ਪੰਜਾਬ

punjab

ETV Bharat / city

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹੈ ਕੋਰੋਨਾ ਦਾ ਸਭ ਤੋਂ ਵੱਧ ਖ਼ਤਰਾ, ਜਾਣੋ ਰੈੱਡ, ਔਰੇਂਜ਼ ਅਤੇ ਗ੍ਰੀਨ ਜ਼ੋਨ ਜ਼ਿਲ੍ਹੇ

ਕੇਂਦਰ ਸਰਕਾਰ ਨੇ ਲੌਕਡਾਊਨ 17 ਮਈ ਤੱਕ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਰੈੱਡ, ਔਰੇਂਜ਼ ਤੇ ਗ੍ਰੀਨ ਜ਼ੋਨ ਦੀ ਸੂਚੀ ਨੂੰ ਜਾਰੀ ਕੀਤਾ ਹੈ। ਪੰਜਾਬ ਸੂਬੇ ਦੇ 22 ਜ਼ਿਲ੍ਹਿਆ ਚੋਂ 3 ਜ਼ਿਲ੍ਹੇ ਰੈੱਡ ਜ਼ੋਨ ਚ ਹਨ। 15 ਜ਼ਿਲ੍ਹੇ ਔਰੇਂਜ਼ ਤੇ 4 ਜ਼ਿਲ੍ਹੇ ਗ੍ਰੀਨ ਜ਼ੋਨ ਚ ਹਨ।

By

Published : May 3, 2020, 4:15 PM IST

ਫ਼ੋਟੋ
ਫ਼ੋਟੋ

ਚੰਡੀਗੜ੍ਹ: ਕੋਵਿਡ-19 ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਲੌਕਡਾਊਨ ਨੂੰ 17 ਮਈ ਤੱਕ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਦੇਸ਼ ਦੇ ਹਰ ਸੂਬੇ ਦੇ ਜ਼ਿਲ੍ਹਿਆਂ ਨੂੰ ਤਿੰਨ ਜ਼ੋਨਾਂ 'ਚ ਵੰਡਿਆ ਹੈ। ਇਹ ਤਿੰਨ ਜ਼ੋਨ ਰੈੱਡ ਜ਼ੋਨ, ਔਰੇਂਜ਼ ਜ਼ੋਨ, ਗ੍ਰੀਨ ਜ਼ੋਨ ਹਨ।

ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 9:00 ਵਜੇ ਤੋਂ 1:00 ਵਜੇ ਦੇ ਵਿੱਚ ਦੁਕਾਨਾਂ ਤੇ ਫੈਕਟਰੀ ਆਦਿ ਨੂੰ ਖੋਲਣ ਦੇ ਨਿਰਦੇਸ਼ ਦਿੱਤੇ ਸਨ। ਉੱਥੇ ਹੀ ਉਨ੍ਹਾਂ ਨੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਸੂਬੇ 'ਚ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ।

ਫ਼ੋਟੋ

ਭਾਰਤ ਦੇ ਸਿਹਤ ਮੰਤਰਾਲੇ ਨੇ 3 ਮਈ ਤੋਂ ਬਾਅਦ ਜ਼ਿਲ੍ਹਿਆਂ ਨੂੰ ਅਲੱਗ-ਅੱਲਗ ਹਿਸਾਬ ਦੇ ਨਾਲ ਵੰਡਣ ਦਾ ਕੰਮ ਕੀਤਾ ਹੈ। ਮੰਤਰਾਲੇ ਨੇ ਕੋਰੋਨਾ ਦੇ ਕੇਸਾਂ ਦੀ ਗਿਣਤੀ, ਡਬਲਿੰਗ ਰੇਟ ਅਤੇ ਟੈਸਟਿੰਗ ਦੇ ਹਿਸਾਬ ਨਾਲ ਜ਼ਿਲ੍ਹਿਆ ਨੂੰ 3 ਜ਼ੋਨ 'ਚ ਵੰਡਿਆ ਹੈ।

3 ਜ਼ਿਲ੍ਹੇ ਰੈੱਡ ਜ਼ੋਨ :ਜਲੰਧਰ, ਲੁਧਿਆਣਾ, ਪਟਿਆਲਾ

15 ਜ਼ਿਲ੍ਹੇ ਔਰੇਂਜ਼ : ਮੁਹਾਲੀ, ਪਠਾਨਕੋਟ, ਮਾਨਸਾ, ਤਰਨ-ਤਾਰਨ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਗੁਰਦਾਸਪੁਰ, ਬਰਨਾਲਾ, ਸੰਗਰੂਰ, ਨਵਾਂਸ਼ਹਿਰ, ਫ਼ਿਰੋਜ਼ਪੁਰ

4 ਜ਼ਿਲ੍ਹੇ ਗ੍ਰੀਨ ਜ਼ੋਨ: ਬਠਿੰਡਾ, ਫ਼ਾਜ਼ਿਲਕਾ, ਫ਼ਤਿਹਗੜ੍ਹ ਸਾਹਿਬ, ਰੋਪੜ

ਜ਼ਿਕਰਯੋਗ ਹੈ ਕਿ ਜ਼ਿਲ੍ਹਿਆ ਨੂੰ ਜ਼ੋਨਾਂ ਵੰਡਣ ਦਾ ਮਕਸਦ ਦੇਸ਼ ਦੀ ਗਤੀਵਿਧੀਆਂ ਨੂੰ ਸ਼ੁਰੂ ਕਰਨਾ ਹੈ। ਰੈੱਡ ਜ਼ੋਨ ਵਾਲੇ ਜ਼ਿਲ੍ਹਿਆ ਦੇ ਵਿੱਚ ਕਰਫਿਊ ਉਸੇ ਤਰ੍ਹਾਂ ਕਾਇਮ ਰਹੇਗਾ। ਔਰੇਂਜ਼ ਜ਼ੋਨ ਵਾਲੇ ਜ਼ਿਲ੍ਹਿਆਂ ਨੂੰ ਕਰਫਿਊ ਦੌਰਾਨ ਢਿਲ ਦਿੱਤੀ ਜਾਵੇਗੀ ਤੇ ਗ੍ਰੀਨ ਜ਼ੋਨ ਵਾਲੇ ਜ਼ਿਲ੍ਹਿਆਂ ਨੂੰ ਕੰਮ ਕਾਰਜਾਂ ਨੂੰ ਸ਼ੁਰੂ ਕੀਤਾ ਜਾਵੇਗਾ।

ABOUT THE AUTHOR

...view details