ਪੰਜਾਬ

punjab

ETV Bharat / city

ਪੰਜਾਬ ਵਿਧਾਨ ਸਭਾ ਇਜਲਾਸ : ਏਬੀਵੀਪੀ 25 ਫ਼ਰਵਰੀ ਨੂੰ ਕਰੇਗੀ ਵਿਧਾਨ ਸਭਾ ਦਾ ਘਿਰਾਓ

ਪੰਜਾਬ ਵਿਧਾਨ ਸਭਾ ਆਉਣ ਵਾਲੇ ਇਜਲਾਸ ਦੇ ਬਜਟ ਸੈਸ਼ਨ ਵਿੱਚ ਵਿਦਿਆਰਥੀਆਂ ਦੇ ਪੜ੍ਹਾਈ ਲਈ ਕੋਈ ਵੀ ਮਤਾ ਨਹੀਂ ਰੱਖਿਆ ਗਿਆ ਹੈ। ਜਿਸ ਨੂੰ ਲੈ ਕੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਸਰਕਾਰ 25 ਫ਼ਰਵਰੀ ਨੂੰ ਸਰਕਾਰ ਨੂੰ ਘੇਰਨ ਜਾ ਰਹੀ ਹੈ।

punjab vidhan sabha session : ABVP will protest on 25 feb against Punjab Government
ਪੰਜਾਬ ਵਿਧਾਨ ਸਭਾ ਇਜਲਾਸ : ਏਬੀਵੀਪੀ 25 ਫ਼ਰਵਰੀ ਨੂੰ ਕਰੇਗੀ ਵਿਧਾਨ ਸਭਾ ਦਾ ਘਿਰਾਓ

By

Published : Feb 12, 2020, 11:37 PM IST

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਵਿਖੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵੱਲੋਂ ਸਰਕਾਰ ਨੂੰ ਬਜਟ ਸੈਸ਼ਨ ਵਿੱਚ ਵਿਧਾਨ ਸਭਾ ਵਿੱਚ ਘੇਰਨ ਦੀ ਤਿਆਰੀ ਕੀਤੀ ਗਈ ਹੈ।

ਇਸ ਬਾਰੇ ਗੱਲ ਕਰਦਿਆਂ ਪਾਰਟੀ ਦੀ ਸੀ.ਡਬਲਿਊ.ਸੀ ਦੀ ਮੈਂਬਰ ਕੁਦਰਤ ਜੋਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਦੀਆਂ ਸਾਂਝੀਆਂ ਮੰਗਾਂ ਦੇ ਲਈ 25 ਫ਼ਰਵਰੀ ਨੂੰ ਮੈਗਾ ਪ੍ਰੋਟੈਸਟ ਦਾ ਸੱਦਾ 'ਚਲੋ ਵਿਧਾਨ ਸਭਾ' ਦਿੱਤਾ ਗਿਆ ਹੈ।ਵਿਦਿਆਰਥੀ ਅਧਿਕਾਰਾਂ ਦੇ ਲਈ ਸੁੱਤੀ ਸਰਕਾਰ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਆਪਣੇ ਡਿਗਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ, ਪਰ ਸਰਕਾਰ ਦੇ ਵੱਲੋਂ ਉਨ੍ਹਾਂ ਦੀ ਨੌਕਰੀ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ ਹੈ। ਇਸ ਤੋਂ ਇਲਾਵਾ ਸਰਕਾਰ ਨੇ ਕੀਤੇ ਹੋਏ ਵਾਅਦੇ ਵੀ ਪੂਰੇ ਨਹੀਂ ਕੀਤੇ ਹਨ।

ਵੇਖੋ ਵੀਡੀਓ।

ਪੁਲਿਸ ਅਤੇ ਲਾਈਨਮੈਨ ਦੀ ਭਰਤੀ ਲਈ ਦੁਆਬੇ ਚ ਨਹੀਂ ਮਿਲ ਰਹੇ ਨੌਜਵਾਨ: ਤ੍ਰਿਪਤ ਬਾਜਵਾ

ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਦੇ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਸਬੰਧੀ ਕੋਈ ਵੀ ਮਤਾ ਨਹੀਂ ਰੱਖਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਵਿੱਚ ਵਿਦਿਆਰਥੀਆਂ ਦੇ ਲਈ ਬੁਨਿਆਦੀ ਸਹੂਲਤਾਂ ਹੀ ਨਹੀਂ ਹਨ, ਹੋਰ ਤਾਂ ਹੋਰ ਕਿੰਨੇ ਚਿਰ ਤੋਂ ਸਰਕਾਰ ਨੇ ਸਿੱਖਿਆ ਖੇਤਰ ਦੇ ਵਿੱਚ ਨਵੀਆਂ ਭਰਤੀਆਂ ਨਹੀਂ ਕੀਤੀਆਂ।

ABOUT THE AUTHOR

...view details