ਚੰਡੀਗੜ੍ਹ:ਪੰਜਾਬ ਵਿਧਾਨਸਭਾ ਚੋਣਾਂ 2022 (2022 Punjab Assembly Election) ਨੂੰ ਲੈ ਕੇ ਜਿੱਥੇ ਪੰਜਾਬ ਦੀ ਸਿਆਸਤ ਭਖੀ ਹੋਈ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਪੁਲਿਸ ਨੇ ਵੀਰਵਾਰ ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਨਵਾਂਸ਼ਹਿਰ ਤੋਂ ਬਸਪਾ ਉਮੀਦਵਾਰ ਵਜੋਂ ਨਾਮਜ਼ਦਗੀ ਭਰਨ ਵਾਲੇ ਸ਼ਖ਼ਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜੋ:'ਨਵਜੋਤ ਸਿੱਧੂ ਹੀਰੋ ਹੈ ਹੀਰੋ ਹੀ ਰਹੇਗਾ, ਸੀਐਮ ਭਾਵੇਂ ਕੋਈ ਹੋਵੇ'
ਦਰਾਅਸਰ ਇਸ ਉਮੀਦਵਾਰ ’ਤੇ ਝੂਠੇ ਦਸਤਾਵੇਜ਼ਾਂ ਦੀ ਵਰਤੋਂ ਕਰਨ ਦੇ ਇਲਜ਼ਾਮ ਲੱਗੇ ਹਨ। ਦੱਸ ਦਈਏ ਕਿ ਪੁਲਿਸ ਨੇ ਐਨਆਰਆਈ ਪਰਉਪਕਾਰੀ ਬਰਜਿੰਦਰ ਹੁਸੈਨਪੁਰ ਨੂੰ ਧੋਖਾਧੜੀ ਅਤੇ ਜਾਅਲਸਾਜ਼ੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ।
ਜਾਅਲੀ ਪਰਚਾ ਭਰਨ ਵਾਲਾ ਗ੍ਰਿਫ਼ਤਾਰ ਇਹ ਹੈ ਮਾਮਲਾ
ਵਿਧਾਨਸਭਾ ਹਲਕਾ ਨਵਾਂਸ਼ਹਿਰ ਵਿਖੇ ਦੇਖਣ ਨੂੰ ਮਿਲੀਆਂ ਜਿੱਥੇ ਕਾਂਗਰਸ ਪਾਰਟੀ ਵੱਲੋਂ ਟਿਕਟ ਨਾ ਮਿਲਣ ਤੇ ਬਰਜਿੰਦਰ ਸਿੰਘ ਹੂਸੈਨਪੁਰ ਆਜ਼ਾਦ ਉਮੀਦਵਾਰ ਵੱਜੋ ਨਾਮਜ਼ਦਗੀ ਭਰਨ ਲਈ ਪਹੁੰਚੇ ਸਨ। ਇਸ ਦੌਰਾਨ ਜਦੋ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਗਈ ਤਾਂ ਉਹ ਬਹੁਜਨ ਸਮਾਜ ਪਾਰਟੀ ਦੇ ਨਿਕਲੇ ਜਿਸ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਸੀ।
ਕਾਂਗਰਸੀ ਟਿਕਟ ਦੀ ਕਰ ਰਿਹੈ ਸੀ ਦਾਅਵੇਦਾਰੀ
ਦੱਸ ਦਈਏ ਕਿ ਵਿਧਾਨਸਭਾ ਹਲਕਾ ਨਵਾਂਸ਼ਹਿਰ ਤੋਂ ਕਾਂਗਰਸ ਵੱਲੋਂ ਬਰਜਿੰਦਰ ਸਿੰਘ ਹੁਸੈਨਪੁਰ ਨੂੰ ਟਿਕਟ ਦਿੱਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਸੀ, ਪਰ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਉਹ ਬਰਜਿੰਦਰ ਸਿੰਘ ਹੁਸੈਨਪੁਰ ਆਜ਼ਾਦ ਉਮੀਦਵਾਰ ਵੱਜੋਂ ਨਾਮਜ਼ਦਗੀ ਭਰਨ ਦੇ ਲਈ ਐਸਡੀਐਮ ਦਫਤਰ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਕੋਲੋਂ ਆਰਓ ਨੇ ਪੁੱਛਿਆ ਕਿ ਉਨ੍ਹਾਂ ਵੱਲੋਂ ਹਲਫ਼ੀਆ ਬਿਆਨ ਬਹੁਜਨ ਸਮਾਜ ਪਾਰਟੀ ਵਲੋਂ ਦਿੱਤਾ ਗਿਆ ਹੈ ਅਤੇ ਚੋਣ ਐਪ ਕੇਵਾਈਸੀ ’ਤੇ ਵੀ ਅਪਲੋਡ ਬਹੁਜਨ ਸਮਾਜ ਪਾਰਟੀ ਕੇ ਉਮੀਦਵਾਰ ਵਜੋਂ ਅਪਲੋਡ ਹੋਇਆ ਹੈ। ਇਸ ਬਾਰੇ ਪਤਾ ਚੱਲਣ ’ਤੇ ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਡਾਕਟਰ ਨਛੱਤਰ ਪਾਲ, ਪੰਜਾਬ ਪਾਰਟੀ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਜਰਨੈਲ ਸਿੰਘ ਵਾਹਿਦ ਅਤੇ ਹੋਰ ਅਕਾਲੀ ਦਲ ਅਤੇ ਬਾਸਪਾ ਦੇ ਸੀਨੀਅਰ ਆਗੂ ਨਵਾਂਸ਼ਹਿਰ ਐਸਡੀਐਮ ਦਫ਼ਤਰ ਪਹੁੰਚ ਗਏ। ਜਿਸ ਤੋਂ ਬਾਅਦ ਮਾਹੌਲ ਕਾਫੀ ਤਣਾਅ ਪੂਰਨ ਬਣ ਗਿਆ ਸੀ।
ਜਾਅਲੀ ਪਰਚਾ ਭਰਨ ਵਾਲਾ ਗ੍ਰਿਫ਼ਤਾਰ ਇਹ ਵੀ ਪੜੋ: ਬੁੱਢਾ ਨਾਲਾ ਫਿਰ ਬਣਿਆ ਸਿਆਸਤ ਦਾ ਕੇਂਦਰ, ਲੋਕਾਂ ਨੇ ਖੜੇ ਕੀਤੇ ਸਵਾਲ ਕਿਹਾ....
ਇਸ ਸਬੰਧੀ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਲੱਗਾ ਕਿ ਬਰਜਿੰਦਰ ਸਿੰਘ ਹੁਸੈਨਪੁਰ ਵਲੋਂ ਜਾਅਲੀ ਦਸਤਾਵੇਜ ਲੱਗਾ ਕੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਗਏ ਹਨ।
ਬਸਪਾ ਨੇ 420 ਦੇ ਪਰਚੇ ਦੀ ਕੀਤੀ ਸੀ ਮੰਗ
ਮਾਮਲੇ ਸਬੰਧੀ ਪਾਰਟੀ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਐਸਐਸਪੀ ਨਵਾਂਸ਼ਹਿਰ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਸੀ। ਜਿਸ ਚ ਮੰਗ ਕੀਤੀ ਜਾਵੇਗੀ ਕਿ ਬਰਜਿੰਦਰ ਸਿੰਘ ਹੁਸੈਨਪੁਰੀ ’ਤੇ 420 ਦਾ ਮੁਕੱਦਮਾ ਦਰਜ਼ ਕੀਤਾ ਜਾਵੇ ਤੇ ਇਸ ਦੇ ਪੇਪਰ ਰੱਦ ਕੀਤੇ ਜਾਣ।