ਪੰਜਾਬ

punjab

ETV Bharat / city

ਸੁਖਪਾਲ ਸਰਾਂ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ

ਪੰਜਾਬ ਭਾਜਪਾ ਸਕੱਤਰ ਸੁਖਪਾਲ ਸਿੰਘ ਸਰਾਂ ਦੇ ਖਿਲਾਫ ਹੋਈ ਐਫਆਈਆਰ ਨੂੰ ਲੈ ਕੇ ਉਨ੍ਹਾਂ ਨੇ ਪੰਜਾਬ-ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਇਆ ਹੈ ਅਤੇ ਦਰਜ ਐਫ਼ਆਈਆਰ ਨੂੰ ਰੱਦ ਕਰਨ ਲਈ ਪਟੀਸ਼ਨ ਦਰਜ ਕੀਤੀ ਹੈ।

ਸੁਖਪਾਲ ਸਰਾਂ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ
ਸੁਖਪਾਲ ਸਰਾਂ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ

By

Published : Jan 16, 2021, 3:57 PM IST

ਚੰਡੀਗੜ੍ਹ: ਪੰਜਾਬ ਭਾਜਪਾ ਸਕੱਤਰ ਸੁਖਪਾਲ ਸਿੰਘ ਸਰਾਂ ਦੇ ਖਿਲਾਫ ਹੋਈ ਐਫਆਈਆਰ ਨੂੰ ਲੈ ਕੇ ਉਨ੍ਹਾਂ ਨੇ ਪੰਜਾਬ-ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਇਆ ਹੈ ਅਤੇ ਦਰਜ ਐਫ਼ਆਈਆਰ ਨੂੰ ਰੱਦ ਕਰਨ ਲਈ ਪਟੀਸ਼ਨ ਦਰਜ ਕੀਤੀ ਹੈ।

ਹਾਈਕੋਰਟ ਨੇ ਜਵਾਬ ਲਈ ਕੀਤਾ ਤਲਬ

ਹਾਈਕੋਰਟ ਨੇ ਪੰਜਾਬ ਸਰਕਾਰ ਸਣੇ ਬਠਿੰਡਾ ਦੇ ਐਸਐਸਪੀ, ਐਸਐਚਓ ਤੇ ਸ਼ਿਕਾਇਤਕਾਰਤਾ ਨੂੰ ਜਵਾਬ ਲਈ ਤਲਬ ਕੀਤਾ ਹੈ। ਜਵਾਬ ਤਲਬੀ ਵਿੱਚ ਹਾਈਕੋਰਟ ਨੇ ਪੁੱਛਿਆ ਹੈ ਕਿ ਭਾਜਪਾ ਆਗੂ ਸਰਾਂ ਵਿਰੁੱਧ ਜੋ ਐਫਆਈਆਰ ਦਰਜ ਕੀਤੀ ਗਈ ਹੈ ਉਸ ਉਪਰ ਰੋਕ ਕਿਉਂ ਨਾ ਲਗਾਈ ਜਾਵੇ।

ਕੀ ਹੈ ਮਾਮਲਾ?

  • ਸੁਖਪਾਲ ਸਰਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਇੱਕ ਟੀਵੀ ਪ੍ਰੋਗਰਾਮ ਦੇ ਦੌਰਾਨ ਉਨ੍ਹਾਂ ਨੇ ਕਿਹਾ ਹੈ ਕਿ ਇਹ ਨਵੇਂ ਕਾਨੂੰਨ ਵਿਰੋਧੀ ਧਿਰਾਂ ਦੇ ਲਈ 'ਜ਼ਫ਼ਰਨਾਮਾ' ਹੈ ਜਿਹੜਾ ਕਿ ਵਿਚੋਲਿਆਂ ਤੇ ਏਜੰਟਾਂ ਦੀ ਹਮਾਇਤ ਕਰਦੇ ਹਨ।
  • 'ਜ਼ਫ਼ਰਨਾਮਾ' ਸ਼ਬਦ ਦੇ ਵਿਵਾਦ ਨੂੰ ਲੈ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ 'ਚ ਐਫਆਈਆਰ ਦਰਜ ਹੋਈ ਹੈ।
  • ਪਟੀਸ਼ਨਕਰਤਾ ਦਾ ਕਹਿਣਾ ਹੈ ਕਿ 'ਜ਼ਫ਼ਰਨਾਮਾ' ਫ਼ਾਰਸੀ ਸ਼ਬਦ ਹੈ ਜਿਸ ਦਾ ਅਰਥ 'ਲੈਟਰ ਆਫ਼ ਵਿਕਟਰੀ' ਹੈ।

ABOUT THE AUTHOR

...view details