ਪੰਜਾਬ

punjab

ਪਹਿਲੀ ਵਾਰ ਮਾਂ ਬਣਨ ਵਾਲੀਆਂ ਔਰਤਾਂ ਨੂੰ ਮਿਲੇਗੀ ਤੋਹਫ਼ਾ

By

Published : Jul 31, 2019, 8:55 AM IST

ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਪਹਿਲੀ ਵਾਰ ਮਾਂ ਬਣਨ ਵਾਲੀਆਂ ਔਰਤਾਂ ਲਈ ਸਰਕਾਰ 5 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਤਿੰਨ ਕਿਸ਼ਤਾਂ 'ਚ ਦੇਵੇਗੀ। ਗਰਭਵਤੀ ਔਰਤਾਂ ਵੱਲੋਂ ਆਪਣੇ ਨੇੜੇ ਦੇ ਆਂਗਨਵਾੜੀ ਕੇਂਦਰਾਂ ਵਿਖੇ ਰਜਿਸਟਰੇਸ਼ਨ ਕਰਵਾਉਣੀ ਅਤੇ ਨੇੜਲੇ ਸਿਹਤ ਕੇਂਦਰ ਤੋਂ ਜੱਚਾ ਬੱਚਾ ਸਿਹਤ ਕਾਰਡ ਬਨਵਾਉਣਾ ਲਾਜ਼ਮੀ ਹੈ।

ਫ਼ੋਟੋ

ਨਵੀ ਦਿੱਲੀ: ਦੇਸ਼ ਵਿੱਚ ਲਗਾਤਾਰ ਦੂਜੀ ਵਾਰ ਬਣੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਮਾਂ ਬਣਨ ਵਾਲੀਆਂ ਔਰਤਾਂ ਲਈ ਯੋਜਨਾ ਚਲਾਈ ਜਾ ਰਹੀ ਹੈ ਇਹ ਯੋਜਨਾ ਦਾ ਨਾਮ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਹੈ। ਇਸ ਯੋਜਨਾ ਤਹਿਤ ਪਹਿਲੀ ਵਾਰ ਮਾਂ ਬਣਨ ਵਾਲੀ ਔਰਤ ਨੂੰ 5 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਤਿੰਨ ਕਿਸ਼ਤਾਂ 'ਚ ਦਿੱਤੀ ਜਾਦੀ ਹੈ।

ਇਸ ਯੋਜਨਾ ਦੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਦਿਆਲਨ ਨੇ ਦੱਸਿਆ ਹੈ ਕਿ ਮਾਂ ਬਣਨ ਵਾਲੀਆਂ ਰਜਿਸਟਰਡ ਔਰਤਾਂ ਨੂੰ 1 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਗਰਭ ਰਜਿਟਰ ਕਰਵਾਉਣ ਸਮੇਂ ਦਿੱਤੀ ਜਾਂਦੀ ਹੈ ਜਦਕਿ 2 ਹਜ਼ਾਰ ਰੁਪਏ ਦੀ ਦੂਜੀ ਕਿਸ਼ਤ ਗਰਭ ਦੇ 6 ਮਹੀਨੇ ਚ ਦੂਜੇ ਚੈੱਕਅਪ ਮੌਕੇ ਅਤੇ ਤੀਜੀ ਕਿਸ਼ਤ ਵਜੋਂ 2 ਹਜ਼ਾਰ ਰੁਪਏ ਨਵ ਜਨਮੇ ਬੱਚੇ ਦੇ ਪਹਿਲੇ ਗੇੜ ਦਾ ਟੀਕਾਕਰਨ ਪੂਰਾ ਹੋਣ 'ਤੇ ਦਿੱਤੇ ਜਾਂਦੇ ਹਨ।

ਇਹ ਵੀ ਪੜ੍ਹੌ: ਖੇਡ ਮੰਤਰੀ ਨੇ ਸਾਂਭੀਆਂ ਨਵਜੋਤ ਸਿੱਧੂ ਦੀ ਕੋਠੀ ਦੀਆਂ ਚਾਭੀਆਂ
ਡਿਪਟੀ ਕਮਿਸ਼ਨਰ ਦਿਆਲਨ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਹੁਣ ਤੱਕ ਪਹਿਲੀ ਵਾਰ ਮਾਂ ਬਣੀਆਂ 7,869 ਲਾਭਪਾਤਰੀ ਔਰਤਾਂ ਨੂੰ ਕੁੱਲ 3 ਕਰੋੜ 15 ਲੱਖ 8 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ।
ਜ਼ਿਲ੍ਹਾ ਪ੍ਰੋਗਰਾਮ ਅਫਸਰ ਸੁਖਦੀਪ ਸਿੰਘ ਨੇ ਦੱਸਿਆ ਹੈ ਇਸ ਯੋਜਨਾ ਦਾ ਲਾਭ ਲੈਣ ਲਈ ਗਰਭਵਤੀ ਔਰਤਾਂ ਵੱਲੋਂ ਆਪਣੇ ਨੇੜੇ ਦੇ ਆਂਗਨਵਾੜੀ ਕੇਂਦਰਾਂ ਵਿਖੇ ਰਜਿਸਟਰੇਸ਼ਨ ਕਰਵਾਉਣੀ ਅਤੇ ਨੇੜਲੇ ਸਿਹਤ ਕੇਂਦਰ ਤੋਂ ਜੱਚਾ ਬੱਚਾ ਸਿਹਤ ਕਾਰਡ ਬਨਵਾਉਣਾ ਲਾਜ਼ਮੀ ਹੈ।
ਇਸ ਦੇ ਨਾਲ ਹੀ ਦੱਸਿਆ ਕਿ ਇਸ ਸਕੀਮ ਤਹਿਤ ਉਪਰੋਕਤ ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਪਾਈ ਜਾਂਦੀ ਹੈ।

ABOUT THE AUTHOR

...view details