ਮਲੇਰਕੋਟਲਾ :ਪੰਜਾਬ ਦੇ ਸਾਬਕਾ ਡੀਜੀਪੀ (ਆਈਪੀਐਸ) ਅਫਸਰ ਇਜ਼ਹਾਰ ਆਲਮ (73) ਸਾਹਿਬ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ! ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਨੇ ਚੰਡੀਗੜ੍ਹ ਵਿੱਚ ਆਖਰੀ ਸਾਹ ਲਿਆ।
ਉਨ੍ਹਾੰ ਪੰਜਾਬ ਵਿੱਚ ਅੱਤਵਾਦ ਦੇ ਖਾਤਮੇ ਵਿਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ। ਉਹ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਵੀ ਰਹੇ ਅਤੇ ਉਹ ਇਮਰਤ-ਏ-ਸ਼ਰੀਆ ਪੰਜਾਬ ਦੇ ਸੰਸਥਾਪਕ ਚੇਅਰਮੈਨ ਵੀ ਸਨ।
ਕੱਲ੍ਹ ਕੀਤਾ ਜਾਵੇਗਾ ਸਪੁਰਦ-ਏ-ਖਾਕ
ਅੱਜ ਉਨ੍ਹਾਂ ਦੀ ਮੌਤ ‘ਤੇ ਪੂਰੇ ਪੰਜਾਬ‘ ਚ ਸੋਗ ਦੀ ਲਹਿਰ ਹੈ। ਇਜ਼ਹਾਰ ਆਲਮ ਦੇ ਪਰਿਵਾਰ ਨੇ ਜਾਣਕਾਰੀ ਸਾਂਢੀ ਕਰਦਿਆਂ ਦੱਸਿਆ ਮਰਹੂਮ ਇਜ਼ਹਾਰ ਆਲਮ ਦੀ ਮ੍ਰਿਤਕ 7 ਜੁਲਾਈ ਨੂੰ ਸਰਹਿੰਦ ਰੋਜਾ ਸ਼ਰੀਫ ਨੇੜੇ ਸਪੁਰਦ-ਏ-ਖਾਕ ਕੀਤਾ ਜਾਵੇਗਾ। ਇਜ਼ਹਾਰ ਆਲਮ ਬਿਹਾਰ ਦਾ ਵਸਨੀਕ ਸੀ। ਉਨ੍ਹਾਂ ਆਪਣੀ ਮੁਢਲੀ ਵਿਦਿਆ ਬਿਹਾਰ ਦੇ ਇਕ ਮਦਰੱਸੇ ਤੋਂ ਕੀਤੀ।
ਇਹ ਵੀ ਪੜ੍ਹੋ : ਕਰੋੜਾਂ ਦੀ ਠੱਗੀ ਮਾਮਲੇ 'ਚ ਪੰਜਾਬ ਦੇ DGP ਨੂੰ ਹਾਈ ਕੋਰਟ ਵੱਲੋਂ ਨੋਟਿਸ ਜਾਰੀ