ਚੰਡੀਗੜ੍ਹ: 32 ਕਿਸਾਨ ਜਥੇਬੰਦੀਆਂ (Farmers' organizations) ਵੱਲੋਂ ਮੁੱਖ ਮੰਤਰੀ (Chief Minister) ਚਰਨਜੀਤ ਸਿੰਘ ਚੰਨੀ (Charanjit Singh Channi) ਨਾਲ ਮੁਲਾਕਾਤ ਕੀਤੀ ਜਾਵੇਗਾ। ਇਹ ਮੁਲਾਕਾਤ ਪੰਜਾਬ ਭਵਨ ਵਿੱਚ ਕਰੀਬ 11 ਵਜੇ ਹੋਵੇਗੀ।
ਇਹ ਵੀ ਪੜੋ:ਕਿਸਾਨਾਂ ਨੂੰ ਲੈਕੇ SGPC ਪ੍ਰਧਾਨ ਦੀ PM ਮੋਦੀ ਨੂੰ ਅਪੀਲ
ਮੁੱਖ ਮੰਤਰੀ ਨਾਲ ਮਿਲਣ ਤੋਂ ਪਹਿਲਾਂ ਕਿਸਾਨਾਂ ਦੀ ਬੈਠਕ
ਕਿਸਾਨ ਜਥੇਬੰਦੀਆਂ (Farmers' organizations) ਵੱਲੋਂ ਮੁੱਖ ਮੰਤਰੀ (Chief Minister) ਚਰਨਜੀਤ ਸਿੰਘ ਚੰਨੀ (Charanjit Singh Channi) ਨਾਲ ਮੁਲਾਕਾਤ ਕਰਨ ਤੋਂ ਪਹਿਲਾ ਮੀਟਿੰਗ ਕੀਤੀ ਗਈ। ਇਸ ਦੌਰਾਨ ਕਿਸਾਨਾਂ ਵੱਲੋਂ ਮੁੱਖ ਮੰਤਰੀ ਦੇ ਸਾਹਮਣੇ ਕਿਹੜੇ-ਕਿਹੜੇ ਸਵਾਲ ਖੜ੍ਹੇ ਕਰਨੇ ਹਨ, ਕਿਹੜੇ-ਕਿਹੜੇ ਮੁੱਦਿਆਂ 'ਤੇ ਚਰਚਾ ਹੋਣੀ ਹੈ, ਇਸ 'ਤੇ ਚਰਚਾ ਕੀਤੀ ਗਈ।
ਕਿਸਾਨ ਇਹ ਚੁੱਕਣਗੇ ਮੁੱਦੇ
ਦੱਸ ਦਈਏ ਕਿ ਕਿਸਾਨ ਜਥੇਬੰਦੀਆਂ (Farmers' organizations) ਮੁੱਖ ਮੰਤਰੀ (Chief Minister) ਚਰਨਜੀਤ ਸਿੰਘ ਚੰਨੀ (Charanjit Singh Channi) ਨਾਲ ਮੁਲਾਕਾਤ ਕਰ ਡੀ.ਏ.ਪੀ ਦੀ ਢੁਕਵੀਂ ਅਤੇ ਸਮੇਂ ਸਿਰ ਸਪਲਾਈ, ਝੋਨੇ ਦੀ ਖਰੀਦ, ਮੁਆਵਜ਼ੇ ਦੀ ਜਲਦੀ ਅਦਾਇਗੀ ਅਤੇ ਰੁਜ਼ਗਾਰ ਦਾ ਪ੍ਰਬੰਧ ਕਰਨ ਸਬੰਧੀ ਚਰਚਾ ਕਰਨਗੇ।