ਪੰਜਾਬ

punjab

ETV Bharat / city

ਜੱਗੂ ਭਗਵਾਨਪੁਰੀਏ ਦਾ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਕੋਈ ਸਬੰਧ :ਡੀਜੀਪੀ

ਗੈਂਗਸਟਾਰ ਜੱਗੂ ਭਾਗਵਾਨਪੁਰੀਆ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਇੱਕ ਪਟੀਸ਼ਨ ਰਾਹੀ ਜੇਲ੍ਹ ਤਬਦੀਲ ਕਰਨ ਦੀ ਮੰਗ ਕੀਤੀ ਸੀ । ਜੱਗੂ ਦੀ ਇਸ ਮੰਗ ਨੂੰ ਅਦਾਲਤ ਨੇ ਫਿਲਹਾਲ ਦੀ ਘੜੀ ਮੰਨਣ ਤੋਂ ਨਾਂਹ ਕਰ ਦਿੱਤੀ ਹੈ । ਜੱਗੂ ਭਗਵਾਨਪੁਰੀਆ ਦੇ ਵਕੀਲ ਨੇ ਕਿਹਾ ਇਸ ਮਾਮਲੇ ਦੀ ਅਗਲੀ ਸੁਣਵਾਈ ਚਾਰ ਮਈ ਨੂੰ ਹੋਵੇਗੀ । ਡੀਜੀਪੀ ਪੰਜਾਬ ਦੀ ਤਰਫ਼ੋਂ ਦਾਖ਼ਲ ਕੀਤੇ ਗਏ ਇੱਕ ਹਲਫੀਆਂ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੱਗੂ ਭਗਵਾਨਪੁਰੀਏ ਦੇ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ।

ਜੱਗੂ ਭਗਵਾਨਪੁਰੀਏ ਦਾ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਕੋਈ ਸਬੰਧ :ਡੀਜੀਪੀ
ਜੱਗੂ ਭਗਵਾਨਪੁਰੀਏ ਦਾ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਕੋਈ ਸਬੰਧ :ਡੀਜੀਪੀ

By

Published : Mar 4, 2020, 9:43 PM IST

ਚੰਡੀਗੜ੍ਹ : ਗੈਂਗਸਟਰ ਜੱਗੂ ਭਾਗਵਾਨਪੁਰੀਆ ਨੇ ਆਪਣੀ ਜਾਨ ਨੂੰ ਖ਼ਤਰਾ ਦੱਸ ਦੇ ਹੋਏ ਜੇਲ੍ਹ ਤਬਦੀਲ ਕਰਵਾਉਣ ਲਈ ਇੱਕ ਅਪੀਲ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਦਾਖ਼ਲ ਕੀਤੀ ਗਈ ਸੀ, ਜਿਸ 'ਤੇ ਅਦਾਲਤ ਵਿੱਚ ਸੁਣਵਾਈ ਹੋਈ । ਸੁਣਵਾਈ ਦੌਰਾਨ ਅਦਾਲਤ ਨੇ ਜੱਗੂ ਭਾਗਵਾਨਪੁਰੀਆ ਦੀ ਜੇਲ੍ਹ ਤਬਦੀਲੀ ਦੀ ਮੰਗ ਨੂੰ ਖਾਰਜ਼ ਕਰ ਦਿੱਤਾ ।

ਜੱਗੂ ਭਗਵਾਨਪੁਰੀਏ ਦਾ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਕੋਈ ਸਬੰਧ :ਡੀਜੀਪੀ

ਕੇਸ ਦੀ ਸੁਣਵਾਈ ਬਾਰੇ ਜਾਣਕਾਰੀ ਦਿੰਦੇ ਜੱਗੂ ਦੇ ਵਕੀਲ ਪਰਦੀਪ ਵਿਕਰ ਨੇ ਕਿਹਾ ਹੋਏ ਉਨ੍ਹਾਂ ਦੇ ਮੁਅਕਲ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਸ ਦੀ ਜਾਨ ਨੂੰ ਜੇਲ੍ਹ ਵਿੱਚ ਅਤੇ ਜੇਲ੍ਹ ਤੋਂ ਬਾਹਰ ਖ਼ਤਰਾ ਹੈ। ਜਿਸ 'ਤੇ ਪੰਜਾਬ ਸਰਕਾਰ , ਜੇਲ੍ਹ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਨੇ ਅੱਜ ਆਪਣਾ ਪੱਖ ਅਦਾਲਤ ਵਿੱਚ ਰੱਖਿਆ ਸੀ ।

ਜੱਗੂ ਭਗਵਾਨਪੁਰੀਏ ਦਾ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਕੋਈ ਸਬੰਧ :ਡੀਜੀਪੀ

ਵਕੀਲ ਪਰਦੀਪ ਵਿਕਰ ਨੇ ਸਰਕਾਰ ਤੇ ਪੁਲਿਸ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਜੇਕਰ ਜੱਗੂ ਜੇਲ੍ਹ ਅੰਦਰੋਂ ਆਪਣਾ ਰੈਕਟ ਚਲਾ ਰਿਹਾ ਹੈ । ਫਿਰ ਕਿਸੇ ਵੀ ਜਿੰਮੇਵਾਰ ਅਫਸਰ 'ਤੇ ਹਾਲੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ ।

ਜਿਸ ਤੋਂ ਬਾਅਦ ਅਦਾਲਤ ਨੇ ਸੁਣਵਾਈ ਦੌਰਾਨ ਜੱਗੂ ਭਗਵਾਨਪੁਰੀਆ ਦੀ ਅਪੀਲ ਨੂੰ ਖਾਰਜ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੱਗੂ ਖ਼ਿਲਾਫ਼ ਪੁਲਿਸ ਫਰਜ਼ੀ ਕੇਸ ਤਿਆਰ ਕਰ ਰਹੀ ਹੈ। ਸਿਆਸੀ ਪਾਰਟੀਆਂ ਜੋ ਉਸ 'ਤੇ ਕਿਸੇ ਧਿਰ ਨਾਲ ਜੁੜ ਹੋਏ ਹੋਣ ਦਾ ਇਲਜ਼ਾਮ ਲਗਾ ਰਹੀਆਂ ਹਨ। ਉਸ ਇਲਜ਼ਾਮ ਨੂੰ ਪੰਜਾਬ ਪੁਲਿਸ ਮੁੱਖੀ ਦੇ ਵੱਲੋਂ ਅਦਾਲਤ ਵਿੱਚ ਦਿੱਤਾ ਗਏ ਹਲਫੀਆ ਬਿਆਨ ਨੇ ਖਾਰਜ਼ ਕਰਦਾ ਹੈ।

ਇਹ ਵੀ ਪੜ੍ਹੋ : ਮਨਪ੍ਰੀਤ ਮੰਨਾ ਕਤਲਕਾਂਡ: ਗੈਂਗਸਟਰ ਕਪਿਲ ਫੋਗਾਟ 2 ਦਿਨ ਹੋਰ ਪੁਲਿਸ ਰਿਮਾਂਡ 'ਤੇ

ਇਸ ਮਾਮਲੇ ਦੀ ਅਗਲੀ ਸੁਣਵਾਈ ਚਾਰ ਮਈ ਹੋਵੇਗੀ , ਜਿਸ ਵਿੱਚ ਮੁੜ ਜੇਲ੍ਹ ਤਬਦੀਲੀ 'ਤੇ ਬਹਿਸ ਹੋ ਸਕਦੀ ਹੈ।

ABOUT THE AUTHOR

...view details