ਚੰਡੀਗੜ੍ਹ:ਪੰਜਾਬ ਵਿੱਚ ਨੌਜਵਾਨਾਂ ਨੂੰ ਗੈਂਗਸਟਰਾਂ ਵੱਲੋਂ ਆਪਣੇ ਗੈਂਗ ਦੇ ਨਾਲ ਜੋੜਨ ਦੇ ਲਈ ਆਨਲਾਈਨ ਭਰਤੀ ਹੋ ਰਹੀ ਹੈ। ਦੱਸ ਦਈਏ ਕਿ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਆਪਣੀ ਇੱਕ ਫੇਸਬੁੱਕ ਪੋਸਟ ਲਿਖ ਕੇ ਵਾਟਸਐਪ ਨੰਬਰ ਜਾਰੀ ਕੀਤਾ ਗਿਆ ਹੈ। ਇਸ ਪੋਸਟ ਨਾਲ ਕਿਹਾ ਗਿਆ ਹੈ ਕਿ ਜਿਸ ਨੇ ਵੀ ਉਨ੍ਹਾਂ ਦੇ ਗੈਂਗ ਦੇ ਨਾਲ ਜੁੜਨਾ ਉਹ ਉਨ੍ਹਾਂ ਦੇ ਨਾਲ ਸਪੰਰਕ ਕਰ ਸਕਦਾ ਹੈ।
ਇਸ ਗੈਂਗਸਟਰ ਦੇ ਗੈਂਗ ਵੱਲੋਂ ਕੀਤੀ ਜਾ ਰਹੀ ਭਰਤੀ, ਜਾਰੀ ਕੀਤਾ ਨੰਬਰ ! - ਗੈਂਗ ਦੇ ਨਾਲ ਜੋੜਨ ਦੇ ਲਈ ਆਨਲਾਈਨ ਭਰਤੀ
ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਪਾ ਕੇ ਸ਼ਰੇਆਮ ਲੋਕਾਂ ਨੂੰ ਗਰੁੱਪ ਨਾਲ ਜੋੜਨ ਦੇ ਲਈ ਪੋਸਟ ਪਾਈ ਗਈ ਹੈ। ਇਸ ਪੋਸਟ ਨਾਲ ਉਨ੍ਹਾਂ ਵੱਲੋਂ ਨੰਬਰ ਵੀ ਜਾਰੀ ਕੀਤਾ ਗਿਆ ਹੈ।
ਗੈਂਗਸਟਰ ਦੇ ਗੈਂਗ ਵੱਲੋਂ ਕੀਤੀ ਜਾ ਰਹੀ ਭਰਤੀ
ਦੱਸ ਦਈਏ ਕਿ ਸੋਸ਼ਲ ਮੀਡੀਆ ਗਰੁੱਪ ਉੱਤੇ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਇਸ ਪੋਸਟ ਵਿੱਚ ਕਿਹਾ ਗਿਆ ਹੈ ਕਿ ਹੈਲੋ ਸਾਰੇ ਵੀਰਾਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੋ ਮੇਰੇ ਵੀਰ ਆਪਣਾ ਗਰੁੱਪ ਜੁਆਇਨ ਕਰਨਾ ਚਾਹੁੰਦੇ ਹਨ ਉਹ ਵੀਰ ਵਾਟਸਐਪ ਮੈਸੇਜ ਕਰਨ। ਇਸ ਪੋਸਟ ਦੇ ਨਾਲ ਵਾਟਸਐਪ ਮੈਸੇਜ ਵੀ ਸਾਂਝਾ ਕੀਤਾ ਹੈ।
ਇਹ ਵੀ ਪੜੋ:ਪੰਜਾਬ ਸਰਕਾਰ ਨੂੰ ਵੱਡਾ ਝਟਕਾ: NGT ਨੇ ਲਗਾਇਆ 2000 ਕਰੋੜ ਦਾ ਜੁਰਮਾਨਾ, ਲੱਗੇ ਇਹ ਇਲਜ਼ਾਮ
Last Updated : Sep 23, 2022, 5:06 PM IST