ਪੰਜਾਬ

punjab

By

Published : Nov 25, 2020, 5:55 PM IST

ETV Bharat / city

ਕੈਪਟਨ ਦੀ ਲੰਚ ਡਿਪਲੋਮੇਸੀ ਤੋਂ ਬਾਅਦ ਖ਼ੁਸ਼ ਨਜ਼ਰ ਆਏ ਸਿੱਧੂ

ਕੈਪਟਨ ਅਮਰਿੰਦਰ ਸਿੰਘ ਦੇ ਲੰਚ ਦੇ ਸੱਦੇ 'ਤੇ ਬੁੱਧਵਾਰ ਨਵਜੋਤ ਸਿੰਘ ਸਿੱਧੂ ਸਿਸਵਾਂ ਫ਼ਾਰਮ ਪੁੱਜੇ। ਕੈਪਟਨ ਤੇ ਸਿੱਧੂ ਵਿਚਕਾਰ ਗਰਮਜੋਸ਼ੀ ਭਰੀ ਇਸ ਮੁਲਾਕਾਤ ਦੌਰਾਨ ਦੋਹਾਂ ਆਗੂਆਂ ਨੇ ਪੰਜਾਬ ਅਤੇ ਦੇਸ਼ ਦੀ ਸਿਆਸਤ ਨੂੰ ਲੈ ਕੇ ਚਰਚਾ ਹੋਈ। ਘੰਟੇ ਤੋੋਂ ਵੱਧ ਸਮੇਂ ਤੱਕ ਹੋਈ ਇਸ ਮੀਟਿੰਗ ਦੌਰਾਨ ਦੋਵੇਂ ਆਗੂਆਂ ਨੇ ਪੰਜਾਬ ਦੇ ਕਿਸਾਨੀ ਸੰਘਰਸ਼ ਨੂੰ ਲੈ ਵੀ ਭਖ਼ਵੀ ਚਰਚਾ ਕੀਤੀ।

ਫ਼ੋਟੋ
ਫ਼ੋਟੋ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲੰਚ ਦੇ ਸੱਦੇ 'ਤੇ ਬੁੱਧਵਾਰ ਨਵਜੋਤ ਸਿੰਘ ਸਿੱਧੂ ਸਿਸਵਾਂ ਫ਼ਾਰਮ ਪੁੱਜੇ। ਕੈਪਟਨ ਤੇ ਸਿੱਧੂ ਵਿਚਕਾਰ ਗਰਮਜੋਸ਼ੀ ਭਰੀ ਇਸ ਮੁਲਾਕਾਤ ਦੌਰਾਨ ਦੋਹਾਂ ਆਗੂਆਂ ਨੇ ਪੰਜਾਬ ਅਤੇ ਦੇਸ਼ ਦੀ ਸਿਆਸਤ ਨੂੰ ਲੈ ਕੇ ਚਰਚਾ ਹੋਈ। ਘੰਟੇ ਤੋੋਂ ਵੱਧ ਸਮੇਂ ਤੱਕ ਹੋਈ ਇਸ ਮੀਟਿੰਗ ਦੌਰਾਨ ਦੋਵੇਂ ਆਗੂਆਂ ਨੇ ਪੰਜਾਬ ਦੇ ਕਿਸਾਨੀ ਸੰਘਰਸ਼ ਨੂੰ ਲੈ ਵੀ ਭਖ਼ਵੀ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਮੰਗਲਵਾਰ ਟਵੀਟ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਲੰਚ ਲਈ ਸੱਦਾ ਦਿੱਤਾ ਸੀ।

ਕੈਪਟਨ ਦੀ ਲੰਚ ਡਿਪਲੋਮੈਸੀ ਦੇ ਮਾਇਨੇ ?

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਵਜੋਤ ਸਿੰਘ ਸਿੱਧੂ ਸਿਸਵਾਂ ਫ਼ਾਰਮ 'ਤੇ ਮੁਲਾਕਾਤ ਕਰਨ ਉਪਰੰਤ ਮੀਡੀਆ ਤੋਂ ਦੂਰੀ ਬਣਾਉਂਦੇ ਹੋਏ ਸਿੱਧਾ ਅੰਮ੍ਰਿਤਸਰ ਦੇ ਲਈ ਰਵਾਨਾ ਹੋ ਗਏ ਹਨ।

ਲੰਚ ਡਿਪਲੋਮੈਸੀ ਨੂੰ ਲੈ ਕੇ ਸਿੱਧੂ ਵੀ ਖ਼ੁਸ਼ ਨਜ਼ਰ ਆ ਰਹੇ ਹਨ। ਸਿਆਸੀ ਗਲਿਆਰਿਆਂ ਵਿੱਚ ਇਸ ਮੀਟਿੰਗ ਨੂੰ ਸਿੱਧੂ ਦੀ ਵਾਪਸੀ ਵੱਜੋਂ ਵੀ ਵੇਖਿਆ ਜਾ ਰਿਹਾ ਹੈ। ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਕੈਬਿਨੇਟ ਵਿੱਚ ਦੁਬਾਰਾ ਵੇਖਿਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿੱਚ ਪਹਿਲਾਂ ਭਾਵੇਂ ਤਲਖ਼ੀ ਭਰਿਆ ਮਾਹੌਲ ਰਿਹਾ ਅਤੇ ਸਿੱਧੂ ਇਸ ਦੌਰਾਨ ਕਾਫ਼ੀ ਸਮਾਂ ਵਿਖਾਈ ਵੀ ਨਹੀਂ ਦਿੱਤੇ ਪਰੰਤੂ ਹੁਣ ਪਿਛਲੇ ਕੁੱਝ ਸਮੇਂ ਤੋਂ ਸਿੱਧੂ ਨੇ ਦੁਬਾਰਾ ਕਾਂਗਰਸ ਲਈ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਉਹ ਅੰਮ੍ਰਿਤਸਰ ਵਿੱਚ ਰੈਲੀ ਹੋਵੇ ਜਾਂ ਫਿਰ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਸਿੱਧੂ ਨੇ ਜ਼ੋਰਦਾਰ ਪ੍ਰਚਾਰ ਕੀਤਾ ਸੀ।

ਕੈਪਟਨ ਦੀ ਲੰਚ ਡਿਪਲੋਮੇਸੀ ਤੋਂ ਬਾਅਦ ਖ਼ੁਸ਼ ਨਜ਼ਰ ਆਏ ਸਿੱਧੂ

ਸਿੱਧੂ ਅਤੇ ਪੰਜਾਬ ਕਾਂਗਰਸ ਵਿੱਚ ਵੱਧਦੀ ਤਲਖ਼ੀ ਨੂੰ ਵੇਖਦਿਆਂ ਕਾਂਗਰਸ ਹਾਈਕਮਾਂਡ ਦੀ ਦਖ਼ਲਅੰਦਾਜ਼ੀ ਦੇ ਚਲਦਿਆਂ ਹੀ ਇਹ ਲੰਚ ਡਿਪਲੋਮੈਸੀ ਨੂੰ ਵੇਖਿਆ ਜਾ ਰਿਹਾ ਹੈ ਅਤੇ ਮੁੜ ਸਿੱਧੂ ਦੀ ਕੈਬਿਨੇਟ ਵਿੱਚ ਵਾਪਸੀ ਨੂੰ ਵੇਖਿਆ ਜਾ ਰਿਹਾ ਹੈ।

ਹਾਲਾਂਕਿ ਇੱਕ ਸਵਾਲ ਇਹ ਵੀ ਉਠਦਾ ਹੈ ਕਿ ਜੇਕਰ ਸਿੱਧੂ ਨੂੰ ਪੰਜਾਬ ਕੈਬਿਨੇਟ ਵਿੱਚ ਥਾਂ ਮਿਲਦੀ ਹੈ ਤਾਂ ਕਿਹੜਾ ਮਹਿਕਮਾ ਮਿਲੇਗਾ? ਇਸ ਬਾਰੇ ਚਰਚਾਵਾਂ ਦਾ ਬਾਜ਼ਾਰ ਵੀ ਪੂਰੀ ਤਰ੍ਹਾਂ ਗਰਮ ਹੈ ਕਿ ਸਿੱਧੂ ਨੂੰ ਕੈਬਿਨੇਟ ਵਿੱਚ ਉਨ੍ਹਾਂ ਦਾ ਪਹਿਲਾਂ ਵਾਲਾ ਲੋਕਲ ਬਾਡੀ ਵਿਭਾਗ ਹੀ ਦਿੱਤਾ ਜਾ ਸਕਦਾ ਹੈ।

ABOUT THE AUTHOR

...view details