ਪੰਜਾਬ

punjab

ETV Bharat / city

ਜਗਦੇਵ ਸਿੰਘ ਬੋਪਾਰਾਏ ਨੂੰ ਅਕਾਲੀ ਦਲ ਨੇ ਬਣਾਇਆ ਵਾਈਸ ਪ੍ਰੈਜ਼ੀਡੈਂਟ - Chandigarh

ਚੰਡੀਗੜ੍ਹ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ (Press conference) ਕੀਤੀ ਅਤੇ ਇਸ ਮੌਕੇ ਜਗਦੇਵ ਸਿੰਘ ਬੋਪਾਰਾਏ ਪਾਰਟੀ ਦਾ ਵਾਈਸ ਪ੍ਰੈਜ਼ੀਡੈਟ (Vice President) ਬਣਾਇਆ ਗਿਆ ਹੈ।ਉਨ੍ਹਾਂ ਕਿਹਾ ਹੈ ਕਿ ਮੈਂ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਪੂਰੀ ਕਰਾਂਗਾ।

ਜਗਦੇਵ ਸਿੰਘ ਬੋਪਾਰਾਏ ਨੂੰ ਅਕਾਲੀ ਦਲ ਨੇ ਬਣਾਇਆ ਵਾਈਸ ਪ੍ਰੈਜ਼ੀਡੈਂਟ
ਜਗਦੇਵ ਸਿੰਘ ਬੋਪਾਰਾਏ ਨੂੰ ਅਕਾਲੀ ਦਲ ਨੇ ਬਣਾਇਆ ਵਾਈਸ ਪ੍ਰੈਜ਼ੀਡੈਂਟ

By

Published : Sep 22, 2021, 5:16 PM IST

ਚੰਡੀਗੜ੍ਹ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ (Chandigarh) ਵਿੱਚ ਪ੍ਰੈੱਸ ਕਾਨਫਰੰਸ (Press conference) ਕੀਤੀ।ਇਸ ਮੌਕੇ ਜਗਦੇਵ ਸਿੰਘ ਬੋਪਾਰਾਏ ਨੂੰ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ (Vice President) ਬਣਾਇਆ ਗਿਆ।ਇਸ ਮੌਕੇ ਕਈ ਪਰਿਵਾਰ ਅਕਾਲੀ ਦਲ ਵਿਚ ਸ਼ਾਮਿਲ ਹੋਏ।

ਇਸ ਮੌਕੇ ਜਗਦੇਵ ਸਿੰਘ ਬੋਪਾਰਾਏ ਦਾ ਕਹਿਣਾ ਹੈ ਕਿ ਪਾਰਟੀ ਤੋਂ ਮੈਂ ਕਦੇ ਵੀ ਕੋਈ ਅਹੁਦਾ ਨਹੀਂ ਮੰਗਿਆ ਹੈ।ਉਨ੍ਹਾਂ ਕਿਹਾ ਹੈ ਕਿ ਪਾਰਟੀ ਨੇ ਮੇਰੇ ਕੰਮਾਂ ਨੂੰ ਵੇਖਦੇ ਹੋਏ ਮੈਨੂੰ ਵਾਈਸ ਪ੍ਰੈਜ਼ੀਡੈਂਟ ਲਗਾਇਆ ਗਿਆ ਹੈ।ਉਨ੍ਹਾਂ ਕਿਹਾ ਹੈ ਕਿ ਮੈਂ ਪਾਰਟੀ ਪ੍ਰਧਾਨ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਦਾ ਹਾਂ।ਇਸ ਮੌਕੇ ਉਨ੍ਹਾਂ ਕਾਂਗਰਸ ਉਤੇ ਤੰਜ ਕਸਦੇ ਹੋਏ ਕਿਹਾ ਹੈ ਕਿ ਉਨ੍ਹਾਂ ਕਿਹਾ ਹੈ ਕਿ ਕਾਂਗਰਸ ਵਿਚ ਭ੍ਰਿਸ਼ਟਾਚਾਰ ਅਤੇ ਭਤੀਜਾ ਬਾਦ ਨੂੰ ਵੇਖਦੇ ਹੋਏ ਅਕਾਲੀ ਦਲ ਵਚਿ ਸ਼ਮਿਲ ਹੋਇਆ ਹਾਂ।

ਜਗਦੇਵ ਸਿੰਘ ਬੋਪਾਰਾਏ ਨੂੰ ਅਕਾਲੀ ਦਲ ਨੇ ਬਣਾਇਆ ਵਾਈਸ ਪ੍ਰੈਜ਼ੀਡੈਂਟ

ਉਨ੍ਹਾਂ ਕਿਹਾ ਹੈ ਕਿ ਪਾਰਟੀ ਨੇ ਮੇਰੀ ਯੋਗਤਾ ਨੂੰ ਵੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਵਾਈਸ ਪ੍ਰੈਜ਼ੀਡੈਟ ਬਣਾਇਆ ਹੈ ਇਸ ਲਈ ਮੈਂ ਸਾਰੇ ਅਕਾਲੀ ਪ੍ਰਧਾਨ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਾ ਹਾਂ।ਉਨ੍ਹਾਂ ਕਿਹਾ ਹੈ ਕਿ ਪਾਰਟੀ ਨੇ ਜੋ ਮੈਨੂੰ ਸੇਵਾ ਬਖ਼ਸ਼ੀ ਹੈ ਉਸ ਨੂੰ ਮੈਂ ਬੜੀ ਤਨਦੇਹੀ ਨਾਲ ਪੂਰੀ ਕਰਾਂਗਾ।

ਤੁਹਾਨੂੰ ਦੱਸ ਦੇਈਏ ਕਿ ਬੋਪਾਰਾਏ ਨੇ ਕਾਂਗਰਸ ਦੇ ਪ੍ਰਧਾਨ ਨੂੰ ਅਸਤੀਫਾ ਦੇ ਦਿੱਤਾ ਸੀ।ਉਨ੍ਹਾਂ ਨੇ ਵਿਧਾਇਕ ਗੁਰਕੀਰਤ ਕੋਟਲੀ ਅਤੇ ਲਖਵੀਰ ਸਿੰਘ ਲੱਖਾ ਸਮੇਤ ਕਈ ਵੱਡੇ ਕਾਂਗਰਸੀ ਆਗੂਆਂ ਨੇ ਉਤੇ ਚੱਲ ਰਹੇ ਕੇਸਾਂ ਵਿਚ ਐਡਵੋਕਟੇ ਜਸਵਿੰਦਰ ਸਿੰਘ ਲੋਟੇ ਦੀ ਮਦਦ ਕੀਤੀ ਸੀ ਜਿਸ ਕਾਰਨ ਉਨ੍ਹਾਂ ਨੇ ਕਾਂਗਰਸ ਪਾਰਟੀ ਵਿਚੋਂ ਅਸਤੀਫਾ ਦਿੱਤਾ ਸੀ।

ਇਹ ਵੀ ਪੜੋ:ਬਠਿੰਡਾ ਨਗਰ ਨਿਗਮ ਮੇਅਰ ਦਾ ਸ਼ਹਿਰ ਵਾਸੀਆਂ ਨੂੰ ਫਰਮਾਨ

ABOUT THE AUTHOR

...view details