ਚੰਡੀਗੜ੍ਹ: ਆਈ.ਏ.ਐਸ ਮਹਿਲਾ ਅਫ਼ਸਰ ਨਾਲ ਛੇੜਛਾੜ ਮਾਮਲੇ ਵਿੱਚ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਮਹਿਲਾ ਕਮਿਸ਼ਨ ਵੱਲੋਂ ਜਾਂਚ ਮੁੜ ਸ਼ੁਰੂ ਕਰਨ ਤੋਂ ਬਾਅਦ ਲਗਾਤਾਰ ਵਿਧਾਇਕ ਅਤੇ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਖੜ੍ਹੇ ਹੁੰਦੇ ਦਿਖਾਈ ਦੇ ਰਹੇ ਹਨ। ਇਸ ਦੇ ਚੱਲਦਿਆਂ ਚੰਨੀ ਦੀ ਰਿਹਾਇਸ਼ 'ਤੇ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਪਰਗਟ ਸਿੰਘ, ਨੱਥੂ ਰਾਮ ਅਤੇ ਸੁਰਜੀਤ ਧੀਮਾਨ ਵੱਲੋਂ ਮੁਲਾਕਾਤ ਕੀਤੀ ਗਈ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦਾ ਅਹੁਦਾ ਇੱਕ ਸੰਵਿਧਾਨਕ ਅਹੁਦਾ ਹੈ ਅਤੇ ਸੰਵਿਧਾਨਕ ਅਹੁਦੇ 'ਤੇ ਰਹਿੰਦਿਆਂ ਉਹ ਕਿਸੇ ਵੀ ਤਰੀਕੇ ਦਾ ਧਰਨਾ ਅਤੇ ਹਾਈ ਕਮਾਨ ਕੋਲ ਜਾਣ ਦੀ ਗੱਲ ਕਰਨ ਬਾਰੇ ਨਹੀਂ ਕਹਿ ਸਕਦੇ। ਪਰਗਟ ਸਿੰਘ ਨੇ ਇੱਥੋਂ ਤੱਕ ਕਿਹਾ ਕਿ ਜਿਸ ਕੰਮ ਵੱਲ ਤਾਕਤ ਲਗਾਉਣੀ ਚਾਹੀਦੀ ਸੀ, ਉਸ ਨੂੰ ਛੱਡ ਗਲਤ ਪਾਸੇ ਤਾਕਤ ਲਗਾਈ ਜਾ ਰਹੀ ਹੈ।