ਚੰਡੀਗੜ੍ਹ: ਪੰਜਾਬ ਕੈਬਿਨੇਟ ਦੀ ਬੈਠਕ ਗਵਰਨਰ ਹਾਊਸ ਦੇ ਵੀਵੀਆਈਪੀ ਗੈਸਟ ਹਾਊਸ ਵਿਖੇ ਹੋਵੇਗੀ। ਇਸ ਤੋਂ ਪਹਿਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਇਕਾਂ ਨਾਲ ਸਵੇਰ ਤੋਂ ਹੀ ਮੁਲਾਕਾਤ ਕਰ ਰਹੇ ਹਨ। ਤੁਹਾਨੂੰ ਦੱਸ ਦਈਏ, ਪੰਜਾਬ ਕੈਬਿਨੇਟ ਦੀ ਬੈਠਕ ਦੀ ਸਮਾਂ ਪਹਿਲਾਂ ਸਾਢੇ ਚਾਰ ਵਜੇ ਪੰਜਾਬ ਭਵਨ ਵਿੱਚ ਰੱਖਿਆ ਗਿਆ ਸੀ।
ਪੰਜਾਬ ਕੈਬਨਿਟ ਦੀ ਬੈਠਕ ਤੋਂ ਪਹਿਲਾਂ ਹਰੇਕ ਵਿਧਾਇਕ ਨਾਲ ਗੱਲ ਕਰ ਰਹੇ ਹਨ ਮੁੱਖ ਮੰਤਰੀ - Punjab cabinet meeting in chandigarh
ਪੰਜਾਬ ਕੈਬਿਨੇਟ ਦੀ ਬੈਠਕ ਗਵਰਨਰ ਹਾਊਸ ਦੇ ਵੀਵੀਆਈਪੀ ਗੈਸਟ ਹਾਊਸ ਵਿਖੇ ਹੋਵੇਗੀ। ਇਸ ਤੋਂ ਪਹਿਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਇਕਾਂ ਨਾਲ ਸਵੇਰ ਤੋਂ ਹੀ ਮੁਲਾਕਾਤ ਕਰ ਰਹੇ ਹਨ।
ਫ਼ੋਟੋ
ਦੱਸ ਦਈਏ, ਮੁੱਖ ਮੰਤਰੀ ਸਵੇਰ ਤੋਂ ਹੀ ਵਿਧਾਇਕਾਂ ਨਾਲ ਗੱਲਬਾਤ ਕਰ ਰਹੇ ਹਨ। ਉਹ ਵਿਧਾਇਕਾਂ ਨੂੰ ਗੱਲਬਾਤ ਦੌਰਾਨ ਵਿਧਾਇਕਾਂ ਤੋਂ ਪੁੱਛ ਰਹੇ ਹਨ ਕਿ ਹਲਕੇ ਵਿੱਚ ਕਿਹੜੇ ਕੰਮ ਪੈਂਡਿੰਗ ਹਨ ਜਾਂ ਕਿਹੜੇ ਕੰਮ ਉਹ ਕਰਵਾਉਣਾ ਚਾਹੁੰਦੇ ਹਨ ਤੇ ਹੋਰ ਉਨ੍ਹਾਂ ਨੂੰ ਹਲਕੇ ਦੇ ਵਿੱਚ ਕੀ ਮੁਸ਼ਕਿਲਾਂ ਆ ਰਹੀਆਂ ਹਨ।
ਕੈਬਿਨੇਟ ਦੀ ਬੈਠਕ ਵਿੱਚ ਸੰਭਾਵਨਾ ਹੈ, ਕਿ ਐਸਸੀਐਸਟੀ ਐਕਟ ਦੇ ਬਿੱਲ ਨੂੰ ਪਾਸ ਕੀਤਾ ਜਾ ਸਕਦਾ ਤੇ CAA 'ਤੇ ਵਿਰੋਧ ਵਿੱਚ ਮਤਾ ਲਿਆਂਦਾ ਜਾ ਸਕਦਾ। ਇਸ ਦੇ ਨਾਲ ਹੀ ਉਸ ਮਤੇ ਨੂੰ ਹੋਣ ਵਾਲੇ ਵਿਸ਼ੇਸ਼ ਇਜਲਾਸ ਦੇ ਵਿੱਚ ਪਾਸ ਵੀ ਕੀਤਾ ਜਾ ਸਕਦਾ ਹੈ।