ਕੁਲਵਿੰਦਰ ਸਿੰਘ ਦੀਆਂ ਅਸਥੀਆਂ ਕੀਤੀਆਂ ਜਲਪ੍ਰਵਾਹ
ਅਨੰਦਪੁਰ ਸਾਹਿਬ: ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੋਲੀ ਦੇ ਸ਼ਹੀਦ ਜਵਾਨ ਕੁਲਵਿੰਦਰ ਸਿੰਘ ਦੀਆਂ ਅਸਥੀਆਂ ਨੂੰ ਜਲਪ੍ਰਵਾਹ ਕਰ ਦਿੱਤਾ ਹੈ। ਕੁਲਵਿੰਦਰ ਸਿੰਘ ਦੀਆਂ ਅਸਥੀਆਂ ਗੁਰਦੁਆਰਾ ਪਾਤਾਲਪੁਰੀ ਸਾਹਿਬ ਦੇ ਨੇੜੇ ਬਣੇ ਅਸਥਘਾਟ ਤੇ ਸਤਲੁਜ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ।
ਸ਼ਹੀਦ ਕੁਲਵਿੰਦਰ ਸਿੰਘ ਦੀਆਂ ਅਸਥੀਆਂ ਕੀਤੀਆਂ ਜਲਪ੍ਰਵਾਹ
ਜ਼ਿਕਰਯੋਗ ਹੈ ਕਿ ਸੀਆਰਪੀਐਫ਼ ਵਿੱਚ ਕਾਂਸਟੇਬਲ ਦੀ ਨੌਕਰੀ ਕਰ ਰਹੇ ਜਵਾਨ ਕੁਲਵਿੰਦਰ ਸਿੰਘ ਪੁਲਵਾਮਾ 'ਚ ਹੋਏ ਹਮਲੇ ਵਿੱਚ ਸ਼ਹੀਦ ਹੋ ਗਏ ਸਨ। ਬੀਤੇ ਦਿਨੀਂ ਪਿੰਡ ਰੋਲੀ 'ਚ ਕੁਲਵਿੰਦਰ ਸਿੰਘ ਦਾ ਪੂਰੇ ਸਨਮਾਨਾਂ ਨਾਲ ਅੰਤਮ ਸਸਕਾਰ ਕੀਤਾ ਗਿਆ। ਇਸ ਦੇ ਨਾਲ ਹੀ ਅੱਜ ਸਵੇਰੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੀਆਂ ਅਸਥੀਆਂ ਨੂੰ ਜਲਪ੍ਰਵਾਹ ਕਰ ਦਿੱਤਾ ਹੈ।