ਚੰਡੀਗੜ੍ਹ:ਗੰਨੇ ਦੀਆਂ ਘੱਟ ਕੀਮਤਾਂ ਤੇ ਬਕਾਇਆ ਰਾਸ਼ੀ ਨੂੰ ਲੈਕੇ ਕਿਸਾਨ ਆਗੂਆਂ ਦੀ ਪੰਜਾਬ ਕੈਬਨਿਟ ਦੇ ਮੰਤਰੀਆਂ ਨਾਲ ਬੈਠਕ ਖ਼ਤਮ ਹੋ ਚੁੱਕੀ ਹੈ। ਬੈਠਕ ਵਿੱਚ ਦੋਵਾਂ ਧਿਰਾਂ ਵਿਚਾਲੇ ਨਹੀਂ ਕੁਝ ਖਾਸ ਸਹਿਮਤੀ ਨਹੀਂ ਬਣ ਪਾਈ, ਪਰ ਹਾਲੇ ਇਸ ਮਾਮਲੇ ‘ਤੇ ਆਖਰੀ ਸਹਿਮਤੀ ਬਣਨਾ ਬਾਕੀ ਹੈ।
ਕਿਸਾਨਾਂ ਨਾਲ ਹੋਈ ਇਸ ਮੀਟਿੰਗ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ, ਸੁੰਦਰ ਸ਼ਾਮ ਅਰੋੜਾ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਸ਼ਾਮਲ ਸਨ। ਇਸ ਬੈਠਕ 'ਚ ਸਰਕਾਰ ਵਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਤੱਕ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ।ਸਰਕਾਰ ਨੇ ਭਰੋਸਾ ਦਿੱਤਾ ਹੈ ਕਿ 15 ਦਿਨਾਂ 'ਚ ਪ੍ਰਾਈਵੇਟ ਮਿਲਾਂ ਦਾ 145 ਕਰੋੜ ਅਤੇ ਸਰਕਾਰ ਦਾ 55 ਕਰੋੜ ਦਾ ਬਕਾਇਆ 1 ਸਤੰਬਰ ਤੱਕ ਦੇ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਕਿਸਾਨਾਂ ਵਲੋਂ ਇਹ ਮੰਗ ਵੀ ਰੱਖੀ ਗਈ ਸੀ ਕਿ ਗੰਨੇ ਦੀ ਘੱਟੋ ਘੱਟ ਕੀਮਤ 400 ਰੁਪਏ ਪਰਤੀ ਕੁਇੰਟਲ ਕੀਤੀ ਜਾਵੇ, ਜਿਸ 'ਤੇ ਸਰਕਾਰ ਵਿਚਕਾਰ ਸਹਿਮਤੀ ਨਹੀਂ ਬਣ ਪਾਈ। ਇਸ ਨੂੰ ਲੈਕੇ 23 ਅਗਸਤ ਨੂੰ ਕਿਸਾਨਾਂ ਵਲੋਂ ਜਲੰਧਰ 'ਚ ਖੇਤੀ ਮਾਹਿਰਾਂ ਨਾਲ ਮੀਟਿੰਗ ਕਰਕੇ ਆਪਣੀ ਗੱਲ ਰੱਖੀ ਜਾਵੇਗੀ।