ਪੰਜਾਬ

punjab

ETV Bharat / city

ਖੁਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਗੈਂਗਸਟਰ ਮੌਂਟੀ ਸ਼ਾਹ ਗ੍ਰਿਫ਼ਤਾਰ - ਕ੍ਰਾਈਮ ਬ੍ਰਾਂਚ

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਮੰਨੇ ਜਾਂਦੇ ਗੈਂਗਸਟਰ ਮੌਂਟੀ ਸ਼ਾਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੈਂਗਸਟਰ ਮੌਂਟੀ ਸ਼ਾਹ ਸੋਨੂੰ ਸ਼ਾਹ ਤੀਰਥ ਦੇ ਮੁੱਖ ਗਵਾਹ ਪ੍ਰਵੀਨ ਸ਼ਾਹ ਨੂੰ ਪਿਸਤੌਲ ਨਾਲ ਧਮਕਾਉਣ ਅਤੇ ਹਮਲਾ ਕਰਨ ਆਇਆ ਸੀ, ਜੋ ਕਤਲ ਕੇਸ ਦਾ ਮੁੱਖ ਗਵਾਹ ਹੈ।

ਖੁਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਗੈਂਗਸਟਰ ਮੌਂਟੀ ਸ਼ਾਹ ਗ੍ਰਿਫ਼ਤਾਰ
ਖੁਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਗੈਂਗਸਟਰ ਮੌਂਟੀ ਸ਼ਾਹ ਗ੍ਰਿਫ਼ਤਾਰ

By

Published : May 9, 2021, 2:40 PM IST

ਚੰਡੀਗੜ੍ਹ: ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਹੈ। ਕ੍ਰਾਈਮ ਬ੍ਰਾਂਚ ਨੇ ਖੁਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਮੰਨੇ ਜਾਂਦੇ ਗੈਂਗਸਟਰ ਮੌਂਟੀ ਸ਼ਾਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੈਂਗਸਟਰ ਮੌਂਟੀ ਸ਼ਾਹ ’ਤੇ 50 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ ਜਿਸ ਨੂੰ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਹਰਿੰਦਰ ਸਿੰਘ ਸਿਖਾ ਅਤੇ ਉਸ ਦੀ ਟੀਮ ਨੇ ਰਾਜਪੁਰਾ ਤੋਂ ਗ੍ਰਿਫਤਾਰ ਕਰ ਤਿੰਨ ਪਿਸਤੌਲਾਂ ਬਰਾਮਦ ਕੀਤੀਆ ਹਨ।

ਖੁਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਗੈਂਗਸਟਰ ਮੌਂਟੀ ਸ਼ਾਹ ਗ੍ਰਿਫ਼ਤਾਰ

ਇਹ ਵੀ ਪੜੋ: ਕੋਰੋਨਾ ਦੀ ਦੂਜੀ ਲਹਿਰ ਮੋਦੀ ਸਰਕਾਰ ਦੀ ਨੀਤੀ ਤੇ ਗਲਤ ਪਲਾਨਿੰਗ ਦਾ ਨਤੀਜਾ-ਲੈਨਸੈਂਟ ਦੀ ਰਿਪੋਰਟ
ਦੱਸਿਆ ਜਾ ਰਿਹਾ ਹੈ ਕਿ ਮੌਂਟੀ ਸ਼ਾਹ ਲਾਰੈਂਸ ਬਿਸ਼ਨੋਈ ਦੇ ਨਾਲ ਕਈ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ ਅਤੇ ਉਸਦੇ ਖ਼ਿਲਾਫ਼ ਚੰਡੀਗੜ੍ਹ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਗੈਂਗਸਟਰ ਮੌਂਟੀ ਸ਼ਾਹ ਸੋਨੂੰ ਸ਼ਾਹ ਤੀਰਥ ਦੇ ਮੁੱਖ ਗਵਾਹ ਪ੍ਰਵੀਨ ਸ਼ਾਹ ਨੂੰ ਪਿਸਤੌਲ ਨਾਲ ਧਮਕਾਉਣ ਅਤੇ ਹਮਲਾ ਕਰਨ ਆਇਆ ਸੀ, ਜੋ ਕਤਲ ਕੇਸ ਦਾ ਮੁੱਖ ਗਵਾਹ ਹੈ। ਇਹ ਸਭ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਸੀ। ਜਿਸਦੇ ਬਾਅਦ ਸੈਕਟਰ 34 ਥਾਣੇ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

50 ਹਜ਼ਾਰ ਦੀ ਨਾਮੀ ਰਾਸ਼ੀ ਵਾਲੇ ਮੌਂਟੀ ਸ਼ਾਹ ਦੀ ਫਾਈਲ ਕ੍ਰਾਈਮ ਬ੍ਰਾਂਚ ਨੂੰ ਦੇ ਦਿੱਤੀ ਗਈ ਸੀ। ਜਿਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਮੌਂਟੀ ਸ਼ਾਹ ਦੀ ਗ੍ਰਿਫਤਾਰੀ ਤੋਂ ਬਾਅਦ ਚੰਡੀਗੜ੍ਹ ਵਿੱਚ ਚੱਲ ਰਹੀ ਗੈਂਗ ਵਾਰ ਦੇ ਬਹੁਤ ਸਾਰੇ ਖੁਲਾਸੇ ਹੋ ਸਕਦੇ ਹਨ।

ਇਹ ਵੀ ਪੜੋ: ਡੀਏਪੀ ਖਾਦ ਦੀਆਂ ਕੀਮਤਾਂ 'ਚ ਵਾਧੇ ਨੇ ਕਿਸਾਨਾਂ ਦੀ ਕਮਰ ਤੋੜੀ : ਚੰਦੂਮਾਜਰਾ

ABOUT THE AUTHOR

...view details