ਚੰਡੀਗੜ੍ਹ:ਕੋਰੋਨਾ ਦੌਰਾਨ ਬੰਦ ਹੋਈ ਮਾਲਿੰਦੋ ਏਅਰਲਾਈਨਸ ਦੀ ਫਲਾਈਟ ਇੱਕ ਵਾਰ ਫਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਉਡਾਣ ਭਰੇਗੀ ਜੋ ਕਿ ਕੁਆਲਾਲੰਪੁਰ ਨੂੰ ਅੰਮ੍ਰਿਤਸਰ ਹਵਾਈ ਅੱਡੇ ਨਾਲ ਸਿੱਧਾ ਜੋੜ ਦੇਵੇਗੀ। ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਅੰਮ੍ਰਿਤਸਰ ਵਿੱਚ ਸੈਰ ਸਪਾਟੇ ਨੂੰ ਵਧਾਉਣ ਵਿੱਚ ਵਧੀਆ ਸਾਬਿਤ ਹੋਵੇਗਾ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ ਕੁਆਲਾਲੰਪੁਰ ਦੇ ਲਈ ਮਾਲਿੰਦੋ ਏਅਰਲਾਈਨਜ਼ ਦੀ ਪਹਿਲੀ ਫਲਾਈਟ 9 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਆਪਣੇ ਪਹਿਲੇ ਹਫਤੇ ’ਚ ਇਹ ਫਲਾਇਟ 2 ਦਿਨ ਅਤੇ ਆਉਣ ਵਾਲੇ ਦਿਨਾਂ ’ਚ ਤਿੰਨ ਦਿਨ ਉਡਾਣ ਭਰੇਗੀ। ਦੋਹਾਂ ਦੇਸ਼ਾਂ ਦੇ ਵਿਚਾਲੇ ਸਿਰਫ 5:50 ਘੰਟੇ ਦੀ ਦੂਰੀ ਰਹਿ ਜਾਵੇਗੀ।
ਇਹ ਹੋਵੇਗਾ ਸ਼ੈਡੀਉਲ: ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮਲਿੰਦੋ ਦੇ ਲਈ ਪਹਿਲੀ ਫਲਾਇਟ 9 ਸਤੰਬਰ ਨੂੰ ਰਾਤ ਦੇ 10:30 ਵਜੇ ਅੰਮ੍ਰਿਤਸਰ ਤੋਂ ਉਡਾਣ ਭਰੇਗੀ। ਇਹ ਫਲਾਇਟ ਕੁਆਲਾਲੰਪੁਰ ਦੇ ਸਮੇਂ ਦੇ ਮੁਤਾਬਿਕ 6:50 ਵਜੇ ਪਹੁੰਚ ਜਾਵੇਗੀ। ਇਹ ਫਲਾਇਟ ਉੱਥੋ 6:15 ਵਜੇ ਉੱਥੋ ਉਡਾਣ ਭਰੇਗੀ ਅਤੇ ਭਾਰਤੀ ਸਮੇਂ ਮੁਤਾਬਿਕ ਰਾਤ ਦੇ 9:40 ਵਜੇ ਅੰਮ੍ਰਿਤਸਰ ਪਹੁੰਚ ਜਾਵੇਗੀ।
ਟਿਕਟਾਂ ਹੋਈਆਂ ਮਹਿੰਗੀ:ਦੱਸਿਆ ਇਹ ਵੀ ਜਾ ਰਿਹਾ ਹੈ ਕਿ ਯਾਤਰੀਆਂ ਨੂੰ ਕੁਆਲਾਲੰਪੁਰ ਜਾਣ ਦੇ ਲਈ ਦੁਗਣਾ ਖਰਚਾ ਕਰਨਾ ਪਵੇਗਾ। ਜੀ ਹਾਂ ਮਲਿੰਦੋ ਏਅਰਲਾਈਨਸ ਦੀ ਟਿਕਟ ਦੀ ਸ਼ੁਰੂਆਤ 11 ਹਜ਼ਾਰ ਤੋਂ ਸ਼ੁਰੂ ਹੋ ਰਹੀ ਹੈ।
ਇਹ ਵੀ ਪੜੋ:ਹੁਣ ਪੰਜਾਬ ਸਰਕਾਰ ਨੇ ਰੇਤ ਅਤੇ ਬਜਰੀ ਕੀਤੀ ਮਹਿੰਗੀ, ਨਵੀਂ ਮਾਈਨਿੰਗ ਨੀਤੀ ਵਿੱਚ ਕੀਤਾ ਇਹ ਬਦਲਾਅ