਂ ਦੀ ਯਾਦ ਵਿੱਚ ਚੰਡੀਗੜ੍ਹ ਦੀਆਂ ਵੱਖ-ਵੱਖ ਥਾਵਾਂ 'ਤੇ ਰੁੱਖ ਲਗਾਏ ਗਏ। ਉਨ੍ਹਾਂ ਇਸ ਤਰ੍ਹਾਂ ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿੱਤੀ।
ਰੌਕ ਗਾਰਡਨ ਦੇ ਜਨਕ ਨੇਕ ਚੰਦ ਦੀ 5ਵੀਂ ਬਰਸੀ ਰੁੱਖ ਲਾ ਕੇ ਮਨਾਈ ਗਈ
ਚੰਡੀਗੜ੍ਹ ਸਥਿਤ ਰੌਕ ਗਾਰਡਨ ਦੇ ਜਨਕ ਨੇਕ ਚੰਦ ਦੀ 5ਵੀਂ ਬਰਸੀ ਉਨ੍ਹਾਂ ਦੇ ਪੱਤਰ ਅਨੁਜ ਸੈਣੀ ਨੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਰੁੱਖ ਲਾ ਕੇ ਮਨਾਈ।
ਇਸ ਮੌਕੇ ਅਨੁਜ ਸੈਣੀ ਨੇ ਕਿਹਾ ਕਿ ਨੇਕ ਚੰਦ ਜੀ ਨੂੰ ਰੁੱਖ ਲਗਾਉਣ ਦਾ ਸ਼ੌਕ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਰੁੱਖ ਲਗਾਏ ਅਤੇ ਕਈ ਰੁੱਖਾਂ ਨੂੰ ਬਚਾਇਆ। ਉਨ੍ਹਾਂ ਆਖਿਆ ਕਿ ਨੇਕ ਚੰਦ ਜੀ ਸਾਫ਼-ਸੁਥਰਾਈ ਅਤੇ ਹਰਿਆਲੀ ਬਹੁਤ ਪਸੰਦ ਸੀ। ਉਨ੍ਹਾਂ ਕਿਹਾ ਕਿ ਨੇਕ ਚੰਦ ਜੀ ਨੂੰ ਇਸੇ ਤਰ੍ਹਾਂ ਹੀ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕਦੀ ਹੈ।
ਇੱਥੇ ਵਰਣਯੋਗ ਹੈ ਕਿ ਨੇਕ ਚੰਦ ਜੀ 1957 'ਚ ਸ਼ੁਗਲ ਸ਼ੁਗਲ ਵਿੱਚ ਗੁਪਤ ਤੌਰ 'ਤੇ ਰੌਕ ਗਾਰਡਨ ਦਾ ਕੰਮ ਸ਼ੁਰੂ ਕੀਤਾ ਸੀ। ਇਸ ਦਾ ਨਿਰਮਾਣ 24 ਫਰਵਰੀ 1973 ਇਸ ਦਾ ਰਸਮੀ ਨਿਰਮਾਣ ਸ਼ੁਰੂ ਹੋਇਆ। ਇਸ ਦਾ 1976 ਵਿੱਚ ਦਾ ਉਦਘਾਟਨ ਹੋਇਆ। 12 ਜੂਨ 2015 ਨੂੰ ਇਸ ਖੂਬਸੂਰਤ ਕਲਾ ਕਿਰਤੀ ਦੇ ਨਿਰਮਾਤਾ ਨੇਕ ਚੰਦ 90 ਵਰ੍ਹਿਆਂ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ।