ਚੰਡੀਗੜ੍ਹ: ਨਵੇਂ ਸਾਲ ਦੇ ਮੌਕੇ ਦੇਸ਼ ਭਰ 'ਚ ਜਸ਼ਨ ਮਨਾਇਆ ਜਾ ਰਿਹਾ ਹੈ। ਲੋਕਾਂ ਨੇ ਇਸ ਸਾਲ ਦੀ ਵਧੀਆ ਸ਼ੁਰੂਆਤ ਦੀ ਉਮੀਦ ਜਤਾਈ ਹੈ। ਇਸ ਦੇ ਨਾਲ ਹੀ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵੇਂ ਸਾਲ ਦੀ ਵਧਾਈ ਦਿੱਤੀ ਹੈ।
ਨਵਾਂ ਸਾਲ ਨਵੀਂ ਸ਼ੁਰੂਆਤ ਕਰਨ ਦਾ ਮੌਕਾ: ਰਾਸ਼ਟਰਪਤੀ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵੀਟ ਕਰ ਲਿਖਿਆ, "ਨਵੇਂ ਸਾਲ ਦੀਆਂ ਮੁਬਾਰਕਾਂ ਅਤੇ ਸ਼ੁੱਭਕਾਮਨਾਵਾਂ। ਨਵਾਂ ਸਾਲ ਇੱਕ ਨਵੀਂ ਸ਼ੁਰੂਆਤ ਕਰਨ ਦਾ ਇੱਕ ਮੌਕਾ ਹੈ ਅਤੇ ਇਹ ਸਾਡੇ ਵਿਅਕਤੀਗਤ ਅਤੇ ਸਮੂਹਕ ਵਿਕਾਸ ਨੂੰ ਬੱਲ ਦਿੰਦਾ ਹੈ। ਕੋਵਿਡ -19 ਤੋਂ ਪੈਦਾ ਹੋਈਆਂ ਚੁਣੌਤੀਆਂ ਦਾ ਇਹ ਸਮਾਂ ਸਾਡੇ ਸਾਰਿਆਂ ਲਈ ਮਿਲ ਕੇ ਅੱਗੇ ਵਧਣ ਦਾ ਸਮਾਂ ਹੈ।'
ਉਮੀਦ ਅਤੇ ਤੰਦਰੁਸਤੀ ਦੀ ਭਾਵਨਾ ਕਾਇਮ ਰਹੇ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਲਿਖਿਆ, "ਤੁਹਾਨੂੰ 2021 ਦੀਆਂ ਸ਼ੁਭਕਾਮਨਾਵਾਂ! ਇਹ ਸਾਲ ਚੰਗੀ ਸਿਹਤ, ਆਨੰਦ ਅਤੇ ਖੁਸ਼ਹਾਲੀ ਲਿਆਵੇ ਅਤੇ ਉਮੀਦ ਅਤੇ ਤੰਦਰੁਸਤੀ ਦੀ ਭਾਵਨਾ ਕਾਇਮ ਰਹੇ।"
ਮੈਂ ਪ੍ਰਾਰਥਨਾ ਕਰਦਾ ਹਾਂ ਕਿ 2021 ਸਾਡੀ ਜ਼ਿੰਦਗੀ ਵਿੱਚ ਸਧਾਰਣਤਾ ਲਿਆਵੇ: ਮੁੱਖ ਮੰਤਰੀ ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਲਿਖਿਆ, "ਮੈਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ 2021 ਦੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੰਗੀ ਸਿਹਤ ਅਤੇ ਖੁਸ਼ਹਾਲੀ ਦੇ ਨਾਲ ਨਾਲ ਕੋਵਿਡ 19 ਦਾ ਮੁਕਾਬਲਾ ਕਰਨ ਲਈ ਬੱਲ ਬਖਸ਼ਣ। ਮੈਂ ਪ੍ਰਾਰਥਨਾ ਕਰਦਾ ਹਾਂ ਕਿ 2021 ਸਾਡੀ ਜ਼ਿੰਦਗੀ ਵਿੱਚ ਸਧਾਰਣਤਾ ਲਿਆਵੇ। ਅਸੀਂ ਕੋਵਿਡ ਦੇ ਕਾਰਨ ਗੁਆਏ ਸਮੇਂ ਦੀ ਘਾਟ ਨੂੰ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ।
ਕਿਸਾਨ ਅੰਦੋਲਨ ਨੂੰ ਛੇਤੀ ਕਾਮਯਾਬ ਕਰ ਫ਼ਤਿਹ ਬਖਸ਼ਣ ਦੀ ਕੀਤੀ ਅਰਦਾਸ: ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਲਿਖਿਆ, "ਸਾਲ 2021 ਨੂੰ 'ਜੀ ਆਇਆਂ ਨੂੰ' ਕਹਿੰਦੇ ਹੋਏ ਗੁਰੂ ਚਰਨਾਂ 'ਚ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੀ ਜਿੱਥੇ ਇਸ ਨਵੇਂ ਸਾਲ 'ਚ ਕੋਰੋਨਾ ਵਰਗੀ ਮਹਾਮਾਰੀ ਤੋਂ ਮਨੁੱਖਤਾ ਨੂੰ ਮੁਕਤੀ ਦੇਣ, ਉੱਥੇ ਹੀ ਕਿਸਾਨ ਅੰਦੋਲਨ ਨੂੰ ਵੀ ਛੇਤੀ ਕਾਮਯਾਬ ਕਰ ਕੇ ਫ਼ਤਿਹ ਬਖਸ਼ਣ।
ਨਵੇਂ ਸਾਲ ਦੀਆਂ ਸਭ ਨੂੰ ਢੇਰ ਸਾਰੀਆਂ ਮੁਬਾਰਕਾਂ, 2021 ਸਭ ਦੇ ਘਰਾਂ 'ਚ ਖੁਸ਼ਹਾਲੀ ਲਿਆਵੇ।"
ਸਰਬੱਤ ਦਾ ਭਲਾ ਮੰਗਦਿਆਂ ਅਰਦਾਸ ਕੀਤੀ: ਹਰਸਿਮਰਤ ਕੌਰ ਬਾਦਲ
ਸਾਂਸਦ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਲਿਖਿਆ, "ਨਵੇਂ ਸਾਲ 2021 ਦੀ ਸ਼ੁਰੂਆਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਚਰਨਾਂ 'ਚ ਨਤਮਸਤਕ ਹੋ ਕੇ ਕੀਤੀ। ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਸਰਬੱਤ ਦਾ ਭਲਾ ਕਰੇ। ਨਵੇਂ ਸਾਲ ਦੀ ਸੱਜਰੀ ਸਵੇਰ ਨਵੀਆਂ ਖੁਸ਼ੀਆਂ, ਨਵੀਆਂ ਕਾਮਯਾਬੀਆਂ ਤੇ ਕਿਸਾਨ ਅੰਦੋਲਨ ਦੀ ਜਿੱਤ ਦਾ ਸੁਨੇਹਾ ਲੈ ਕੇ ਆਵੇ।"