ਚੰਡੀਗੜ੍ਹ:ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਰਚੂਅਲ ਮੀਟਿੰਗ ਰਾਹੀ ਐਲਾਨ ਕੀਤਾ ਜਾਵੇਗਾ।
ਇਸ ਤਰ੍ਹਾਂ ਤਿਆਰ ਕੀਤਾ ਗਿਆ ਨਤੀਜਾ
ਬੋਰਡ ਦੇ ਤੈਅ ਕੀਤ ਗਏ ਕ੍ਰਾਈਟੇਰੀਆ ਦੇ ਮੁਤਾਬਿਕ ਇਸ ਸਾਲ 12ਵੀਂ ਜਾ ਰਿਜਲਟ 30:30:40 ਫਾਰਮੁਲੇ ਮੁਤਾਬਿਕ ਤੈਅ ਕੀਤੇ ਗਏ ਹਨ। ਇਸ ਮੁਤਾਬਿਕ 10ਵੀਂ ਅਤੇ 11ਵੀਂ ਦੇ 5 ਵਿਚੋਂ ਜਿਹੜੇ 3 ਵਿਸ਼ਿਆਂ ਚ ਵਿਦਿਆਰਥੀਆਂ ਨੇ ਸਭ ਤੋਂ ਜਿਆਦਾ ਅੰਕ ਹਾਸਿਲ ਕੀਤੇ ਹੋਣਗੇ ਉਨ੍ਹਾਂ ਨੂੰ ਹੀ ਨਤੀਜੇ ਤਿਆਰ ਕਰਨ ਲਈ ਚੁਣਿਆ ਜਾਵੇਗਾ। ਦੂਜੇ ਪਾਸੇ 12ਵੀਂ ਦੇ ਯੂਨਿਟ, ਟਰਮ ਅਤੇ ਪ੍ਰੈਕਟਿਕਲ ਪ੍ਰੀਖਿਆ ਚ ਮਿਲੇ ਅੰਕਾਂ ਦੇ ਆਧਾਰ ’ਤੇ ਕੀਤਾ ਜਾਵੇਗਾ।
ਆਖਿਰ ਕੀ ਹੈ 30:30:40 ਫਾਰਮੂਲਾ ?
CBSE ਦੇ ਬਣਾਏ ਗਏ ਪੈਨਲ ਨੇ 12ਵੀਂ ਦੇ ਵਿਦਿਆਰਥੀਆਂ ਦੇ ਮੁਲਾਂਕਣ ਦੇ ਲਈ 30:30:40 ਦਾ ਫਾਰਮੂਲਾ ਤੈਅ ਕੀਤਾ ਗਿਆ ਹੈ। ਇਸਦੇ ਤਹਿਤ 10ਵੀਂ-11ਵੀਂ ਦੇ ਫਾਈਨਲ ਨਤੀਜੇ ਨੂੰ 30 ਫੀਸਦ ਵੇਟੇਜ ਦਿੱਤਾ ਜਾਵੇਗਾ ਅਤੇ 12ਵੀਂ ਦੇ ਪ੍ਰੀ ਬੋਰਡ ਪ੍ਰੀਖਿਆ ਨੂੰ 40 ਫੀਸਦ ਵੇਟੇਜ ਦਿੱਤਾ ਜਾਵੇਗਾ। ਦੱਸ ਦਈਏ ਕਿ CBSE ਨੇ 4 ਜੂਨ ਨੂੰ 12ਵੀਂ ਦੇ ਵਿਦਿਆਰਥੀਆਂ ਦੀ ਮਾਰਕਿੰਗ ਸਕੀਮ ਤੈਅ ਕਰਨ ਦੇ ਲ਼ਈ ਇੱਕ 12 ਮੈਂਬਰੀ ਕਮੇਟੀ ਬਣਾਈ ਗਈ ਸੀ।