ਪੰਜਾਬ

punjab

ETV Bharat / city

ਪਾਉਂਟਾ ਸਾਹਿਬ ਦੀ ਫਾਰਮਾ ਕੰਪਨੀ 'ਚ ਰੇਡ ਮਾਮਲਾ: ਡੀ.ਜੀ.ਪੀ ਪੰਜਾਬ ਨੂੰ ਨੋਟਿਸ ਜਾਰੀ - Paonta Sahib pharma company

ਪਟੀਸ਼ਨਕਰਤਾ ਦੀ ਪਤਨੀ ਦਾ ਕਹਿਣਾ ਕਿ ਉਨ੍ਹਾਂ ਕੋਲ ਕੰਪਨੀ ਦੇ ਸਾਰੇ ਕਾਗਜ਼ਾਤ ਮੌਜੂਦ ਹਨ। ਉਨ੍ਹਾਂ ਦਾ ਕਹਿਣਾ ਕਿ ਜਦੋਂ ਪੁਲਿਸ ਛਾਪੇਮਾਰੀ ਲਈ ਆਈ ਸੀ ਤਾਂ ਉਸਦੇ ਪਤੀ ਵਲੋਂ ਸਾਰੇ ਡਾਕੂਮੈਂਟਸ ਪੁਲਿਸ ਨੂੰ ਦਿਖਾਏ ਸੀ, ਪਰ ਪੁਲਿਸ ਵਲੋਂ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ।

ਪਾਉਂਟਾ ਸਾਹਿਬ ਦੀ ਫਾਰਮਾ ਕੰਪਨੀ 'ਚ ਰੇਡ ਮਾਮਲਾ: ਡੀ.ਜੀ.ਪੀ ਪੰਜਾਬ ਨੂੰ ਨੋਟਿਸ ਜਾਰੀ
ਪਾਉਂਟਾ ਸਾਹਿਬ ਦੀ ਫਾਰਮਾ ਕੰਪਨੀ 'ਚ ਰੇਡ ਮਾਮਲਾ: ਡੀ.ਜੀ.ਪੀ ਪੰਜਾਬ ਨੂੰ ਨੋਟਿਸ ਜਾਰੀ

By

Published : Jun 9, 2021, 10:29 AM IST

ਚੰਡੀਗੜ੍ਹ: ਪੰਜਾਬ ਪੁਲਿਸ ਵਲੋਂ ਪਿਛਲੇ ਦਿਨੀਂ ਹਿਮਾਚਲ ਦੇ ਪਾਉਂਟਾ ਸਾਹਿਬ 'ਚ ਫਾਰਮਾ ਕੰਪਨੀ 'ਚ ਛਾਪੇਮਾਰੀ ਕਰਕੇ 15 ਕਰੋੜ ਦੀਆਂ ਨਸ਼ੀਲੀ ਦਵਾਈਆਂ ਅਤੇ ਕੈਪਸੂਲ ਬਰਾਮਦ ਕੀਤੇ ਗਏ ਸੀ। ਪੁਲਿਸ ਵਲੋਂ ਇਸ ਮਾਮਲੇ 'ਚ ਕੰਪਨੀ ਦੇ ਮਾਲਿਕ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਜਿਸ 'ਚ ਉਕਤ ਗ੍ਰਿਫ਼ਤਾਰ ਮਾਲਿਕ ਦੀ ਪਤਨੀ ਨੇ ਹਿਮਾਚਲ ਹਾਈਕੋਰਟ(Himachal High Court) 'ਚ ਪਟੀਸ਼ਨ ਦਾਖਲ ਕਰਦਿਆਂ ਪੁਲਿਸ ਦੀ ਇਸ ਸਾਰੀ ਕਾਰਵਾਈ ਨੂੰ ਗਲਤ ਕਰਾਰ ਦਿੱਤਾ ਹੈ। ਜਿਸ 'ਚ ਮਾਣਯੋਗ ਅਦਾਲਤ ਵਲੋਂ ਹਿਮਾਚਲ ਦੇ ਚੀਫ ਸੈਕਰੇਟਰੀ ,ਹੈਲਥ ਸੈਕਰੇਟਰੀ ,ਡੀਜੀਪੀ ਹਿਮਾਚਲ ਅਤੇ ਪੰਜਾਬ ਦੇ ਡੀਜੀਪੀ ਨੂੰ ਨੋਟਿਸ ਜਾਰੀ ਕਰਦਿਆਂ 14 ਜੂਨ ਤੱਕ ਜਵਾਬ ਤਲਬ ਕਰਨ ਲਈ ਕਿਹਾ ਹੈ।

ਪਾਉਂਟਾ ਸਾਹਿਬ ਦੀ ਫਾਰਮਾ ਕੰਪਨੀ 'ਚ ਰੇਡ ਮਾਮਲਾ: ਡੀ.ਜੀ.ਪੀ ਪੰਜਾਬ ਨੂੰ ਨੋਟਿਸ ਜਾਰੀ

ਇਸ ਸਬੰਧੀ ਪਟੀਸ਼ਨਕਰਤਾ ਦੀ ਪਤਨੀ ਦਾ ਕਹਿਣਾ ਕਿ ਉਨ੍ਹਾਂ ਕੋਲ ਕੰਪਨੀ ਦੇ ਸਾਰੇ ਕਾਗਜ਼ਾਤ ਮੌਜੂਦ ਹਨ। ਉਨ੍ਹਾਂ ਦਾ ਕਹਿਣਾ ਕਿ ਜਦੋਂ ਪੁਲਿਸ ਛਾਪੇਮਾਰੀ ਲਈ ਆਈ ਸੀ ਤਾਂ ਉਸਦੇ ਪਤੀ ਵਲੋਂ ਸਾਰੇ ਡਾਕੂਮੈਂਟਸ ਪੁਲਿਸ ਨੂੰ ਦਿਖਾਏ ਸੀ, ਪਰ ਪੁਲਿਸ ਵਲੋਂ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ। ਪਟੀਸ਼ਨਕਰਤਾ ਨੇ ਦੱਸਿਆ ਕਿ ਜਿਸ ਦਵਾਈ ਨੂੰ ਪੰਜਾਬ ਪੁਲਿਸ ਨਸ਼ੀਲੀਆਂ ਦਵਾਈਆਂ ਦੱਸ ਰਹੀ ਹੈ, ਉਸ ਦੀ ਪੰਜਾਬ 'ਚ ਪਾਬੰਦੀ ਹੈ, ਜਦਕਿ ਬਾਕੀ ਸੂਬਿਆਂ 'ਚ ਉਹ ਵੇਚੀ ਜਾਂਦੀ ਹੈ, ਜਿਸ ਸਬੰਧੀ ਉਨ੍ਹਾਂ ਕੋਲ ਸਾਰੇ ਦਸਤਾਵੇਜ਼ ਸੀ। ਉਨ੍ਹਾਂ ਦਾ ਕਹਿਣਾ ਕਿ ਜਿਸ ਦਿੱਲੀ ਦੀ ਕੰਪਨੀ ਨੂੰ ਉਨ੍ਹਾਂ ਵਲੋਂ ਸਮਾਨ ਵੇਚਿਆ ਜਾਂਦਾ ਸੀ, ਉਨ੍ਹਾਂ ਕੋਲ ਵੀ ਦਸਤਾਵੇਜ਼ ਹਨ।

ਇਸ ਸਬੰਧੀ ਪਟੀਸ਼ਨਕਰਤਾ ਦੇ ਵਕੀਲ ਦਾ ਕਹਿਣਾ ਕਿ ਪੰਜਾਬ ਪੁਲਿਸ ਵਲੋਂ ਆਪਣੇ ਰਸੂਖ ਦੇ ਚੱਲਦਿਆਂ ਹਿਮਾਚਲ ਦੇ ਅਧਿਕਾਰੀਆਂ ਨੂੰ ਡਰਾ ਕੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਕਿ ਪੰਜਾਬ ਦੇ ਥਾਣਾ ਮੱਤੇਵਾਲ 'ਚ ਪੁਲਿਸ ਨੇ ਕਿਸੇ ਮੁਲਜ਼ਮ ਨੂੰ ਨਸ਼ੀਲੀ ਗੋਲੀਆਂ ਸਮੇਤ ਕਾਬੂ ਕੀਤਾ ਸੀ। ਜਿਸ ਦੀ ਤਾਰ ਹਿਮਾਚਲ ਨਾਲ ਜੋੜਦਿਆਂ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਅਗਲੀ ਸੁਣਵਾਈ 14 ਜੂਨ ਨੂੰ ਹਿਮਾਚਲ ਹਾਈਕੋਰਟ 'ਚ ਹੋਵੇਗੀ।

ਜ਼ਿਕਰਯੋਗ ਹੈ ਕਿ 18 ਮਈ ਨੂੰ ਪੰਜਾਬ ਪੁਲਿਸ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਥਾਣਾ ਮੱਤੇਵਾਲ ਖੇਤਰ 'ਚ ਪੰਜ ਹਜ਼ਾਰ ਨਸ਼ੀਲੇ ਕੈਪਸੂਲ ਦੇ ਨਾਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਦੇ ਸਬੰਧ ਪਾਉਂਟਾ ਸਾਹਿਬ ਤੋਂ ਜੁੜਨ ਤੋਂ ਬਾਅਦ ਪੰਜਾਬ ਪੁਲਿਸ ਨੇ 27 ਮਈ ਨੂੰ ਪਾਉਂਟਾ ਸਾਹਿਬ ਦੀ ਫਾਰਮਾ ਕੰਪਨੀ ਵਿੱਚ ਸਿਰਮੌਰ ਪੁਲਿਸ ਅਤੇ ਡਰੱਗ ਵਿਭਾਗ ਦੇ ਨਾਲ ਛਾਪੇਮਾਰੀ ਕੀਤੀ ਸੀ। ਪਾਉਂਟਾ ਸਾਹਿਬ ਦੀ ਦਵਾਈ ਕੰਪਨੀ ਯੂਨੀਕ ਫਾਰਮੂਲੇਸ਼ਨ(Unique formulation) ਵਿੱਚ ਬਣੀ ਦਵਾਈ ਦਾ ਪ੍ਰਯੋਗ ਪੰਜਾਬ ਦੇ ਵੱਖ-ਵੱਖ ਖੇਤਰਾਂ 'ਚ ਨਸ਼ੇ ਦੇ ਤੌਰ ਤੇ ਕੀਤਾ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਦਵਾਈ ਕੰਪਨੀ ਵਿੱਚ ਬਣਾਏ ਗਏ ਕਰੀਬ 30 ਲੱਖ ਕੈਪਸੂਲ ਅਤੇ ਟੈਬਲੇਟਸ ਜਿਨ੍ਹਾਂ ਦੀ ਕੀਮਤ 15 ਕਰੋੜ ਰੁਪਏ ਦੱਸੀ ਗਈ, ਉਨ੍ਹਾਂ ਨੂੰ ਕਬਜ਼ੇ 'ਚ ਲਿਆ ਸੀ।

ਇਹ ਵੀ ਪੜ੍ਹੋ:Farm Laws: ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਇਲਾਵਾ ਹੋਰ ਵਿਕਲਪਾਂ 'ਤੇ ਸਰਕਾਰ ਚਰਚਾ ਲਈ ਤਿਆਰ: ਤੋਮਰ

ABOUT THE AUTHOR

...view details