ਪੰਜਾਬ

punjab

By

Published : Apr 1, 2021, 10:23 AM IST

Updated : Apr 1, 2021, 11:58 AM IST

ETV Bharat / city

ਪੰਜਾਬ 'ਚ ਅੱਜ ਤੋਂ ਔਰਤਾਂ ਕਰਨਗੀਆਂ ਮੁਫ਼ਤ ਬੱਸ ਸਫਰ, ਕੈਪਟਨ ਨੇ ਕੀਤਾ ਉਦਘਾਟਨ

ਪੰਜਾਬ ਵਿੱਚ ਅੱਜ ਤੋਂ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਸ਼ੁਰੂ ਹੋ ਰਹੀ ਹੈ। ਜਿਸ ਦਾ ਲਾਭ ਸੂਬੇ ਦੀਆਂ ਕਰੀਬ 1.31 ਕਰੋੜ ਔਰਤਾਂ ਨੂੰ ਹੋਵੇਗਾ। ਲੰਘੇ ਦਿਨੀਂ ਪੰਜਾਬ ਕੈਬਿਨੇਟ ਵਿੱਚ ਇਸ ਸਹੂਲਤ ਉੱਤੇ ਮਨਜ਼ੂਰੀ ਦੀ ਮੋਹਰ ਲਗਾਈ।

ਫ਼ੋਟੋ
ਫ਼ੋਟੋ

ਚੰਡੀਗੜ੍ਹ: ਪੰਜਾਬ ਵਿੱਚ ਅੱਜ ਤੋਂ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਸ਼ੁਰੂ ਹੋ ਰਹੀ ਹੈ। ਜਿਸ ਦਾ ਲਾਭ ਸੂਬੇ ਦੀਆਂ ਕਰੀਬ 1.31 ਕਰੋੜ ਔਰਤਾਂ ਨੂੰ ਹੋਵੇਗਾ। ਲੰਘੇ ਦਿਨੀਂ ਪੰਜਾਬ ਕੈਬਿਨੇਟ ਵਿੱਚ ਇਸ ਸਹੂਲਤ ਉੱਤੇ ਮਨਜ਼ੂਰੀ ਦੀ ਮੋਹਰ ਲਗਾਈ।

ਸੂਬਾ ਸਰਕਾਰ ਵੱਲੋਂ ਮੁਫਤ ਬੱਸ ਸਫਰ ਸਹੂਤ ਦੇ ਉਦਘਾਟਨ ਸਮਾਗਮ ਧੂਮਧਾਮ ਨਾਲ ਕੀਤਾ ਜਾਵੇਗਾ। ਮੁੱਖ ਮੰਤਰੀ ਕੈਪਟਨ ਅੱਜ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਸੂਬੇ ਭਰ ਦੇ ਉਨ੍ਹਾਂ ਪੇਂਡੂ ਅਤੇ ਸ਼ਹਿਰੀ ਪੁਆਇੰਟਾਂ ਨਾਲ ਜੁੜਨਗੇ ਜਿੱਥੇ ਮੁਫ਼ਤ ਬੱਸ ਦੇ ਸੇਵਾ ਦੇ ਪ੍ਰੋਗਰਾਮ ਹੋਣਗੇ। ਮੁਫ਼ਤ ਬੱਸ ਸੇਵਾ ਦਾ ਉਦਘਾਟਨ ਸੰਸਦ ਮੈਂਬਰ, ਵਿਧਾਇਕ, ਮੇਅਰ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਡੀਸੀ ਅਤੇ ਐਸਡੀਐਮ ਕਰਨਗੇ।

ਸੂਬੇ ਭਰ ਵਿੱਚ ਕਰੀਬ ਇੱਕ ਹਜ਼ਾਰ ਥਾਵਾਂ ਉੱਤੇ ਇਹ ਉਦਘਾਟਨ ਸਮਾਗਮ ਹੋਣਗੇ। ਸਿਆਸੀ ਲਾਹੇ ਲਈ ਅੱਜ ਸਰਕਾਰ ਪੂਰੇ ਦਿਨ ਸਰਗਰਮ ਰਹੇਗੀ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਆਪਣੇ ਕਾਰਜਕਾਲ ਦੇ ਅਖੀਰਲੇ ਸਾਲ ਵਿੱਚ ਔਰਤਾਂ ਨੂੰ ਮੁਫ਼ਤ ਸਫਰ ਦੀ ਸਹੂਲਤ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ 5 ਮਾਰਚ ਨੂੰ ਪੇਸ਼ ਹੋਏ ਬਜਟ ਵਿੱਚ ਔਰਤਾਂ ਨੂੰ ਮੁਫ਼ਤ ਸਫਰ ਦੀ ਸਹੂਲਤ ਦੇਣ ਦੀ ਯੋਜਨਾ ਦਾ ਐਲਾਨ ਕੀਤਾ ਸੀ ਇਸ ਸਕੀਮ ਵਿੱਚ ਔਰਤਾਂ ਪੀਆਰਟੀਸੀ ਅਤੇ ਪਨਬੱਸ ਅਤੇ ਸਥਾਨਕ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫਰ ਕਰ ਸਕਣਗੀਆਂ।

Last Updated : Apr 1, 2021, 11:58 AM IST

ABOUT THE AUTHOR

...view details