ਚੰਡੀਗੜ੍ਹ: ਪੰਜਾਬ ਹਰਿਆਣਾ ਹਾਈ ਕੋਰਟ ਤੋਂ ਡੀਜੀਪੀ ਦਿਨਕਰ ਗੁਪਤਾ ਨੂੰ ਮਿਲੀ ਰਾਹਤ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਕੁਲਬੀਰ ਜ਼ੀਰਾ ਆਪਣੀ ਹੀ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਏ। ਜ਼ੀਰਾ ਨੇ ਐਡਵੋਕੇਟ ਜਨਰਲ ਅਤੁਲ ਨੰਦਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਉਹ ਅੱਜ ਫੇਲ ਹੋ ਜਾਂਦੇ ਤਾਂ ਅਤੁਲ ਨੰਦਾ ਨੂੰ ਕਿਸੇ ਨਾ ਕਿਸੇ ਨੇ ਹਟਾਅ ਜ਼ਰੂਰ ਦੇਣਾ ਸੀ।
ਬੇਅਦਬੀ ਕਰਵਾਉਣ ਵਾਲਿਆਂ ਨੂੰ ਸਜ਼ਾ ਹੁਣ ਤੱਕ ਨਾ ਦਵਾ ਸਕਣ 'ਤੇ ਕੁਲਬੀਰ ਜੀਰਾ ਨੇ ਕਿਹਾ ਕਿ ਜੇਕਰ ਅਫ਼ਸਰਾਂ ਨੂੰ ਬਚਾਉਣ ਲਈ ਸੁਪਰੀਮ ਕੋਰਟ ਤੋਂ ਵਕੀਲ ਲਿਆਂਦੇ ਜਾ ਸਕਦੇ ਹਨ ਤਾਂ ਬੇਅਦਬੀ ਦੇ ਮਾਮਲੇ 'ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸੁਪਰੀਮ ਕੋਰਟ ਤੋਂ ਵਕੀਲ ਕਿਉਂ ਨਹੀਂ ਲਿਆਏ ਜਾ ਸਕਦੇ।
ਕੁਲਬੀਰ ਜ਼ੀਰਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਵੀ ਸਜ਼ਾ ਦਿਵਾਉਣ ਨੂੰ ਲੈ ਕੇ ਸੁਪਰੀਮ ਕੋਰਟ ਤੋਂ ਵਕੀਲ ਲਿਆ ਕੇ ਪਹਿਲ ਦੇ ਆਧਾਰ ਕੇਸ ਲੜਨੇ ਚਾਹੀਦੇ ਹਨ ਕਿਉਂਕਿ ਇਹ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਹੈ।
ਕੁਲਬੀਰ ਜ਼ੀਰਾ ਨੇ ਇਹ ਵੀ ਮੰਨਿਆ ਕਿ ਅਫਸਰਸ਼ਾਹੀ ਦੀ ਨਾਲਾਇਕੀ ਕਰਕੇ ਇਹ ਢਿੱਲੇ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਰ, ਹੁਣ ਸਾਡੀ ਸਰਕਾਰ ਚੰਗਾ ਕੰਮ ਕਰ ਰਹੀ ਹੈ ਤੇ ਕੰਮ ਨਾ ਕਰਨ ਵਾਲੇ ਅਫਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਕੁਲਬੀਰ ਜ਼ੀਰਾ ਨੇ ਅੱਗੇ ਕਿਹਾ ਕਿ ਜੇਕਰ ਸਰਕਾਰ ਵਿੱਚ ਬਿਜਲੀ ਮੰਤਰੀ ਦੀ ਸੀਟ ਖਾਲੀ ਪਈ ਹੈ ਪਰ ਬਿਜਲੀ ਮੰਤਰੀ ਹੁਣ ਤੱਕ ਨਹੀਂ ਲਗਾਇਆ ਗਿਆ। ਜੇ ਹੁੰਦਾ ਤਾਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਿਜਲੀ ਮੁੱਦੇ 'ਤੇ ਪ੍ਰੈੱਸ ਕਾਨਫ਼ਰੰਸ ਕਰਨ ਦੀ ਲੋੜ ਨਾ ਪੈਂਦੀ।