ਚੰਡੀਗੜ੍ਹ: ਪੂਰੀ ਦਨੀਆ ਇਸ ਸਮੇਂ ਕੋਰੋਨਾ ਵਾਇਰਸ ਦੇ ਕਹਿਰ ਨਾਲ ਜੂਝ ਰਹੀ ਹੈ। ਇਸ ਮਹਾਂਮਾਰੀ ਨਾਲ ਜੰਗ ਵਿੱਚ ਡਾਕਟਰ ਅਤੇ ਸਿਹਤ ਕਰਮੀ ਆਪਣੇ ਘਰਾਂ ਅਤੇ ਪਰਿਵਾਰਾਂ ਤੋਂ ਦੂਰ ਲੋਕਾਂ ਦੀ ਦਿਨ-ਰਾਤ ਸੇਵਾ ਕਰ ਰਹੇ ਹਨ। ਅਜਿਹੇ ਵਿੱਚ ਫਲਾਈਂਗ ਸਿੱਖ ਦੇ ਨਾਂਅ ਤੋਂ ਮਸ਼ਹੂਰ ਸਾਬਕਾ ਓਲੰਪੀਅਨ ਮਿਲਖਾ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਮੋਨਾ ਮਿਲਖਾ ਸਿੰਘ, ਜੋ ਕਿ ਡਾਕਟਰ ਹੈ, ਉੱਤੇ ਮਾਣ ਹੈ।
ਕੋਵਿਡ-19 ਮਰੀਜ਼ਾਂ ਦਾ ਇਲਾਜ ਕਰ ਰਹੀ ਆਪਣੀ ਧੀ ਉੱਤੇ ਮਾਣ: ਮਿਲਖਾ ਸਿੰਘ - mona milkha singh
ਸਾਬਕਾ ਓਲੰਪੀਅਨ ਮਿਲਖਾ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਮਰੀਕਾ ਵਿਖੇ ਕੋਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਕਰ ਰਹੀ ਆਪਣੀ ਧੀ ਉੱਤੇ ਮਾਣ ਹੈ।
ਮਿਲਖਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਧੀ ਨਿਊਯਾਰਕ ਵਿੱਚ ਕੋਵਿਡ-19 ਮਰੀਜ਼ਾਂ ਦਾ ਇਲਾਜ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਉਸ ਉੱਤੇ ਬਹੁਤ ਮਾਣ ਹੈ। ਮਿਲਖਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਰੋਜ਼ਾਨਾ ਆਪਣੀ ਧੀ ਨਾਲ ਗੱਲ ਹੁੰਦੀ ਹੈ ਤੇ ਉਹ ਉਨ੍ਹਾਂ ਨੂੰ ਆਪਣਾ ਧਿਆਨ ਰੱਖਣ ਲਈ ਕਹਿੰਦੀ ਹੈ। ਸਾਬਕਾ ਓਲੰਪੀਅਨ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਦੀ ਫ਼ਿਕਰ ਹੁੰਦੀ ਹੈ ਪਰ ਉਸ ਨੂੰ ਆਪਣੀ ਡਿਊਟੀ ਨਿਭਾਉਣੀ ਪਵੇਗੀ।
ਦੱਸਣਯੋਗ ਹੈ ਕਿ ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ ਕੋਰੋਨਾ ਮਰੀਜ਼ ਅਮਰੀਕਾ ਵਿੱਚ ਹਨ ਅਤੇ ਨਿਊ ਯਾਰਕ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਹਨ। ਅਮਰੀਕਾ ਵਿੱਚ ਹੁਣ ਤੱਕ 8 ਲੱਖ 45 ਹਜ਼ਾਰ ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ਅਤੇ 45 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।