ਚੰਡੀਗੜ੍ਹ:ਪੰਜਾਬਕਾਂਗਰਸ ਦੇ ਕਾਟੋ ਕਲੇਸ਼ (Punjab Congress Conflict) ਵਿਚਾਲੇ ਸੈਕਟਰ 16 ਸਥਿਤ ਕੈਬਿਨੇਟ ਮੰਤਰੀ (Cabinet Minister) ਸੁਖਜਿੰਦਰ ਰੰਧਾਵਾ ਦੀ ਬੇਟੀ ਦੀ ਰਿਹਾਇਸ਼ ਵਿਖੇ ਕਾਂਗਰਸੀ ਵਿਧਾਇਕਾਂ (Congress MLAs) ਨੇ ਬੈਠਕ ਕੀਤੀ। ਇਸ ਬੈਠਕ ’ਚ ਵਿਧਾਇਕ ਪ੍ਰਗਟ ਸਿੰਘ, ਸੰਗਤ ਸਿੰਘ ਗਿਲਜੀਆਂ, ਸਤਿਕਾਰ ਕੌਰ, ਮਦਨ ਲਾਲ ਜਲਾਲਪੁਰ, ਕੁਲਬੀਰ ਜ਼ੀਰਾ ਸਣੇ ਕਈ ਵਿਧਾਇਕ ਮੌਜੂਦ ਸਨ।
ਬੈਠਕ ਤੋਂ ਬਾਅਦ ਘਨੌਰ ਤੋ ਵਿਧਾਇਕ ਮਦਨ ਜਲਾਲਪੁਰ ਨੇ ਕਿਹਾ ਕੀ ਬੇਅਦਬੀ ਮਾਮਲੇ ਨੂੰ ਲੈਕੇ ਕੇ ਕੀਤਾ ਵਾਇਦਾ ਪੂਰਾ ਹੋਣਾ ਚਾਹੀਦਾ ਸੀ ਅਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਂਦੀ ਸੀ। ਇਸ ਮਾਮਲੇ ਨੂੰ ਲੈਕੇ ਪਹਿਲਾਂ ਵੀ ਐਸਆਈਟੀ (SIT) ਬਣੀ ਸੀ ਅਤੇ ਹੁਣ ਵੀ ਬਣੀ ਹੈ ਅਤੇ ਕੰਮ ਅਧਿਕਾਰੀਆਂ ਨੇ ਹੀ ਕਰਨਾ ਹੈ।