ਪੰਜਾਬ

punjab

ETV Bharat / city

ਰਿਚਾ ਚੱਢਾ ਨੇ ਟਵਿੱਟਰ ਨੂੰ ਅਲਵਿਦਾ ਕਹਿਣ ਦਾ ਕੀਤਾ ਐਲਾਨ - ਚੰਡੀਗੜ੍ਹ

ਬਾਲੀਵੁੱਡ ਅਦਾਕਾਰਾ ਰਿਚਾ (Bollywood actress Richa Chadha) ਨੇ ਟ੍ਰੋਲਰਸ ਤੋਂ ਪ੍ਰੇਸ਼ਾਨ ਹੋ ਕੇ ਟਵਿੱਟਰ (Twitter) ਨੂੰ ਡਿਲੀਟ ਕਰਨ ਦਾ ਫੈਸਲਾ ਕੀਤਾ ਹੈ। ਰਿਚਾ ਚੱਢਾ ਨੇ ਆਖਰੀ ਟਵੀਟ (Twitt) ਵਿੱਚ ਲਿਖਿਆ, ਮੈਂ ਇਸ ਐਪ ਨੂੰ ਆਪਣੇ ਫੋਨ ਤੋਂ ਹਟਾ ਰਹੀ ਹਾਂ। ਇਹ ਬਹੁਤ ਜ਼ਿਆਦਾ ਟੌਕਸਿਕ ਹੈ, ਅਲਵਿਦਾ।

ਰਿਚਾ ਚੱਢਾ ਨੇ ਟਵਿੱਟਰ ਨੂੰ ਅਲਵਿਦਾ ਕਹਿਣ ਦਾ ਕੀਤਾ ਐਲਾਨ
ਰਿਚਾ ਚੱਢਾ ਨੇ ਟਵਿੱਟਰ ਨੂੰ ਅਲਵਿਦਾ ਕਹਿਣ ਦਾ ਕੀਤਾ ਐਲਾਨ

By

Published : Oct 12, 2021, 4:38 PM IST

ਚੰਡੀਗੜ੍ਹ :ਸੋਸ਼ਲ ਮੀਡੀਆ (Social media) 'ਤੇ ਖੂਬ ਐਕਟਿਵ ਰਹਿਣ ਵਾਲੀ ਬੌਲੀਵੁੱਡ ਅਦਾਕਾਰਾ ਰਿਚਾ ਚੱਢਾ (Bollywood actress Richa Chadha) ਨੇ ਟਵਿੱਟਰ (Twitter) ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ ਹੈ। ਟਵਿੱਟਰ 'ਤੇ ਨਵੀਂ ਪੋਸਟ ਕਰਦੇ ਹੋਏ ਰਿਚਾ ਚੱਢਾ ਨੇ ਕਿਹਾ ਕਿ ਉਹ ਟਵਿੱਟਰ ਨੂੰ ਛੱਡ ਰਹੀ ਹੈ।

ਬਾਲੀਵੁੱਡ ਅਦਾਕਾਰਾ ਰਿਚਾ ਨੇ ਟ੍ਰੋਲਰਸ ਤੋਂ ਪ੍ਰੇਸ਼ਾਨ ਹੋ ਕੇ ਟਵਿੱਟਰ ਨੂੰ ਡਿਲੀਟ ਕਰਨ ਦਾ ਫੈਸਲਾ ਕੀਤਾ ਹੈ। ਰਿਚਾ ਚੱਢਾ ਨੇ ਆਖਰੀ ਟਵੀਟ ਵਿੱਚ ਲਿਖਿਆ, ਮੈਂ ਇਸ ਐਪ ਨੂੰ ਆਪਣੇ ਫੋਨ ਤੋਂ ਹਟਾ ਰਹੀ ਹਾਂ। ਇਹ ਬਹੁਤ ਜ਼ਿਆਦਾ ਟੌਕਸਿਕ ਹੈ, ਅਲਵਿਦਾ।

ਰਿਚਾ ਚੱਢਾ ਨੇ ਟਵਿੱਟਰ ਨੂੰ ਅਲਵਿਦਾ ਕਹਿਣ ਦਾ ਕੀਤਾ ਐਲਾਨ

ਹਾਲ ਹੀ ਵਿੱਚ ਰਿਚਾ ਚੱਢਾ ਨੂੰ ਉਸ ਦੇ ਵਿਆਹ ਤੇ ਉਨ੍ਹਾਂ ਦੇ ਸਾਥੀ ਅਲੀ ਫਜ਼ਲ ਨੂੰ ਲੈ ਕੇ ਟ੍ਰੋਲ ਕੀਤਾ ਗਿਆ ਸੀ। ਇਸ ਤੋਂ ਬਾਅਦ ਰਿਚਾ ਨੇ ਟ੍ਰੋਲਰਾਂ ਨੂੰ ਕਰਾਰਾ ਜਵਾਬ ਵੀ ਦਿੱਤਾ ਸੀ। ਰਿਚਾ ਉਨ੍ਹਾਂ ਕੁਝ ਬਾਲੀਵੁੱਡ ਅਭਿਨੇਤਰੀਆਂ ਵਿੱਚੋਂ ਇੱਕ ਹੈ ਜੋ ਟਵਿੱਟਰ 'ਤੇ ਮੌਜੂਦਾ ਵਿਸ਼ਿਆਂ 'ਤੇ ਖੁੱਲ੍ਹ ਕੇ ਆਪਣੀ ਰਾਏ ਅੱਗੇ ਰੱਖਦੀ ਹੈ।

ਹਾਲਾਂਕਿ, ਇਸ ਸਭ ਦੇ ਵਿਚਕਾਰ, ਰਿਚਾ ਕਈ ਵਾਰ ਟ੍ਰੋਲ ਵੀ ਹੁੰਦੀ ਰਹੀ ਸੀ। ਟਵਿੱਟਰ 'ਤੇ ਬਹੁਤ ਸਾਰੇ ਯੂਜ਼ਰਸ ਨੇ ਰਿਚਾ ਨੂੰ ਉਨ੍ਹਾਂ ਦੀ ਪਰਸਨਲ ਲਾਈਫ ਨੂੰ ਲੈ ਕੇ ਟ੍ਰੋਲ ਕੀਤਾ। ਕੁਝ ਲੋਕਾਂ ਨੇ ਰਿਚਾ ਦੇ ਬੁਆਏਫ੍ਰੈਂਡ ਅਲੀ ਫਜ਼ਲ ਅਤੇ ਉਨ੍ਹਾਂ ਦੇ ਰਿਸ਼ਤੇ ਬਾਰੇ ਅਪਮਾਨਜਨਕ ਸ਼ਬਦ ਵੀ ਲਿਖੇ ਸਨ। ਇਸ ਸਭ ਨੂੰ ਟੌਕਸਿਕ ਦੱਸਦਿਆਂ ਰਿਚਾ ਚੱਢਾ ਨੇ ਟਵਿੱਟਰ ਛੱਡਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ:ਫ਼ਿਲਮ 'ਹਮ ਦੋ ਹਮਾਰੇ ਦੋ' ਦਾ ਟਰੇਲਰ ਹੋਇਆ ਰਿਲੀਜ਼

ਰਿਚਾ ਤੇ ਅਲੀ ਫਜ਼ਲ ਛੇਤੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਦੋਵੇਂ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਅਕਸਰ ਦੋਵੇਂ ਇਕੱਠੇ ਤਸਵੀਰਾਂ ਵੀ ਸਾਂਝੀਆਂ ਕਰਦੇ ਰਹਿੰਦੇ ਹਨ।

ABOUT THE AUTHOR

...view details