ਚੰਡੀਗੜ੍ਹ: ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਆਏ ਦਿਨ ਪੰਜਾਬ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਹਨ ਤੇ 100 ਤੋਂ ਵੱਧ ਲੋਕਾਂ ਦੀ ਮੌਤ ਹੋ ਰਹੀ ਹੈ। ਕੋਰੋਨਾ ਮਰੀਜ਼ਾਂ ਦੀ ਵਧਦੇ ਨਵੇਂ ਮਾਮਲਿਆ ਨੂੰ ਰੋਕਣ ਅਤੇ ਮੌਤਾਂ ਦੇ ਅੰਕੜੇ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਖ਼ਤਾਈ ਕਰਦੇ ਹੋਏ ਨਵੀਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।
ਇਨ੍ਹਾਂ ਨਵੀਂ ਗਾਈਡਲਾਈਨਜ਼ ਵਿੱਚ ਪੰਜਾਬ ਸਰਕਾਰ ਨੇ ਲੌਕਡਾਊਨ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀਆਂ ਕੀਤੀ ਹਨ ਜਿਸ ਤੋਂ ਬਾਅਦ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਵਾਲਿਆਂ ਨੂੰ ਸਾਵਧਨੀਆਂ ਵਰਤਨੀਆਂ ਪੈਣਗੀਆਂ। ਸਰਕਾਰ ਨੇ ਕਿਹੜੀਆਂ ਨਵੀਂ ਗਾਈਡਲਾਈਨਜ਼ ਜਾਰੀਆਂ ਕੀਤੀਆਂ ਹਨ ਆਉਣ ਪਾਉਣੇ ਇੱਕ ਝਾਤ
15 ਮਈ ਤੱਕ ਗੈਰ ਜ਼ਰੂਰੀ ਦੁਕਾਨਾਂ ਬੰਦ
ਪੰਜਾਬ ਸਰਕਾਰ ਨੇ ਨਵੀਂ ਹਿਦਾਇਤਾਂ ਵਿੱਚ 15 ਮਈ ਤੱਕ ਗੈਰ ਜ਼ਰੂਰੀ ਦੁਕਾਨਾਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਿਹੜੀਆਂ ਜ਼ਰੂਰੀ ਸਮਾਨ ਦੀ ਦੁਕਾਨਾਂ ਹਨ ਉਹ ਖੁੱਲ ਸਕਦੀਆਂ ਹਨ। ਕਿਹੜੀਆਂ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਹਨ ਆਓ ਜਾਣਦੇ ਹਾਂ। ਕਰਿਆਣੇ ਦੀ ਦੁਕਾਨਾਂ, ਮੈਡੀਕਲ ਸਟੋਰ, ਆਦਿ।
ਸੂਬੇ 'ਚ ਦਾਖਲ ਹੋਣ ਲਈ ਨੈਗਟਿਵ ਰਿਪੋਰਟ ਲਾਜ਼ਮੀ
ਨਵੀਂ ਹਿਦਾਇਤਾਂ ਵਿੱਚ ਪੰਜਾਬ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਦੂਜੇ ਸੂਬਿਆਂ ਤੋਂ ਆਉਣ ਵਾਲਿਆਂ ਪੰਜਾਬ ਵਿੱਚ ਦਾਖ਼ਲ ਹੋਣ ਲਈ ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਹੋਵੇਗੀ। ਨੈਗੇਟਿਵ ਰਿਪੋਰਟ 72ਘੰਟੇ ਪਹਿਲਾਂ ਦਿਖਾਈ ਜਾਣ ਵਾਲੀ ਹੋਵੇ। ਜਾਂ ਫਿਰ 2 ਹਫ਼ਤੇ ਪੁਰਾਣੇ ਟੀਕਾਕਰਨ ਦਾ ਪ੍ਰਮਾਣ ਪੱਤਰ ਵੀ ਦਿਖਾਉਣਾ ਜ਼ਰੂਰੀ ਹੈ।