ਚੰਡੀਗੜ੍ਹ: ਕੁਝ ਦਿਨ ਪਹਿਲਾਂ ਤੱਕ ਪੰਜਾਬ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਵੱਧ ਤੋਂ ਵੱਧ 392 ਰਹੀ ਹੈ ਪਰ ਸੋਮਵਾਰ ਨੂੰ ਜਿੱਥੇ ਪਟਿਆਲਾ ਦੇ ਮੈਡੀਕਲ ਕਾਲਜ ਵਿਖੇ 100 ਤੋਂ ਵੱਧ ਕੇਸ ਆਉਣ ਨਾਲ ਕੋਰੋਨਾ ਬੰਬ ਫੁੱਟਿਆ, ਉਥੇ ਸੋਮਵਾਰ ਨੂੰ ਸੂਬੇ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ 1741 ਸੀ (Political rallies are on, corona cases rise in Punjab) । ਦਿੱਲੀ ਵਿੱਚ ਓਮੀਕਰੋਨ (Third wave alert) ਦੇ ਵੱਡੀ ਗਿਣਤੀ ਵਿੱਚ ਕੇਸ ਆਏ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਤਿੰਨ ਦਿਨ ਲਗਾਤਾਰ ਰੈਲੀਆਂ (Rallies continued in Punjab) ਕਰਨ ਆ ਗਏ ਅਤੇ ਦਿੱਲੀ ਪਰਤਣ ਉਪਰੰਤ ਮੰਗਲਵਾਰ ਸਵੇਰੇ ਹੀ ਉਨ੍ਹਾਂ ਟਵੀਟ ਕਰਕੇ ਸਾਦਾ ਜਿਹਾ ਸੁਨੇਹਾ ਦਿੱਤਾ ਕਿ ਉਨ੍ਹਾਂ ਨੂੰ ਹਲਕਾ ਜਿਹਾ ਕੋਰੋਨਾ ਹੋ ਗਿਆ ਹੈ, ਲਿਹਾਜਾ ਪਿਛਲੇ ਕੁਝ ਦਿਨਾਂ ਵਿੱਚ ਉਨ੍ਹਾਂ ਦੇ ਸੰਪਰਕ ਵਿੱਚ ਆਏ ਵਿਅਕਤੀ ਅਹਿਤਿਆਤ ਵਰਤਣ।
ਇਹ ਵੀ ਪੜ੍ਹੋ:ਕੇਜਰੀਵਾਲ ਕੋਰੋਨਾ ਪਾਜ਼ੀਟਿਵ, ਆਪ ਦੀ ਪੰਜਾਬ ਲੀਡਰਸ਼ਿੱਪ ’ਤੇ ਮੰਡਰਾਇਆ ਖਤਰਾ !
ਕੋਈ ਵੀ ਆਗੂ ਨਹੀਂ ਪਾ ਰਿਹਾ ਮਾਸਕ
ਕੇਜਰੀਵਾਲ ਨੇ ਟਵੀਟ ਕਰਕੇ ਇਹ ਤਾਂ ਦੱਸ ਦਿੱਤਾ ਕਿ ਉਹ ਇਕਾਂਤਵਾਸ ਵਿੱਚ ਚਲੇ ਗਏ ਹਨ ਪਰ ਪੰਜਾਬ ਵਿੱਚ ਰੈਲੀਆਂ ਦੌਰਾਨ ਨਾ ਤਾਂ ਉਨ੍ਹਾਂ ਨੇ ਅਤੇ ਨਾ ਹੀ ਉਨ੍ਹਾਂ ਦੇ ਨਾਲ ਰੈਲੀਆਂ ਵਿੱਚ ਆਮ ਲੋਕਾਂ ਵਿੱਚ ਘੁੰਮਦੇ ਰਹੇ ਹੋਰ ਆਗੂਆਂ ਤੇ ਵਾਲੰਟੀਅਰਾਂ ਨੇ ਮਾਸਕ ਪਾਇਆ ਹੋਇਆ ਸੀ। ਇਸ ਦੌਰਾਨ ਕੇਜਰੀਵਾਲ ਅਤੇ ਆਪ ਦੇ ਹੋਰ ਇਨ੍ਹਾਂ ਆਗੂਆਂ ਦੇ ਸੰਪਰਕ ਵਿੱਚ ਕਿੰਨੇ ਲੋਕ ਆਏ ਹੋਣਗੇ ਤੇ ਕਿੰਨਿਆਂ ਨੂੰ ਇਹ ਲਾਗ ਲੱਗ ਗਿਆ, ਇਸ ਦਾ ਕੋਈ ਅੰਦਾਜਾ ਨਹੀਂ ਲਗਾਇਆ ਜਾ ਸਕਦਾ। ਆਮ ਆਦਮੀ ਪਾਰਟੀ ਇਕੱਲੀ ਅਜਿਹੀ ਪਾਰਟੀ ਹੀ ਨਹੀਂ ਹੈ, ਜਿਹੜੀ ਪੰਜਾਬ ਵਿੱਚ ਲਗਾਤਾਰ ਰੈਲੀਆਂ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਨਵਜੋਤ ਸਿੱਧੂ, ਭਾਜਪਾ ਅਤੇ ਕਿਸਾਨਾਂ ਦੀ ਪਾਰਟੀਆਂ ਵੀ ਲਗਾਤਾਰ ਪੰਜਾਬ ਵਿੱਚ ਇਕੱਠ ਕਰ ਰਹੇ ਹਨ।
ਇਹ ਵੀ ਪੜ੍ਹੋ:PM ਮੋਦੀ ਦੀ ਰੈਲੀ ਦੇ ਪਾੜੇ ਪੋਸਟਰ
ਅੱਜ ਤੇ ਕੱਲ੍ਹ ਵੱਡੀਆਂ ਰੈਲੀਆਂ, ਪਰ ਪਾਬੰਦੀ ਕੋਈ ਨਹੀਂ
ਪੰਜਾਬ ਵਿੱਚ ਮੰਗਲਵਾਰ ਅਤੇ ਬੁੱਧਵਾਰ ਨੂੰ ਵੱਡੀਆਂ ਰੈਲੀਆਂ ਹਨ। ਮਾਨਸਾ ਵਿੱਖੇ ਮੰਗਲਵਾਰ ਨੂੰ ਜਿੱਥੇ ਕਾਂਗਰਸ ਦੀ ਕੰਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਮਾਨਸਾ ਦੇ ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਦੇ ਹੱਕ ਵਿੱਚ ਰੈਲੀ ਕਰ ਰਹੇ ਹਨ, ਉਥੇ ਹੀ ਬੁੱਧਵਾਰ ਨੂੰ ਫਿਰੋਜਪੁਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੱਡੀ ਰੈਲੀ ਹੋਣ ਜਾ ਰਹੀ ਹੈ। ਪੰਜਾਬ ਵਿੱਚ ਸਰਕਾਰ ਨੇ ਐਮਰਜੰਸੀ ਮੀਟਿੰਗ ਸੱਦ ਕੇ ਪਾਬੰਦੀਆਂ ਲਗਾ ਦਿੱਤੀਆਂ ਹਨ। ਇਹ ਪਾਬੰਦੀਆਂ ਬਜਾਰਾਂ, ਮਾਲ, ਸਿਨੇਮਾ ਹਾਲ, ਦਫਤਰਾਂ, ਸਕੂਲਾਂ ਤੇ ਕਾਲਜਾਂ ਲਈ ਲਗਾਈਆਂ ਗਈਆਂ ਹਨ ਪਰ ਕਿਤੇ ਵੀ ਇਸ ਗੱਲ ਦਾ ਜਿਕਰ ਨਹੀਂ ਹੈ ਕਿ ਵੱਡਾ ਇਕੱਠ, ਜਲੂਸ ਜਾਂ ਰੈਲੀ ਨਹੀਂ ਕੀਤੀ ਜਾ ਸਕਦੀ (Leaders are responsible for corona cases) ।
ਇਹ ਵੀ ਪੜ੍ਹੋ:ਪਟਿਆਲਾ ਦੇ ਮੈਡੀਕਲ ਕਾਲਜ 'ਚ ਕੋਰੋਨਾ ਬਲਾਸਟ, ਸੀਐੱਮ ਚੰਨੀ ਨੇ ਸੱਦੀ ਐਂਮਰਜੈਂਸੀ ਮੀਟਿੰਗ
ਖਤਰੇ ਦੀ ਘੰਟੀ ਹੈ ਪਟਿਆਲਾ ਵਿਖੇ ਇੱਕੋ ਦਿਨ 100 ਕੇਸ
ਪਟਿਆਲਾ ਦੇ ਮੈਡੀਕਲ ਕਾਲਜ ਵਿੱਚ ਇੱਕੋ ਦਿਨ 100 ਦੇ ਕਰੀਬ ਵਿਦਿਆਰਥੀ ਅਤੇ ਡਾਕਟਰ ਕੋਰੋਨਾ ਪਾਜੀਟਿਵ ਆ ਗਏ ਹਨ। ਦੂਜੇ ਪਾਸੇ ਪਿਛਲੇ ਕਈ ਦਿਨਾਂ ਤੋਂ ਸੂਬੇ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ 300 ਤੋਂ 392 ਦੇ ਵਿੱਚ ਰਹੀ ਹੈ ਪਰ ਸੋਮਵਾਰ ਨੂੰ ਇਹ ਗਿਣਤੀ 1741 ਸੀ। ਸਰਕਾਰ ਨੇ ਐਮਰਜੰਸੀ ਮੀਟਿੰਗ ਸੱਦ ਕੇ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਪਰ ਅਜੇ ਤੱਕ ਰਾਜਸੀ ਰੈਲੀਆਂ ’ਤੇ ਕਿਸੇ ਤਰ੍ਹਾਂ ਦੀ ਪਾਬੰਦੀ (Political rallies are on, corona cases rise in Punjab) ਨਹੀਂ ਲੱਗੀ ਹੈ। ਜਿਸ ਤਰੀਕੇ ਨਾਲ ਕੇਜਰੀਵਾਲ ਕੋਰੋਨਾ ਪਾਜੀਟਿਵ ਆਏ ਹਨ ਤੇ ਇਸ ਗੱਲ ਤੋਂ ਇਕਾਰ ਨਹੀਂ ਕੀਤਾ ਜਾ ਸਕਦਾ ਕਿ ਜੇਕਰ ਸਹੀ ਤਰੀਕੇ ਨਾਲ ਟੈਸਟ ਹੋਵੇ ਤਾਂ ਕੋਰੋਨਾ ਕੇਸਾਂ ਦੀ ਗਿਣਤੀ ਕਿਤੇ ਵਧੇਰੇ ਹੋਵੇਗੀ। ਫਿਲਹਾਲ ਪੰਜਾਬ ਉਪਰ ਕੋਰੋਨਾ ਦਾ ਵੱਡਾ ਖਤਰਾ ਮੰਡਰਾ ਰਿਹਾ ਹੈ।
ਇਹ ਵੀ ਪੜ੍ਹੋ:ਪੰਜਾਬ ’ਚ ਲੱਗਾ ਨਾਈਟ ਕਰਫਿਊ, ਸਕੂਲ-ਕਾਲਜ ਕੀਤੇ ਬੰਦ