ਚੰਡੀਗੜ੍ਹ: ਸੂਬੇ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਮੈਡੀਕਲ ਕਾਲਜਾਂ ਦੀ ਮੈਨੇਜਮੈਂਟ ਨਾਲ ਮੁਲਾਕਾਤ ਕੀਤੀ ਹੈ। ਸੋਨੀ ਨੇ ਇਸ ਬੈਠਕ ਵਿੱਚ ਮੰਤਰੀ ਨੇ ਕਾਲਜ ਮੈਨੇਜਮੈਂਟਾਂ ਤਤੇ ਅਧਿਕਾਰੀਆਂ ਨਾਲ ਵਿੱਦਿਅਕ ਵਰ੍ਹੇ 2020-21 ਦੌਰਾਨ ਹੋਣ ਵਾਲੇ ਦਾਖਲਿਆਂ 'ਚੇ ਚਰਚਾ ਕੀਤੀ।
ਇਸ ਮੀਟਿੰਗ ਵਿੱਚ ਸਰਕਾਰੀ ਅਤੇ ਨਿੱਜੀ ਮੈਡੀਕਲ ਕਾਲਜਾਂ ਦੇ ਪ੍ਰਬੰਧਕਾਂ ਨੇ ਹਿੱਸਾ ਲਿਆ।
ਮੀਟਿੰਗ ਬਾਰੇ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੰਤਰੀ ਓ.ਪੀ. ਸੋਨੀ ਨੇ ਕਾਲਜ ਪ੍ਰਬੰਧਕਾਂ ਨੂੰ ਵਿੱਦਿਆਕ ਵਰ੍ਹੇ 2020 ਦੌਰਾਨ ਹੋਣ ਵਾਲੇ ਦਾਖਲਿਆਂ ਸਬੰਧੀ ਹਦਾਇਤਾਂ ਦਿੱਤੀਆਂ ਹਨ।
ਜਿਨ੍ਹਾਂ ਵਿੱਚ ਕਾਲਜ ਪ੍ਰਬੰਧਕਾਂ ਨੂੰ ਕਿਹਾ ਗਿਆ ਹੈ ਕਿ ਉਹ ਸਾਰੀ ਦਾਖਲਾ ਪ੍ਰਕਿਰਿਆ ਨੂੰ ਪੰਜਾਬ ਸਰਕਾਰ ਅਤੇ ਮੈਡੀਕਲ ਕੌਂਸਲ ਆਫ਼ ਇੰਡੀਆਂ ਦੀਆਂ ਹਦਾਇਤਾਂ ਮੁਤਾਬਕ ਹੀ ਚਲਾਉਣ।
ਇਹ ਵੀ ਪੜ੍ਹੋ: ਕੋਵਿਡ-19: ਮਹਾਂਮਾਰੀ ਤੋਂ ਬਚਣ ਲਈ ਇਨ੍ਹਾਂ ਅਫ਼ਵਾਹਾਂ ਤੋਂ ਰਹੋ ਸਾਵਧਾਨ
ਸੋਨੀ ਨੇ ਇਸ ਮੌਕੇ ਮੁਹਾਲੀ ਵਿੱਚਲੇ ਡਾ.ਬੀ.ਆਰ. ਅੰਬੇਦਕਰ ਮੈਡੀਕਲ ਕਾਲਜ ਵਿੱਚ ਸ਼ੁਰੂ ਹੋ ਰਹੇ ਨਵੇਂ ਵਿੱਦਿਅਕ ਵਰ੍ਹੇ 2020 ਲਈ ਕੀਤੇ ਜਾਣ ਵਾਲੇ ਦਾਖਲਿਆਂ ਸਬੰਧੀ ਵੀ ਚਰਚਾ ਕੀਤੀ ।ਉਨ੍ਹਾਂ ਹਦਾਇਤ ਦਿੰਦੇ ਹੋਏ ਕਿਹਾ ਕਿ ਕਾਲਜ ਵਿੱਚ ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾ ਸਾਰੇ ਬੁਨਿਆਦੀਢਾਂਚੇ ਦੇ ਪ੍ਰਬੰਧ ਕਰ ਲਏ ਜਾਣ ਤਾਂ ਜੋ ਵਿਦਿਆਰਥੀਆਂ ਨੂੰ ਕੋਈ ਦਿਕੱਤ ਨਾ ਹੋਵੇ।