ਚੰਡੀਗੜ੍ਹ: ਸੀਐਮ ਚਰਨਜੀਤ ਸਿੰਘ ਚੰਨੀ (CM Channi reacts on Majithia FIR) ਨੇ ਅੰਗਰੇਜੀ ਤੇ ਪੰਜਾਬੀ ਵਿੱਚ ਟਵੀਟ ਕਰਕੇ ਮਜੀਠੀਆ ਵਿਰੁੱਧ ਐਫਆਈਆਰ ਨੂੰ ਸਹੀ ਠਹਿਰਾਇਆ ਹੈ ਤੇ ਕਿਹਾ ਕਿ ਜਿਨ੍ਹਾਂ ਮਾਵਾਂ ਦੇ ਪੁੱਤ ਨਸ਼ੇ ਦੀ ਭੇਟ ਚੜ੍ਹ ਗਏ, ਜਿਨ੍ਹਾਂ ਨੌਜਵਾਨਾਂ ਦੀਆਂ ਨਸ਼ਿਆਂ ਨਾਲ ਜਿੰਦਗੀਆਂ ਗਲ ਗਈਆਂ, ਜਿਹੜੇ ਪਰਿਵਰਾ ਨਸ਼ਿਆਂ ਨਾਲ ਬਰਬਾਦ ਹੋ ਗਏ, ਗੁਰੂਆਂ, ਪੀਰਾਂ, ਫਕੀਰਾੰ ਦੀ ਧਰਤੀ ਪੰਜਾਬ, ਜਿਸ ਵਿੱਚ ਨਸ਼ੇ ਫੈਲਾਏ ਗਏ, ਅੱਜ ਉਨ੍ਹਾਂ ਮਾਵਾਂ, ਨੌਜਵਾਨਾਂ, ਪਰਿਵਾਰਾਂ ਅਤੇ ਪੰਜਾਬ ਨੂੰ ਬਰਬਾਦੀ ਦੀ ਰਾਹ ’ਤੇ ਤੋਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਸ਼ੁਰੂਆਤ ਹੋਈ ਹੈ।(Legal action starts against those who ruined Punjab:Channi)
ਸੀਐਮ ਨੇ ਟਵੀਟ ਵਿੱਚ ਕਿਹਾ ਹੈ ਕਿ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਤਿਆਰ ਹੋਈ ਐਸਟੀਐਫ ਦੀ ਨਸ਼ਿਆਂ ਦੇ ਸੌਦਾਗਰਾਂ ਖਿਲਾਫ ਰਿਪੋਰਟ ’ਤੇ ਬਿਕਰਮ ਮਜੀਠੀਆ ਖਿਲਾਫ ਐਫਆਈਆਰ ਕ੍ਰਾਈਣ ਬ੍ਰਾਂਚ ਮੁਹਾਲੀ ਵਿੱਚ ਦਰਜ ਕੀਤੀ ਗਈ ਹੈ। ਪੰਜਾਬ ਸਰਕਾਰ ਨਸ਼ੇ ਫੈਲਾਉਣ ਵਾਲੇ ਨਸ਼ਿਆਂ ਦੇ ਸੌਦਾਗਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਅਤੇ ਪੰਜਾਬੀਆਂ ਨੂੰ ਇਨਸਾਫ ਦਿਵਾਉਣ ਲਈ ਵਚਨਬੱਧ ਹੈ। ਚੰਨੀ ਨੇ ਕਿਹਾ ਹੈ ਕਿ ਇਹ ਬਹੁਤ ਵੱਡੀ ਲੜਾਈ ਹੈ ਅਤੇ ਮੈਂ (ਉਹ) ਇਸ ਵਿੱਚ ਸਮੂਹ ਪੰਜਾਬੀਆਂ ਨੂੰ ਸਾਥ ਦੇਣ ਲਈ ਅਪੀਲ ਕਰਦਾ ਹਾਂ।
ਜਿਕਰਯੋਗ ਹੈ ਕਿ ਮੰਗਲਵਾਰ ਸਵੇਰੇ ਮਜੀਠੀਆ ਵਿਰੁੱਧ ਐਫਆਈਆਰ (FIR against Bikram Majithia) ਦਰਜ ਕੀਤੇ ਜਾਣ ਦੀ ਗੱਲ ਸਾਹਮਣੇ ਆ ਗਈ ਸੀ। ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਇਹ ਐਫਆਈਆਰ ਐਸਟੀਐਫ ਦੀ ਰਿਪੋਰਟ ਦੇ ਅਧਾਰ ’ਤੇ ਦਰਜ ਕੀਤੀ ਗਈ ਹੈ। ਜਿਕਰਯੋਗ ਹੈ ਕਿ ਐਸਟੀਐਫ ਦੀ ਰਿਪੋਰਟ ਵਿੱਚ ਮਜੀਠੀਆ ਦਾ ਨਾਮ ਹੈ ਜਾਂ ਨਹੀਂ, ਇਹ ਭੇਤ ਅਜੇ ਬਰਕਰਾਰ ਹੀ ਹੈ। ਨਾ ਹੀ ਹਾਈਕੋਰਟ ਨੇ ਇਹ ਰਿਪੋਰਟ ਖੋਲ੍ਹੀ ਤੇ ਜਨਤਕ ਕੀਤੀ ਹੈ ਤੇ ਨਾ ਹੀ ਸਰਕਾਰ ਵੱਲੋਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ।