ਚੰਡੀਗੜ੍ਹ : ਪੰਜਾਬ ’ਚ ਕੋਰੋਨਾ ਮਾਮਲਿਆਂ ਦੀ ਗਿਣਤੀ 'ਚ ਕੁਝ ਘੱਟਣੀ ਸ਼ੁਰੂ ਹੋਈ ਹੈ। ਜਿਸ ਦੇ ਚੱਲਦਿਆਂ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਮਾਮਲੇ ਘੱਟਣੇ ਸ਼ੁਰੂ ਹੋਣ ਲੱਗੇ ਹਨ। ਪਰ ਇਸ ਵਿਚਾਲੇ ਕਈ ਲੋਕ ਕੋਰੋਨਾ ਕਾਰਨ ਆਪਣਾ ਦਮ ਵੀ ਤੋੜ ਰਹੇ ਹਨ। ਇਸ ਦੌਰਾਨ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ 'ਚ 1514 ਲੋਕਾਂ ਦੀ ਰਿਪੋਰਟ ਕੋਰਨਾ ਪਾਜ਼ੀਟਿਵ ਆਈ ਹੈ, ਜਦਕਿ 25 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ।
ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ’ਚ 176, ਜਲੰਧਰ ’ਚ 165, ਐੱਸ. ਏ. ਐੱਸ. ਨਗਰ ’ਚ 245, ਪਠਾਨਕੋਟ ’ਚ 71, ਅੰਮ੍ਰਿਤਸਰ ’ਚ 106, ਫਤਿਹਗੜ੍ਹ ਸਾਹਿਬ ’ਚ 27, ਗੁਰਦਾਸਪੁਰ ’ਚ 54, ਪਟਿਆਲਾ ’ਚ 47, ਹੁਸ਼ਿਆਰਪੁਰ ’ਚ 68, ਬਠਿੰਡਾ ’ਚ 75, ਰੋਪੜ ’ਚ 39, ਤਰਨਤਾਰਨ ’ਚ 31, ਫਿਰੋਜ਼ਪੁਰ ’ਚ 62, ਸੰਗਰੂਰ ’ਚ 21, ਮੋਗਾ ’ਚ 25, ਕਪੂਰਥਲਾ ’ਚ 67, ਬਰਨਾਲਾ ’ਚ 12, ਫਾਜ਼ਿਲਕਾ ’ਚ 80, ਸ਼ਹੀਦ ਭਗਤ ਸਿੰਘ ਨਗਰ 17, ਫਰੀਦਕੋਟ 46, ਮਾਨਸਾ 13, ਮੁਕਤਸਰ ’ਚ 67 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।