ਚੰਡੀਗੜ੍ਹ: ਸ਼ੂਟਰ ਵਿਸ਼ਵਜੀਤ ਸਿੰਘ ਤੋਂ ਜੁੜੇ ਮਾਮਲੇ ਵਿੱਚ ਸਿੰਗਲ ਬੈਂਚ ਵੱਲੋਂ ਕੀਤੀ ਗਈ ਤਲ਼ਖ ਟਿੱਪਣੀ ਤੋਂ ਦੁੱਖੀ ਹਰਿਆਣਾ ਦੇ ਉੱਘੇ ਆਈਏਐਸ ਅਸ਼ੋਕ ਖੇਮਕਾ ਨੇ ਟਿੱਪਣੀ ਨੂੰ ਵਾਪਸ ਲੈਣ ਦੇ ਲਈ ਹਾਈਕੋਰਟ ਦੀ ਡਵੀਜ਼ਨ ਬੈਂਚ ਦੇ ਸਾਹਮਣੇ ਅਪੀਲ ਦਾਇਰ ਕੀਤੀ ਹੈ। ਵੀਰਵਾਰ ਨੂੰ ਹਾਈਕੋਰਟ ਦੇ ਜੱਜ ਅਜੇ ਤਿਵਾਰੀ ਉੱਤੇ ਆਧਰਿਤ ਡਵੀਜ਼ਨ ਬੈਂਚ ਨੇ ਅਪੀਲ ਉੱਤੇ ਸੁਣਵਾਈ ਕਰਦੇ ਹੋਏ ਹਰਿਆਣਾ ਸਰਕਾਰ ਨੂੰ 20 ਅਪ੍ਰੈਲ ਦੇ ਲਈ ਨੋਟਿਸ ਜਾਰੀ ਕਰ ਤਲਬ ਕੀਤਾ ਹੈ। ਹਾਈਕੋਰਟ ਨੇ ਇਹ ਵੀ ਪੁੱਛਿਆ ਹੈ ਕਿ ਕਿਉਂ ਨਾ ਉਹ ਸਿੰਗਲ ਬੈਂਚ ਵੱਲੋਂ ਕੀਤੀ ਗਈ ਟਿੱਪਣੀ ਉੱਤੇ ਰੋਕ ਲਗਾ ਦੇਣ।
ਆਈਏਐਸ ਅਸ਼ੋਕ ਖੇਮਕਾ ਦੀ ਪਟੀਸ਼ਨ 'ਤੇ ਹਰਿਆਣਾ ਸਰਕਾਰ ਨੂੰ ਨੋਟਿਸ
ਸ਼ੂਟਰ ਵਿਸ਼ਵਜੀਤ ਸਿੰਘ ਤੋਂ ਜੁੜੇ ਮਾਮਲੇ ਵਿੱਚ ਸਿੰਗਲ ਬੈਂਚ ਵੱਲੋਂ ਕੀਤੀ ਗਈ ਤਲ਼ਖ ਟਿੱਪਣੀ ਤੋਂ ਦੁੱਖੀ ਹਰਿਆਣਾ ਦੇ ਉੱਘੇ ਆਈਏਐਸ ਅਸ਼ੋਕ ਖੇਮਕਾ ਨੇ ਟਿੱਪਣੀ ਨੂੰ ਵਾਪਸ ਲੈਣ ਦੇ ਲਈ ਹਾਈਕੋਰਟ ਦੀ ਡਵੀਜ਼ਨ ਬੈਂਚ ਦੇ ਸਾਹਮਣੇ ਅਪੀਲ ਦਾਇਰ ਕੀਤੀ ਹੈ।
ਖੇਮਕਾ ਨੇ ਆਪਣੀ ਅਪੀਲ ਵਿੱਚ ਕਿਹਾ ਕਿ ਸਿੰਗਲ ਬੈਂਚ ਦੀ ਤਲਖ ਟਿੱਪਣੀ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਕੁਦਰਤੀ ਨਿਆਂ ਦੇ ਸਿਧਾਂਤਾਂ ਦੀ ਉਲੰਘਣਾ ਕਰਦੀ ਹੈ। 29 ਜਨਵਰੀ 2021 ਦੇ ਆਪਣੇ ਆਦੇਸ਼ ਵਿੱਚ ਹਾਈਕੋਰਟ ਦੇ ਜਸਟਿਸ ਰਾਜਵੀਰ ਸਿੰਘ ਸਹਿਰਾਵਤ ਨੇ ਵਿਸ਼ਵਜੀਤ ਮਾਮਲੇ ਵਿੱਚ ਖੇਮਕਾ ਵਿਰੁੱਧ ਕੁਝ ਅਪਮਾਨਜਨਕ ਟਿਪੱਣੀ ਕੀਤੀ ਸੀ। ਵਿਸ਼ਵਜੀਤ ਸਿੰਘ ਮਾਮਲੇ ਵਿੱਚ ਖੇਮਕਾ ਨੂੰ ਬਿਨਾਂ ਪ੍ਰਤੀਵਾਦੀ ਬਣਾਏ ਅਤੇ ਉਨ੍ਹਾਂ ਦਾ ਪੱਖ ਜਾਣੇ ਬਗੈਰ ਉਨ੍ਹਾਂ ਪ੍ਰਤੀ ਨਕਾਰਾਤਮਕ ਵਿੱਚ ਅਪਮਾਨਜਨਕ ਟਿੱਪਣੀਆਂ ਕੀਤੀ ਸਨ।
ਜਸਟਿਸ ਸਹਿਰਵਤ ਨੇ ਸੂਟਰ ਵਿਸ਼ਵਜੀਤ ਸਿੰਘ ਨੂੰ ਖੇਡ ਕੋਟਾ ਤਹਿਤ ਰਾਜ ਸਿਵਲ ਸੇਵਾ ਵਿੱਚ ਨਿਯੁਕਤ ਕਰਨ ਦਾ ਆਦੇਸ਼ ਦਿੱਤਾ। ਵਿਸ਼ਵਜੀਤ ਨੂੰ ਐਚਸੀਐਸ ਅਧਿਕਾਰੀ ਵਜੋਂ ਸ਼ਾਮਲ ਕਰਨ ਲਈ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਕਿਉਂਕਿ ਖੇਮਕਾ ਨੇ ਵਿਸ਼ਵਜੀਤ ਨੂੰ ਜਾਰੀ ਕੀਤੇ ਗਏ ਖੇਡ ਗ੍ਰੇਡਿਸ਼ਨ ਸਰਟੀਫਿਕੇਟ ‘ਤੇ ਸਵਾਲ ਚੁੱਕੇ ਹਨ। ਇਸ ਪਟੀਸ਼ਨ 'ਤੇ ਸੁਣਵਾਈ ਦੌਰਾਨ ਸਿੰਗਲ ਬੈਂਚ ਨੇ ਖੇਮਕਾ ਖ਼ਿਲਾਫ਼ ਟਿੱਪਣੀ ਕਰਦਿਆਂ ਕਿਹਾ ਸੀ ਕਿ ਖੇਮਕਾ ਵੱਲੋਂ ਖੇਡ ਨਿਰਦੇਸ਼ਕ ਸਰਟੀਫਿਕੇਟ 'ਤੇ ਉਠਾਏ ਗਏ ਸਵਾਲ ਨੇ ਖੇਡਾਂ ਦੀ ਗਤੀਵਿਧੀ ਪ੍ਰਤੀ ਉਸ ਦੀ ਅਣਦੇਖੀ ਨੂੰ ਦਰਸਾਇਆ ਹੈ। ਇਨ੍ਹਾਂ ਸਾਰੀਆਂ ਸ਼ਿਕਾਇਤਾਂ ਦਾ ਕਾਰਨ ਸ਼ਿਕਾਇਤਕਰਤਾ ਅਤੇ ਪਟੀਸ਼ਨਕਰਤਾ ਦੇ ਪਿਤਾ ਵਿਚਾਲੇ ਕੇਡਰ ਦੀ ਦੁਸ਼ਮਣੀ ਹੈ।