ਪੰਜਾਬ

punjab

ETV Bharat / city

ਕੋਰੋਨਾ ਵਾਇਰਸ ਨੂੰ ਲੈ ਕੇ ਮੀਡੀਆ ਬੁਲੇਟਿਨ ਜਾਰੀ, ਵੇਖੋ ਹੁਣ ਤੱਕ ਦਾ ਵੇਰਵਾ

ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਅਨੁਸਾਰ ਹੁਣ ਤੱਕ ਕੋਰੋਨਾ ਵਾਇਰਸ ਦੇ 203 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।

ਕੋਰੋਨਾ ਵਾਇਰਸ ਨੂੰ ਲੈ ਕੇ ਮੀਡੀਆ ਬੁਲੇਟਿਨ ਜਾਰੀ, ਵੇਖੋ ਹੁਣ ਤੱਕ ਦਾ ਵੇਰਵਾ
ਕੋਰੋਨਾ ਵਾਇਰਸ ਨੂੰ ਲੈ ਕੇ ਮੀਡੀਆ ਬੁਲੇਟਿਨ ਜਾਰੀ, ਵੇਖੋ ਹੁਣ ਤੱਕ ਦਾ ਵੇਰਵਾਕੋਰੋਨਾ ਵਾਇਰਸ ਨੂੰ ਲੈ ਕੇ ਮੀਡੀਆ ਬੁਲੇਟਿਨ ਜਾਰੀ, ਵੇਖੋ ਹੁਣ ਤੱਕ ਦਾ ਵੇਰਵਾ

By

Published : Mar 22, 2020, 8:34 PM IST

ਚੰਡੀਗੜ੍ਹ: ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਹੁਣ ਤੱਕ ਕੋਰੋਨਾ ਵਾਇਰਸ ਦੇ 203 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਜ਼ਿਲ੍ਹੇ ਵਿੱਚ ਹੁਣ ਤੱਕ 21 ਮਾਮਲੇ ਪੌਜ਼ੀਟਿਵ ਪਾਏ ਗਏ ਹਨ ਅਤੇ ਇੱਕ ਦੀ ਮੌਤ ਹੋਈ ਹੈ।

ਇਸ ਤਰ੍ਹਾਂ ਹੈ ਵੇਰਵਾ

1ਜਾਂਚ ਕੀਤੇ ਗਏ ਨਮੂਨਿਆਂ ਦੀ ਗਿਣਤੀ 203
2ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 203
3ਹੁਣ ਤੱਕ ਪੌਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 21
4ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 160
5ਮ੍ਰਿਤਕਾਂ ਦੀ ਗਿਣਤੀ 1
6ਰਿਪੋਰਟ ਦੀ ਉਡੀਕ ਹੈ 22

ਸੂਬੇ ਵਿੱਚ ਹੁਣ ਤੱਕ ਕੋਵਿਡ-19 (ਕਰੋਨਾ ਵਾਇਰਸ) ਦੇ 8 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

• ਪਹਿਲਾ ਮਾਮਲਾ ਯੂਕੇ ਤੋਂ ਦਿੱਲੀ ਰਾਹੀਂ ਅੰਮ੍ਰਿਤਸਰ ਪਹੁੰਚੇ ਯਾਤਰੀ ਦਾ ਹੈ ਜਿਸਨੂੰ ਅੰਮ੍ਰਿਤਸਰ ਵਿਖੇ ਭਰਤੀ ਕਰਵਾਇਆ ਗਿਆ ਅਤੇ ਇਸਦੀ ਹਾਲਤ ਸਥਿਰ ਹੈ।

• ਐਸ.ਬੀ.ਐਸ ਨਗਰ ਤੋਂ 2 ਮਾਮਲੇ ਸਾਹਮਣੇ ਆਏ ਹਨ। ਇਹ ਜਰਮਨੀ ਤੋਂ ਇਟਲੀ ਦੇ ਰਸਤੇ ਦਿੱਲੀ ਪਹੁੰਚੇ ਸਨ। ਇਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਅਤੇ ਇਨ੍ਹਾਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ।

• ਐਸ.ਬੀ.ਐਸ ਨਗਰ ਤੋਂ 5 ਹੋਰ ਮਾਮਲੇ ਪੌਜ਼ੀਟਿਵ ਪਾਏ ਗਏ ਹਨ ਇਹ ਸਾਰੇ ਇੱਕ ਪੌਜ਼ੀਟਿਵ ਪਾਏ ਗਏ ਕੇਸ ਦੇ ਨਜ਼ਦੀਕੀ ਹਨ।

  • ਸਾਰੇ 20 ਕੇਸ ਸਰਕਾਰੀ ਹਸਪਤਾਲ ਵਿੱਚ ਆਈਸੋਲੇਸ਼ਨ 'ਚ ਰੱਖੇ ਗਏ ਹਨ ਅਤੇ ਸਥਿਰ ਦੱਸੇ ਜਾ ਰਹੇ ਹਨ।
  • ਇਨ੍ਹਾਂ ਸਾਰੇ ਕੇਸਾਂ ਨਾਲ ਸਬੰਧਤ ਸਾਰੇ ਨਜ਼ਦੀਕੀਆਂ ਨੂੰ ਕੁਅਰੰਟਾਈਨ ਕੀਤਾ ਗਿਆ ਹੈ ਅਤੇ ਇਹ ਸਭ ਨਿਗਰਾਨੀ ਅਧੀਨ ਹਨ। ਇਨ੍ਹਾਂ ਸਾਰਿਆਂ ਦੇ ਬਲੱਡ ਸੈਂਪਲ ਜਾਂਚ ਲਈ ਨਿਰਧਾਰਤ ਲੈਬ ਨੂੰ ਭੇਜੇ ਗਏ ਹਨ।

ਪੰਜਾਬ ਵਿੱਚ ਕੋਵਿਡ-19 ਦੀ ਜ਼ਿਲ੍ਹਾਂ ਵਾਰ ਰਿਪੋਰਟ

ਲੜੀ ਨੰ:ਜ਼ਿਲ੍ਹਾਂਪੁਸ਼ਟੀ ਹੋਏ ਮਾਮਲੇਠੀਕ ਹੋਏ ਮਰੀਜ਼ਮੌਤਾਂ
1ਅੰਮ੍ਰਿਤਸਰ0100
2ਹੁਸ਼ਿਆਰਪੁਰ0200
3ਐੱਸਬੀਐੱਸ ਨਗਰ1401
4ਐੱਸਏਐੱਸ0400
ਕੁੱਲ 21 0 1

ਸਿਹਤ ਵਿਭਾਗ, ਪੰਜਾਬ ਵਲੋਂ ਚੁੱਕੇ ਕਦਮ

• ਰੋਕਥਾਮ ਤੇ ਪ੍ਰਬੰਧਨ ਲਈ ਸਾਰੇ ਜ਼ਿਲ੍ਹਿਆਂ ਨੂੰ ਦਿਸ਼ਾ ਨਿਰਦੇਸ਼ ਜਾਰੀ।

• ਅੰਤਰਰਾਸ਼ਟਰੀ ਹਵਾਈ ਅੱਡਿਆਂ(ਅੰਮ੍ਰਿਤਸਰ,ਮੋਹਾਲੀ) ਅਤੇ ਸਰਹੱਦੀ ਚੈਕ ਪੋਸਟਾਂ (ਵਾਘਾ,ਅਟਾਰੀ, ਡੇਰਾ ਬਾਬਾ ਨਾਨਕ, ਗੁਰਦਾਸਪੁਰ) ਤੇ ਸਕ੍ਰੀਨਿੰਗ ਦੀ ਵਿਵਸਥਾ।

• ਸਾਰੀਆਂ ਥਾਵਾਂ 'ਤੇ ਲੋੜੀਂਦੇ ਲਾਜਿਸਟਿਕ ਉਪਲੱਬਧ

ABOUT THE AUTHOR

...view details