ਚੰਡੀਗੜ੍ਹ:ਚੰਡੀਗੜ੍ਹ 'ਚ ਏਅਰ ਫੋਰਸ ਡੇ ਮਨਾਇਆ ਗਿਆ। ਇਸ ਮੌਕੇ ਸਮਾਗਮ 'ਚ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੀ ਸ਼ਾਮਲ ਹੋਏ, ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੌਰੇ 'ਤੇ ਹੋਣ ਕਾਰਨ ਇਸ ਸਮਾਗਮ 'ਚ ਸ਼ਾਮਲ ਨਹੀਂ ਹੋਏ। ਉਨ੍ਹਾਂ ਦੀ ਥਾਂ ਪੰਜਾਬ ਕੈਬਨਿਟ ਦੇ ਕਈ ਮੰਤਰੀ ਇਸ ਸਮਾਗਮ 'ਚ ਸ਼ਾਮਲ ਹੋਏ ਸਨ। ਇਸ ਨੂੰ ਲੈਕੇ ਵਿਰੋਧੀਆਂ ਸਵਾਲ ਖੜੇ ਕਰ ਦਿੱਤੇ ਹਨ।
ਰਾਜਾਪਾਲ ਵਲੋਂ ਵੀ ਚੁੱਕੇ ਗਏ ਸੀ ਸਵਾਲ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਸਮਾਗਮ 'ਚ ਗੈਰ ਹਾਜ਼ਰੀ ਨੂੰ ਲੈਕੇ ਗਵਰਨਰ ਵਲੋਂ ਵੀ ਸਵਾਲ ਖੜੇ ਕੀਤੇ ਗਏ ਸਨ। ਉਨ੍ਹਾਂ ਤੰਜ਼ ਭਰੇ ਲਹਿਜ਼ੇ 'ਚ ਪੁੱਛਿਆ ਕਿ ਜਦੋਂ ਦੇਸ਼ ਦੇ ਰਾਸ਼ਟਰਪਤੀ ਇਥੇ ਹਨ ਤਾਂ ਪੰਜਾਬ ਦੇ ਮੁੱਖ ਮੰਤਰੀ ਕਿਥੇ ਹਨ। ਇਸ ਨੂੰ ਲੈਕੇ 'ਆਪ' ਵਲੋਂ ਵੀ ਗਵਰਨਰ ਨੂੰ ਮੋੜਵਾਂ ਜਵਾਬ ਦਿੱਤਾ ਗਿਆ ਸੀ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਅਤੇ ਭਾਜਪਾ ਦੇ ਬੁਲਾਰੇ ਅਨਿਲ ਸਰੀਨ ਵਲੋਂ ਵੀ ਮੁੱਖ ਮੰਤਰੀ 'ਤੇ ਸਵਾਲ ਖੜੇ ਕੀਤੇ ਗਏ ਹਨ।
ਇਹ ਵੀ ਪੜ੍ਹੋ:ਰਾਜਪਾਲ ਨੇ ਸੀਐਮ ਮਾਨ ਦੀ ਗੈਰ ਹਾਜ਼ਰੀ ’ਤੇ ਸਟੇਜ ਤੋਂ ਚੁੱਕੇ ਸਵਾਲ, ਕਹਿ ਦਿੱਤੀ ਇਹ ਵੱਡੀ ਗੱਲ
'ਪੰਜਾਬੀਆਂ ਨੂੰ ਹੋਣਾ ਪਿਆ ਸ਼ਰਮਸਾਰ': ਡਾ ਦਲਜੀਤ ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਪ੍ਰੋਗਰਾਮ 'ਚ ਸ਼ਾਮਲ ਨਾ ਹੋਣ 'ਤੇ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਨੇ ਸੀਐਮ ਮਾਨ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੀਐਮ ਮਾਨ ਦੀ ਬਦੌਲਤ ਇੱਕ ਵਾਰ ਫਿਰ ਪੰਜਾਬੀਆਂ ਨੂੰ ਦੇਸ਼ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਿਆ ਹੈ। ਭਗਵੰਤ ਮਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੀਐਮ ਦੇ ਅਹੁਦੇ ਦੇ ਨਾਲ ਕੁਝ ਜ਼ਿੰਮੇਵਾਰੀਆਂ ਹਨ, ਉਹ ਕੇਜਰੀਵਾਲ ਦੇ ਨਾਲ-ਨਾਲ ਉਨ੍ਹਾਂ ਨੂੰ ਭੁੱਲ ਗਏ ਹਨ।
CM ਮਾਨ ਦੀ ਬਦੌਲਤ ਇੱਕ ਵਾਰ ਫਿਰ ਪੰਜਾਬੀਆਂ ਨੂੰ ਦੇਸ਼ ਦੇ ਸਾਹਮਣੇ ਹੋਣਾ ਪਿਆ ਸ਼ਰਮਸਾਰ 'ਸੰਵਿਧਾਨਿਕ ਜ਼ਿੰਮੇਵਾਰ ਸਮਝਣ ਮੁੱਖ ਮੰਤਰੀ': ਇਸ ਮੌਕੇ ਭਾਜਪਾ ਆਗੂ ਅਨਿਲ ਸਰੀਨ ਦਾ ਕਹਿਣਾ ਕਿ ਮਾਣ ਦੀ ਗੱਲ ਸੀ ਕਿ ਏਅਰ ਫੋਰਸ ਡੇ 'ਤੇ ਜੋ ਏਅਰ ਸ਼ੋਅ ਹੁੰਦਾ,ਉਹ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਹੋਇਆ ਅਤੇ ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਵੀ ਵਿਸ਼ੇਸ਼ ਤੌਰ 'ਤੇ ਪੁੱਜੇ। ਉਨ੍ਹਾਂ ਕਿਹਾ ਕਿ ਪਰ ਦੁੱਖ ਦੀ ਗੱਲ ਹੈ ਕਿ ਦੇਸ਼ ਦੇ ਰਾਸ਼ਟਰਪਤੀ ਪੰਜਾਬ ਆਏ ਹੋਣ ਅਤੇ ਸੂਬੇ ਦਾ ਮੁੱਖ ਮੰਤਰੀ ਗਾਇਬ ਹੋਵੇ, ਇਹ ਆਪਣੇ ਆਪ 'ਚ ਗੈਰ ਜ਼ਿੰਮੇਵਾਰਾਨਾ ਗੱਲ ਹੈ। ਉਨ੍ਹਾਂ ਕਿਹਾ ਕਿ ਜੇ ਰਾਸ਼ਟਰਪਤੀ ਕਿਸੇ ਸੂਬੇ 'ਚ ਜਾਂਦੇ ਹਨ ਤਾਂ ਮੁੱਖ ਮੰਤਰੀ ਦੀ ਸੰਵਿਧਾਨਿਕ ਜ਼ਿੰਮੇਵਾਰੀ ਬਣਦੀ ਕਿ ਉਹ ਉਨ੍ਹਾਂ ਦਾ ਸਵਾਗਤ ਕਰੇ ਅਤੇ ਸਮਾਗਮਾਂ 'ਚ ਨਾਲ ਰਹਿਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਕੁੱਝ ਨਹੀਂ ਦਿੱਸਦਾ ਅਤੇ ਸੰਵਿਧਾਨ ਨੂੰ ਇੰਨ੍ਹਾਂ ਛਿੱਕੇ ਟੰਗਿਆ ਹੋਇਆ ਹੈ।
ਦੱਸ ਦੇਈਏ ਕਿ ਕੇਂਦਰ ਨੇ ਭਾਰਤੀ ਹਵਾਈ ਸੈਨਾ ਵਿੱਚ ਅਧਿਕਾਰੀਆਂ ਲਈ ਇੱਕ ਹਥਿਆਰ ਪ੍ਰਣਾਲੀ ਵਿੰਗ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਅਗਲੇ ਸਾਲ ਹਵਾਈ ਸੈਨਾ ਵਿੱਚ ਮਹਿਲਾ ਫਾਇਰ ਫਾਈਟਰਾਂ ਦੀ ਭਰਤੀ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਚੰਡੀਗੜ੍ਹ ਵਿੱਚ ਹਵਾਈ ਸੈਨਾ ਦੀ ਬਹਾਦਰੀ ਦੇਖਣ ਸੁਖਨਾ ਝੀਲ ਪੁੱਜੇ ਸਨ।
ਇਹ ਵੀ ਪੜ੍ਹੋ:ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਮੁੱਖ ਮੰਤਰੀ ਵਿਰੁੱਧ ਰਾਜਪਾਲ ਦੀ ਟਿੱਪਣੀ ਨੂੰ ‘ਮੰਦਭਾਗਾ‘ ਕਰਾਰ